ਫਰੀਦਕੋਟ ਜ਼ਿਲੇ ''ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ

Saturday, May 16, 2020 - 03:14 PM (IST)

ਫਰੀਦਕੋਟ ਜ਼ਿਲੇ ''ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ

ਕੋਟਕਪੁਰਾ (ਨਰਿੰਦਰ ਬੈੜ): ਪੰਜਾਬ 'ਚ ਦਿਨੋ-ਦਿਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲਾ ਫਰੀਦਕੋਟ ਦੇ ਇਕ ਪਿੰਡ ਨਾਲ ਸਬੰਧਤ ਇਕ ਟਰੱਕ ਚਾਲਕ ਕੋਰੋਨਾ ਪਾਜ਼ੇਟਿਵ ਆਇਆ ਹੈ। ਉਕਤ ਡਰਾਇਵਰ ਜੋ ਜੰਮੂ ਤੋਂ ਆਇਆ ਸੀ, ਜਿੱਥੇ ਵਾਪਸੀ ਦੌਰਾਨ ਉਸ ਦਾ ਸੈਂਪਲ ਲਿਆ ਸੀ। ਉਸ ਦੇ 11 ਮਈ ਨੂੰ ਸੈਂਪਲ ਲਏ ਜਾਣ ਤੋਂ ਬਾਅਦ ਉਹ 12 ਮਈ ਨੂੰ ਆਪਣੇ ਘਰ ਆ ਗਿਆ। ਇਸ ਦੌਰਾਨ 15 ਮਈ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਇਸ ਦੀ ਸੂਚਨਾ ਜ਼ਿਲਾ ਫਰੀਦਕੋਟ ਦੇ ਸਿਹਤ ਵਿਭਾਗ ਨੂੰ ਦਿੱਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੇਟ ਕਰ ਦਿੱਤਾ ਗਿਆ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰਟਾਈਨ ਕਰਨ ਤੋਂ ਇਲਾਵਾ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News