ਦਿਲ ਕੰਬਾਅ ਦੇਣ ਵਾਲਾ ਹਾਦਸਾ, ਮੋਟਰਸਾਈਕਲ 'ਚ ਫਸੀ ਚੁੰਨੀ, ਧੜ ਤੋਂ ਵੱਖ ਹੋਇਆ ਸਿਰ (ਵੀਡੀਓ)

Saturday, Jun 06, 2020 - 04:09 PM (IST)

ਫਰੀਦਕੋਟ (ਜਗਤਾਰ): ਕੋਟਕਪੁਰਾ ਦੇ ਮੁਕਤਸਰ ਰੋਡ 'ਤੇ ਅੱਜ ਸਵੇਰੇ ਬਾਈਕ 'ਚ ਚੁੰਨੀ ਫਸ ਜਾਣ ਕਾਰਨ ਇਕ ਬਜ਼ੁਰਗ ਜਨਾਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੁਕਤਸਰ ਰੋਡ ਨਿਵਾਸੀ ਨੀਰਜ ਸ਼ਰਮਾ ਅਤੇ ਵਿਜੈ ਕੁਮਾਰ ਦੋਵੇਂ ਹੀ ਆਪਣੀ ਬਾਈਕ 'ਤੇ ਸਵਾਰ ਹੋ ਕੇ ਕੰਮਕਾਜ ਦੇ ਲਈ ਮੁਕਤਸਰ ਜਾ ਰਹੇ ਸਨ। ਇਸ ਦੌਰਾਨ ਵਿਜੇ ਦੇ ਗੁਆਂਢ 'ਚ ਰਹਿਣ ਵਾਲੀ ਸੁਖਪਾਲ ਕੌਰ ਪਤਨੀ ਗੁਰਮੇਲ ਸਿੰਘ ਮੁਕਤਸਰ 'ਚ ਰਹਿੰਦੀ ਆਪਣੀ ਧੀ ਨੂੰ ਮਿਲਣ ਲਈ ਉਕਤ ਨੌਜਵਾਨਾਂ ਦੇ ਨਾਲ ਬਾਈਕ 'ਤੇ ਸਵਾਰ ਹੋ ਗਈ। ਅਜੇ ਉਹ ਪਿੰਡ ਵਾੜਾ ਦਰਾਕਾ ਦੇ ਕੋਲ ਹੀ ਪਹੁੰਚੇ ਸਨ ਕਿ ਸੁਖਪਾਲ ਕੌਰ ਦੀ ਚੁੰਨੀ ਬਾਈਕ ਦੀ ਚੇਨ 'ਚ ਫਸ ਗਈ, ਜਿਸ ਕਾਰਨ ਉਸ ਦੀ ਧੋਣ ਧੜ ਤੋਂ ਵੱਖ ਹੋ ਗਈ ਅਤੇ ਉਹ ਜ਼ਮੀਨ 'ਤੇ ਡਿੱਗ ਗਈ।

ਇਹ ਵੀ ਪੜ੍ਹੋ: ਪਾਵਰਕਾਮ ਨੇ ਖਪਤਕਾਰਾਂ ਨੂੰ ਦਿੱਤੀ ਨਵੀਂ ਸਹੂਲਤ, ਹੁਣ ਮਿਸ ਕਾਲ ਨਾਲ ਦਰਜ ਹੋਵੇਗੀ ਸ਼ਿਕਾਇਤ

PunjabKesari

ਇਹ ਵੀ ਪੜ੍ਹੋ:  ਨਾਭਾ 'ਚ ਕੱਟਿਆ ਗਿਆ ਸਿੱਧੂ ਮੂਸੇਵਾਲਾ ਦਾ ਚਾਲਾਨ
ਇਸ ਮਾਮਲੇ 'ਚ ਨੀਰਜ ਸ਼ਰਮਾ ਅਤੇ ਵਿਜੈ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਜਨਾਨੀ ਉਨ੍ਹਾਂ ਦੀ ਬਾਈਕ 'ਤੇ ਪਿੱਛੇ ਬੈਠੀ ਸੀ ਅਤੇ ਅਚਾਨਕ ਬਾਈਕ ਦੇ ਪਹੀਏ 'ਚ ਚੁੰਨੀ ਫਸ ਜਾਣ ਕਾਰਨ ਇਹ ਹਾਦਸਾ ਹੋ ਗਿਆ।ਇਸ ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਹਾਕਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪੁੱਤਰ ਜਸਵੀਰ ਸਿੰਘ ਦੇ ਬਿਆਨ 'ਤੇ ਸੀ.ਆਰ.ਪੀ.ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ 'ਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:  ਨਕੋਦਰ ਦੇ ਪਿੰਡ ਆਧੀ 'ਚ ਵੱਡੀ ਵਾਰਦਾਤ,ਭਰਾ ਨੇ ਭਰਾ ਦਾ ਕੀਤਾ ਕਤਲ

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!


author

Shyna

Content Editor

Related News