ਇਨਸਾਨੀਅਤ ਸ਼ਰਮਸਾਰ, 5 ਮਹੀਨੇ ਦੀ ਬੱਚੀ ਦਾ ਮਿਲਿਆ ਭਰੂਣ
Friday, Dec 14, 2018 - 12:45 PM (IST)

ਫਰੀਦਕੋਟ (ਜਗਤਾਰ)—ਫਰੀਦਕੋਟ 'ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਇਕ ਭੀੜਭਾੜ ਵਾਲੇ ਰਿਹਾਇਸ਼ੀ ਇਲਾਕੇ 'ਚ 5 ਮਹੀਨੇ ਦੀ ਬੱਚੀ ਦਾ ਭਰੂਣ ਮਿਲਿਆ ਹੈ। ਇਸ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।