ਪੁਲਸ ਨੇ ਸੁਲਝਾਇਆ ਮਨੀ ਚੈਂਜਰ ਲੁੱਟ-ਖੋਹ ਦਾ ਮਾਮਲਾ, 2 ਨੂੰ ਕੀਤਾ ਕਾਬੂ

Friday, Oct 11, 2019 - 04:38 PM (IST)

ਪੁਲਸ ਨੇ ਸੁਲਝਾਇਆ ਮਨੀ ਚੈਂਜਰ ਲੁੱਟ-ਖੋਹ ਦਾ ਮਾਮਲਾ, 2 ਨੂੰ ਕੀਤਾ ਕਾਬੂ

ਫਰੀਦਕੋਟ (ਜਗਤਾਰ) - 28 ਸਤੰਬਰ ਨੂੰ ਮਨੀ ਚੈਂਜਰ ਦੀ ਦੁਕਾਨ ਦੇ ਮਾਲਕ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਚਾਰ ਲੁਟੇਰਿਆਂ 'ਚੋਂ 2 ਨੂੰ ਫਰੀਦਕੋਟ ਦੀ ਪੁਲਸ ਨੇ ਕਾਬੂ ਕੀਤਾ ਹੈ, ਕਾਬੂ ਕੀਤੇ ਲੁਟੇਰਿਆਂ ਤੋਂ ਪੁਲਸ ਨੇ ਲੁੱਟ-ਖੋਹ ਕੀਤੀ ਗਈ ਰਕਮ 'ਚੋਂ 10 ਹਜ਼ਾਰ ਰੁਪਏ, ਇਕ ਮੋਬਾਇਲ ਫੋਨ ਤੋਂ ਇਲਾਵਾ ਵਾਰਦਾਤ ਦੇ ਸਮੇਂ ਵਰਤਿਆਂ ਰਾਡ ਬਾਰਮਦ ਕੀਤਾ ਹੈ, ਜਿਨ੍ਹਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਸਤਿੰਦਰ ਸਿੰਘ ਨੇ ਕਿਹਾ ਕਿ ਫਰੀਦਕੋਟ ਸ਼ਹਿਰ ਦੇ ਹਲਕਾ ਕੋਟਕਪੂਰਾ 'ਚ ਮਨੀ ਚੈਂਜਰ ਦੁਕਾਨ ਦੇ ਮਾਲਕ 'ਤੇ ਰਾਡ ਨਾਲ ਹਮਲਾ ਕਰਦੇ ਹੋਏ 4 ਲੁਟੇਰਿਆਂ ਨੇ ਪਿਸਤੋਲ ਦੇ ਜ਼ੋਰ 'ਤੇ 95000 ਰੁਪਏ ਅਤੇ 3 ਮੋਬਾਇਨ ਫੋਨ ਲੁੱਟ ਲਏ ਸਨ। ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋਈ ਫੁਟੇਜ਼ ਦੇ ਆਧਾਰ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ 2 ਅਜੇ ਵੀ ਫਰਾਰ ਹਨ।


author

rajwinder kaur

Content Editor

Related News