ਪਤਨੀ ਤੋਂ ਪਰੇਸ਼ਾਨ 2 ਬੱਚਿਆਂ ਸਣੇ ਜ਼ਹਿਰ ਖਾਣ ਵਾਲੇ ਪਤੀ ਦੀ ਹੋਈ ਮੌਤ

Wednesday, Aug 21, 2019 - 12:06 PM (IST)

ਪਤਨੀ ਤੋਂ ਪਰੇਸ਼ਾਨ 2 ਬੱਚਿਆਂ ਸਣੇ ਜ਼ਹਿਰ ਖਾਣ ਵਾਲੇ ਪਤੀ ਦੀ ਹੋਈ ਮੌਤ

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੇ ਕੋਟਕਪੂਰਾ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਘਰੇਲੂ ਲੜਾਈ-ਝਗੜੇ ਤੋਂ ਪਰੇਸ਼ਾਨ ਹੋ ਕੇ ਬੱਚਿਆਂ ਸਣੇ ਜ਼ਹਿਰ ਖਾਂ ਲਿਆ ਸੀ, ਜਿਸ ਦੀ ਅੱਜ ਸਵੇਰੇ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਸੋਮਵਾਰ ਦੀ ਰਾਤ ਮ੍ਰਿਤਕ ਚਰਨਜੀਤ ਨੇ ਆਪਣੇ 2 ਬੱਚਿਆਂ ਸਮੇਤ ਜ਼ਹਿਰ ਖਾ ਕੇ ਮਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਉਸ ਦੇ ਇਕ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਸੀ। ਹਾਲਤ ਖਰਾਬ ਹੋਣ ਕਾਰਨ ਉਸ ਨੂੰ ਅਤੇ ਉਸ ਦੀ 11 ਸਾਲ ਦੀ ਕੁੜੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਚਰਨਜੀਤ ਦੀ ਵੀ ਮੌਤ ਹੋ ਗਈ ਹੈ ਪਰ ਉਸ ਦੀ ਕੁੜੀ ਦਾ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ।  


author

rajwinder kaur

Content Editor

Related News