ਜੇਲ 'ਚ ਬੰਦ ਕੈਦੀ ਤੇ ਹਵਾਲਾਤੀ ਨੇ ਕੁੱਟਿਆ ਪੁਲਸ ਮੁਲਾਜ਼ਮ, ਕੀਤੀ ਦਸਤਾਰ ਦੀ ਬੇਅਦਬੀ

Thursday, Nov 07, 2019 - 10:00 AM (IST)

ਜੇਲ 'ਚ ਬੰਦ ਕੈਦੀ ਤੇ ਹਵਾਲਾਤੀ ਨੇ ਕੁੱਟਿਆ ਪੁਲਸ ਮੁਲਾਜ਼ਮ, ਕੀਤੀ ਦਸਤਾਰ ਦੀ ਬੇਅਦਬੀ

ਫਰੀਦਕੋਟ (ਜਗਤਾਰ ਦੁਸਾਂਝ) - ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਅੱਜ ਫਿਰ ਸੁਰਖੀਆਂ 'ਚ ਆ ਗਈ। ਕੇਂਦਰੀ ਜੇਲ 'ਚ ਬੰਦ ਕੈਦੀ ਅਤੇ ਇਕ ਹਵਾਲਾਤੀ ਵਲੋਂ ਜੇਲ ਦੇ ਇਕ ਪੁਲਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੇਲ ਦੀਆਂ ਚਕੀਆਂ 'ਚ ਡਿਊਟੀ ਕਰ ਰਹੇ ਪੁਲਸ ਮੁਲਾਜ਼ਮ 'ਤੇ ਇਹ ਹਮਲਾ ਸਜ਼ਾ ਭੁਗਤ ਰਹੇ ਕੈਦੀ ਤੇ ਇਕ ਹਵਾਲਾਤੀ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਮੁਲਾਜ਼ਮ ਦੀ ਕੁੱਟਮਾਰ ਕਰਦਿਆਂ ਦਸਤਾਰ ਉਤਾਰ ਕੇ ਉਸ ਦੀ ਬੇਅਦਬੀ ਕਰ ਦਿੱਤੀ।

ਦੂਜੇ ਪਾਸੇ ਇਸ ਮਾਮਲੇ ਦੇ ਸਬੰਧ 'ਚ ਜੇਲ ਸੁਪਰੀਡੈਂਟ ਨੇ ਜ਼ਿਲਾ ਪੁਲਸ ਨੂੰ ਕਾਰਵਾਈ ਕਰਨ ਲਈ ਬਕਾਇਦਾ ਇਕ ਪੱਤਰ ਲਿਖ ਕੇ ਭੇਜਿਆ ਹੈ, ਜਿਸ ਦੇ ਆਧਾਰ 'ਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਕੈਦੀ ਮਨਜਿੰਦਰ ਸਿੰਘ ਅਤੇ ਹਵਾਲਾਤੀ ਗੁਰਪ੍ਰੀਤ ਸਿੰਘ ’ਤੇ ਇਹ ਦੋਸ਼ ਹੈ ਕਿ ਜਿਸ ਵੇਲੇ ਵਾਰਡਨ ਮਨਪ੍ਰੀਤ ਸਿੰਘ ਉਕਤ ਦੋਨਾਂ ਨੂੰ ਪੇਸ਼ੀ ਭੁਗਤਾਉਣ ਲਈ ਲੈ ਕੇ ਜਾਣ ਲਈ ਜੇਲ ਦੀਆਂ ਚੱਕੀਆਂ ਵਿਚ ਗਿਆ ਤਾਂ ਬਾਹਰ ਨਿਕਲਦੇ ਸਮੇਂ ਉਕਤ ਦੋਨੋਂ ਉਸ ਦੇ ਗਲ ਪੈ ਗਏ ਅਤੇ ਉਸ ਦੀ ਪੱਗ ਲਾਹ ਕੇ ਵਰਦੀ ਵੀ ਪਾਡ਼ ਦਿੱਤੀ। ਦੱਸ ਦੇਈਏ ਕਿ ਪੰਜਾਬ ਦੀਆਂ ਜੇਲਾਂ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਜੇਲਾਂ 'ਚ ਬੰਦ ਕੈਦੀਆਂ ਦੇ ਗਰੁੱਪ ਆਪਸ 'ਚ ਭਿੜ ਰਹੇ ਹਨ ਤੇ ਹੁਣ ਤਾਂ ਇਨ੍ਹਾਂ ਨੇ ਜੇਲ 'ਚ ਪੁਲਸ ਮੁਲਾਜ਼ਮਾਂ 'ਤੇ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।


author

rajwinder kaur

Content Editor

Related News