ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਜਾ ਰਹੀ ਬੱਸ ਸੇਮ ਨਾਲੇ ’ਚ ਡਿੱਗੀ, 15 ਵਿਅਕਤੀ ਜ਼ਖ਼ਮੀ

Thursday, Mar 25, 2021 - 06:55 PM (IST)

ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਜਾ ਰਹੀ ਬੱਸ ਸੇਮ ਨਾਲੇ ’ਚ ਡਿੱਗੀ, 15 ਵਿਅਕਤੀ ਜ਼ਖ਼ਮੀ

ਫਰੀਦਕੋਟ (ਜਗਤਾਰ): ਫਰੀਦਕੋਟ ਦੇ ਪਿੰਡ ਗੋਲੇਵਾਲਾ ਕੋਲ ਇੱਕ PRTC ਦੀ ਬੱਸ ਦਾ ਟਾਇਰ ਫਟਣ ਨਾਲ ਬੱਸ ਦੇ ਪਲਟਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਗੱਲ ਪੂਰੇ ਇਲਾਕੇ ’ਚ ਅੱਗ ਵਾਂਗ ਫੈਲਦਿਆਂ ਹੀ ਲੋਕਾਂ ਚ ਸਹਿਮ ਦਾ ਮਹੌਲ ਬਣ ਗਿਆ। ਗ਼ਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਜਾਣਕਾਰੀ ਮੁਤਾਬਕ ਫਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ PRTC ਦੀ ਬਸ ਜਦੋਂ ਹੀ ਸਵੇਰੇ 7 ਕੁ ਵਜੇ ਦੇ ਕਰੀਬ ਪਿੰਡ ਗੋਲੇਵਾਲਾ ਲੰਘੀ ਤੋਂ ਕੁਝ ਦੂਰੀ ਤੇ ਸੇਮਨਾਲੇ ਕੋਲ ਬੱਸ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਬੱਸ ਇੱਕ ਦਮ ਸੇਮਨਾਲੇ ਵਿਚ ਮੂਦੀ ਜਾ ਡਿੱਗੀ।

ਇਹ ਵੀ ਪੜ੍ਹੋ:  ਦੁਖਦਾਇਕ ਖ਼ਬਰ: ਦਿੱਲੀ ਧਰਨੇ ਤੋਂ ਪਰਤਦਿਆਂ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

PunjabKesari

ਮੌਕੇ ਤੇ ਕੁਝ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਬਸ ਵਿੱਚ ਮੌਜੂਦ ਸਵਾਰੀਆਂ ਦੇ ਬਚਾਉਣ ਲਈ ਸੇਮਨਾਲੇ ਵਿੱਚ ਉੱਤਰ ਗਏ ਅਤੇ ਬਸ ਦੇ ਵਿਚ ਕਰੀਬ 15 ਸਵਾਰੀਆਂ ਸਨ ਜਿਨ੍ਹਾਂ ਨੂੰ ਬਾਹਰ ਕੱਢ ਕੇ ਕੁਝ ਗੋਲੇਵਾਲਾ ਦੇ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤੇ ਅਤੇ ਉਨ੍ਹਾਂ ਵਿਚੋਂ ਜ਼ਿਆਦਾ ਜ਼ਖ਼ਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਭੇਜ ਦਿੱਤਾ।

ਇਹ ਵੀ ਪੜ੍ਹੋ: ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਵਾਲੀ ਟਰਾਲੀ ਲੈ ਕੇ ਦਿੱਲੀ ਬਾਰਡਰ ’ਤੇ ਪਹੁੰਚਿਆ ਕੋਟਕਪੂਰਾ ਦਾ ਕਿਸਾਨ


author

Shyna

Content Editor

Related News