ਬਹਿਬਲ ਗੋਲੀ ਕਾਂਡ : ਸੁਣਵਾਈ 7 ਦਸੰਬਰ ਤੱਕ ਮੁਲਤਵੀ
Thursday, Nov 21, 2019 - 10:41 AM (IST)

ਫਰੀਦਕੋਟ (ਜ. ਬ.) - ਬਹਿਬਲ ਗੋਲੀਕਾਂਡ ’ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਖਿਲਾਫ ਦਰਜ ਹੋਏ ਮਾਮਲੇ ਦੀ ਸੁਣਵਾਈ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ’ਚ ਹੋਈ। ਇਸ ਸੁਣਵਾਈ ਦੌਰਾਨ ਸਾਬਕਾ ਐੱਸ. ਐੱਸ. ਪੀ. ਅਦਾਲਤ ’ਚ ਹਾਜ਼ਰ ਸਨ। ਅਦਾਲਤ ਨੇ ਦੋਸ਼ ਆਇਦ ਕਰਨ ਦੇ ਬਹਿਸ ਲਈ ਸੁਣਵਾਈ 7 ਦਸੰਬਰ ਤੱਕ ਮੁਲਤਵੀ ਕਰ ਦਿੱਤੀ। ਉਸ ਦਿਨ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਬਹਿਸ ਹੋਵੇਗੀ।
ਜਾਣਕਾਰੀ ਅਨੁਸਾਰ ਸ਼ਰਮਾ ਨੇ ਸੈਸ਼ਨ ਅਦਾਲਤ ’ਚ ਦਸਤਾਵੇਜ਼ ਲੈਣ ਦੀ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ਉਸ ਨੂੰ ਨਕਲਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਮਾਣਯੋਗ ਅਦਾਲਤ ਨੇ ਉਨ੍ਹਾਂ ਅਰਜ਼ੀਆਂ ਨੂੰ ਬੇਵਜ੍ਹਾ ਮੰਨਦਿਆਂ ਹੋਇਆ ਪਹਿਲਾਂ ਹੀ ਰੱਦ ਕਰ ਦਿੱਤਾ ਸੀ।