ਫ਼ਰੀਦਕੋਟ: ਥਾਣਾ ਸਿਟੀ ''ਚ ਬੰਦ ਹਵਾਲਾਤੀ ਨੂੰ ਹੋਇਆ ਕੋਰੋਨਾ, ਥਾਣੇ ''ਚ ਪਈਆਂ ਭਾਜੜਾਂ

Tuesday, Jun 23, 2020 - 06:12 PM (IST)

ਫ਼ਰੀਦਕੋਟ (ਜਗਤਾਰ): ਥਾਣਾ ਸਿਟੀ ਫਰੀਦਕੋਟ 'ਚ ਬੰਦ ਇਕ ਹਵਾਲਾਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਸਿਹਤ ਵਿਭਾਗ ਵਲੋਂ ਐੱਸ.ਐੱਚ.ਓ. ਸਣੇ 18 ਪੁਲਸ ਮੁਲਾਜ਼ਮਾਂ ਨੂੰ ਕੁਆਰਨਟਾਈਨ ਕਰ ਦਿੱਤਾ ਗਿਆ ਹੈ, ਜਦਕਿ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੂਰੇ ਥਾਣੇ ਨੂੰ ਸੈਨੇਟਾਈਜ਼ ਕਰਦਿਆਂ ਮੁਲਾਜ਼ਮਾਂ ਨੂੰ ਮਾਸਕ ਤੇ ਗਲਵਜ਼ ਦਿੱਤੇ ਗਏ।

  ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 20 ਨਵੇਂ ਮਾਮਲੇ ਆਏ ਸਾਹਮਣੇ

PunjabKesari

ਦਰਅਸਲ 15 ਜੂਨ ਨੂੰ ਇਕ ਟਰੱਕ ਡਰਾਈਵਰ ਕੇਂਦਰੀ ਮਾਡਰਨ ਜੇਲ ਫਰੀਦਕੋਟ 'ਚ ਬੱਜਰੀ ਦਾ ਟਰੱਕ ਲੈ ਕੇ ਆਇਆ ਸੀ। ਜੇਲ ਸਕਿਓਰਿਟੀ ਨੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਭੰਗ ਫੜ੍ਹੀ ਗਈ, ਜਿਸ ਤੋਂ ਬਾਅਦ ਜੇਲ ਅਧਿਕਾਰੀਆਂ ਨੇ ਉਸਨੂੰ ਥਾਣਾ ਸਿਟੀ ਫ਼ਰੀਦਕੋਟ ਦੇ ਹਵਾਲੇ ਕਰਦਿਆਂ ਕੇਸ ਦਰਜ ਕਰਵਾ ਦਿੱਤਾ। ਆਰੋਪੀ ਅਜੇ ਹਵਾਲਾਤ ਵਿਚ ਬੰਦ ਸੀ ਕਿ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਤੋਂ ਬਾਅਦ ਅਹਿਤਿਆਤ ਵਰਤਦਿਆਂ ਥਾਣੇ ਦੇ ਸਬੰਧਿਤ ਪੁਲਸ ਮੁਲਾਜ਼ਮਾਂ ਨੂੰ ਕੁਆਰਟਾਈਨ ਕੀਤਾ ਗਿਆ ਹੈ।ਫਿਲਹਾਲ ਕੁਆਰਨਟਾਈਨ ਕੀਤੇ ਪੁਲਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ, ਜੇਕਰ ਕਿਸੇ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸਦੇ ਪਰਿਵਾਰ ਦੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ।

PunjabKesari


Shyna

Content Editor

Related News