ਏ. ਡੀ. ਸੀ. ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵਤਾ ਦਰਸਾਉਂਦੀ ਬੁੱਕ ਰਿਲੀਜ਼

Tuesday, Mar 19, 2019 - 04:13 AM (IST)

ਏ. ਡੀ. ਸੀ. ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵਤਾ ਦਰਸਾਉਂਦੀ ਬੁੱਕ ਰਿਲੀਜ਼
ਫਰੀਦਕੋਟ (ਪਵਨ, ਖੁਰਾਣਾ)-ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗਜ਼ ਪੰਜਾਬ ਦੇ ਨਿਰਦਸ਼ਾਂ ’ਤੇ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਡਾਇਰੈਕਟਰੇਟ ਨੇ ਸੂਬੇ ’ਚ ਸਾਰੇ ਲਾਇਸੈਂਸ ਧਾਰਕ ਰਜਿਸਟਰਡ ਫੂਡ ਵਪਾਰੀਆਂ ਨੂੰ ਵਿਸ਼ੇਸ਼ ਟਰੇਨਿੰਗ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲਾ ਪੱਧਰ ’ਤੇ ਇਹ ਟਰੇਨਿੰਗ ਦੇਣ ਲਈ ਪ੍ਰੋਗਰਾਮ ਆਰੰਭਿਆ ਗਿਆ ਹੈ, ਜਿਸ ’ਚ ਡਾ. ਰਿਚਾ ਆਈ. ਏ. ਐੱਸ. ਐਡੀਸ਼ਨਲ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਸਮੇਂ ਏ. ਡੀ. ਸੀ. ਡਾ. ਰਿਚਾ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਸਾਫ਼-ਸਫ਼ਾਈ ਤੇ ਗੁਣਵਤਾ ਸਬੰਧੀ ਹਦਾਇਤਾਂ ਨੂੰ ਦਰਸਾਉਂਦੀ ਬੁੱਕ ਰਿਲੀਜ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਿਚਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਾਣ-ਪੀਣ ਵਾਲੀਆਂ ਵਸਤੂਾਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਵਿਸ਼ੇਸ਼ ਟਰੇਨਿੰਗ ਦੇਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਸੂਬੇ ’ਚ ਕੰਮ ਕਰਨ ਵਾਲੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਘੱਟੋ-ਘੱਟ ਇਕ ਨੁਮਾਇੰਦੇ ਨੂੰ ਇਹ ਟਰੇਨਿੰਗ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਨਾਲ ਰਜਿਸਟਰਡ 10 ਕੰਪਨੀਆਂ ਨੂੰ ਟਰੇਨਿੰਗ ਲਈ ਚੁਣਿਆ ਗਿਆ ਹੈ ਅਤੇ ਹਰੇਕ ਕੰਪਨੀ ਨੂੰ ਔਸਤਨ 2-3 ਜ਼ਿਲਿਆਂ ’ਚ ਟਰੇਨਿੰਗ ਦੇਣ ਦਾ ਕੰਮ ਸੌਂਪਿਆ ਗਿਆ ਹੈ। ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ-2006 ਅਧੀਨ ਸੁਰੱਖਿਆ ਗੁਣਵੱਤਾ ਮਾਣਕਾਂ, ਨਿੱਜੀ ਸਫ਼ਾਈ ਅਤੇ ਸਫ਼ਾਈ ਨਾਲ ਸਬੰਧਤ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਵਿਸ਼ੇਸ਼ ਟਰੇਨਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਕੰਵਲਪ੍ਰੀਤ ਸਿੰਘ ਸਹਾਇਕ ਫੂਡ ਕਮਿਸ਼ਨਰ ਨੇ ਕਿਹਾ ਕਿ ਖੁਰਾਕ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵਤਾ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਖਾਣਾ ਬਣਾਉਣ, ਸਟੋਰ ਅਤੇ ਵਰਤਾਉਣ, ਵੇਚਣ, ਢੋਆ-ਢੁਆਈ ਮੁਲਾਜ਼ਮਾਂ ਦੀ ਨਿੱਜੀ ਸਫ਼ਾਈ ਅਤੇ ਉਸ ਥਾਂ ਦੀ ਸਫ਼ਾਈ ਦੇ ਮਾਮਲੇ ’ਚ ਘਾਟ ਹੋਣ ’ਤੇ ਖਪਤਕਾਰਾਂ ਦੀ ਸਿਹਤ ਨੂੰ ਖਤਰਾ ਹੁੰਦਾ ਹੈ ਅਤੇ ਇਸ ਐਕਟ ਦੀਆਂ ਧਾਰਾਵਾਂ ਅਧੀਨ ਕਾਰੋਬਾਰੀਆਂ ਨੂੰ ਦੋਸ਼ੀ ਹੋਣ ’ਤੇ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ। ਇਸ ਟਰੇਨਿੰਗ ਦੀ ਫੀਸ 750 ਰੁਪਏ ਹੈ, ਜਿਸ ਦਾ ਭੁਗਤਾਨ ਫੂਡ ਬਿਜ਼ਨੈੱਸ ਆਪ੍ਰੇਟਰ ਨੂੰ ਕਰਨਾ ਪਵੇਗਾ, ਜਦਕਿ ਰੇਹਡ਼ੀਆਂ ਵਾਲਿਆਂ ਨੂੰ ਇਹ ਟਰੇਨਿੰਗ ਮੁਫ਼ਤ ਦਿੱਤੀ ਜਾ ਰਹੀ ਹੈ।

Related News