ਫਰੀਦਕੋਟ ਮਾਰਡਨ ਜੇਲ੍ਹ ਦੇ ਕੈਦੀ ਦਾ ਵੱਡਾ ਕਾਰਾ, ਮਾਮਲਾ ਜਾਣ ਰਹਿ ਜਾਵੋਗੇ ਹੈਰਾਨ
Thursday, Apr 06, 2023 - 05:13 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਮਾਡਰਨ ਜੇਲ੍ਹ ਦੇ ਇੱਕ ਕੈਦੀ ਵੱਲੋਂ ਜੇਲ੍ਹ ਵਿੱਚੋਂ ਹੀ ਮੋਬਾਇਲ ਰਾਹੀਂ ਆਪਣੀ ਫ਼ੇਸਬੁੱਕ ਆਈ. ਡੀ ’ਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਇਸ ਹਰਕਤ ਨੇ ਉਸ ਤੱਕ ਸਿਮ ਪਹੁੰਚਾਉਣ ਵਾਲੀ ਉਸਦੀ ਭੈਣ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ ਹੈ। ਜਾਣਕਾਰੀ ਮੁਤਾਬਕ ਕੈਦੀ ਅਤੇ ਉਸਦੀ ਭੈਣ ਖ਼ਿਲਾਫ਼ ਸਥਾਨਕ ਥਾਣਾ ਸਿਟੀ ਵਿਖੇ ਅਧੀਨ ਧਾਰਾ 42/52ਏ ਜੇਲ੍ਹ ਐਕਟ ਅਤੇ 66ਈ/67/67ਏ ਇਨਫਰਮੇਸ਼ਨ ਟੈਕਨਾਲੌਜੀ ਐਕਟ ਤਹਿਤ ਮਾਮਲਾ ਨੰਬਰ 120 ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 5ਵੀਂ ਦਾ ਨਤੀਜਾ, ਇੰਝ ਕਰੋ ਚੈੱਕ
ਏ. ਆਈ. ਜੀ ਆਫ਼ ਪੁਲਸ ਸਟੇਟ ਕਰਾਇਮ ਫੇਸ-4 ਐੱਸ. ਐੱਸ.ਨਗਰ ਦੀ ਹਦਾਇਤ ’ਤੇ ਇਸ ਮਾਮਲੇ ਵਿੱਚ ਇਨਚਾਰਜ ਸਾਈਬਰ ਸੈੱਲ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਇਹ ਤੱਥ ਸਾਹਮਣੇ ਆਏ ਕਿ ਕੈਦੀ ਅਕਾਸ਼ਦੀਪ ਸਿੰਘ ਉਰਫ਼ ਗੋਲੂ ਪੁੱਤਰ ਗੁਰਮੇਲ ਸਿੰਘ ਵਾਸੀ ਸੇਖਾਂ ਵਾਲਾ ਚੌਂਕ ਨੇੜੇ ਪੁਲੀ ਮੋਗਾ ਦੀ ਭੈਣ ਨੇ ਆਪਣੇ ਆਪਣੇ ਆਧਾਰ ਕਾਰਡ ’ਤੇ ਸਿਮ ਲੈ ਕੇ ਜੇਲ੍ਹ 'ਚ ਬੰਦ ਆਪਣੇ ਭਰਾ ਤੱਕ ਪਹੁੰਚਾਈ ਸੀ। ਬੰਦੀ ਅਕਾਸ਼ਦੀਪ ਸਿੰਘ ਨੇ ਜੇਲ੍ਹ ਵਿੱਚ ਮੋਬਾਇਲ ਰੱਖਣ ਦੀ ਸੂਰਤ ਵਿੱਚ ਇੱਕ ਅਸ਼ਲੀਲ ਵੀਡੀਓ ਆਪਣੀ ਫੇਸਬੁੱਕ ਆਈ. ਡੀ ’ਤੇ ਅਪਲੋਡ ਕਰ ਦਿੱਤੀ, ਜਿਸ ਤਹਿਤ ਪੁਲਸ ਵੱਲੋਂ ਭੈਣ-ਭਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਬਠਿੰਡਾ ਦੇ AIIMS ਹਸਪਤਾਲ 'ਚ ਹੰਗਾਮਾ, ਸਟਾਫ਼ ਨੇ ਮੇਨ ਗੇਟ 'ਤੇ ਜੜਿਆ ਜਿੰਦਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।