ਚੋਣ ਖਰਚ ਦਾ ਹਿਸਾਬ ਨਾ ਦੇਣ ਕਾਰਨ 5 ਉਮੀਦਵਾਰਾਂ ਨੂੰ ਨੋਟਿਸ ਜਾਰੀ

Friday, May 10, 2019 - 11:16 AM (IST)

ਚੋਣ ਖਰਚ ਦਾ ਹਿਸਾਬ ਨਾ ਦੇਣ ਕਾਰਨ 5 ਉਮੀਦਵਾਰਾਂ ਨੂੰ ਨੋਟਿਸ ਜਾਰੀ

ਫਰੀਦਕੋਟ (ਹਾਲੀ) - ਜ਼ਿਲਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫਸਰ ਲੋਕ ਸਭਾ ਹਲਕਾ-09 ਫਰੀਦਕੋਟ (ਅ. ਜ.) ਕੁਮਾਰ ਸੌਰਭ ਰਾਜ ਵਲੋਂ ਲੋਕ ਪ੍ਰਤੀਨਿਧਤਾ ਐਕਟ-1951 ਦੀ ਧਾਰਾ 77 (1) ਤਹਿਤ 5 ਉਮੀਦਵਾਰਾਂ ਨੂੰ 'ਕਾਰਣ ਦੱਸੋ' ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਨੋਟਿਸ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ 'ਚੋਂ 5 ਉਮੀਦਵਾਰਾਂ ਵਲੋਂ ਆਪਣੇ ਰੋਜ਼ਮਰਾ ਦੇ ਚੋਣ ਖ਼ਰਚਿਆਂ ਦਾ ਹਿਸਾਬ ਖਰਚਾ ਨਿਗਰਾਨ ਕੋਲ ਪੇਸ਼ ਨਾ ਕਰਨ ਅਤੇ ਉਨ੍ਹਾਂ ਦਾ ਮਿਲਾਨ ਨਾ ਕਰਵਾਉਣ ਸਬੰਧੀ ਜਾਰੀ ਕੀਤਾ ਹੈ। ਰਿਟਰਨਿੰਗ ਅਫ਼ਸਰ ਕੁਮਾਰ ਸੌਰਭ ਰਾਜ ਨੇ ਉਕਤ ਉਮੀਦਵਾਰਾਂ ਨੂੰ ਨੋਟਿਸ ਮਿਲਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਖ਼ਰਚਾ ਨਿਗਰਾਨ ਕੋਲ ਆਪਣੇ ਖਰਚਾ ਰਜਿਸਟਰ ਲੈ ਕੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ  ਜੇਕਰ ਇਹ ਉਮੀਦਵਾਰ ਆਪਣੇ ਖਰਚੇ ਸਬੰਧੀ ਜਾਣਕਾਰੀ ਦੇਣ 'ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੀ ਚੋਣ ਪ੍ਰਚਾਰ ਲਈ ਵਾਹਨਾਂ ਦੀ ਵਰਤੋਂ ਸਮੇਤ ਹੋਰ ਪ੍ਰਵਾਨਗੀਆਂ ਵਾਪਸ ਲਈਆਂ ਜਾਣਗੀਆਂ ਅਤੇ ਉਨ੍ਹਾਂ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ।


author

rajwinder kaur

Content Editor

Related News