ਦੂਰ ਹੋਇਆ ਦਿੱਲੀ : ਕੱਚਾ ਮਾਲ ਹੋਇਆ ਮਹਿੰਗਾ, ਵਪਾਰੀਆਂ ਲਈ ਖੜ੍ਹੀ ਹੋਈ ‘ਵੱਡੀ ਪ੍ਰੇਸ਼ਾਨੀ’

Sunday, Feb 25, 2024 - 09:17 AM (IST)

ਜਲੰਧਰ (ਪੁਨੀਤ) – ਪੰਜਾਬ ਲਈ ਦਿੱਲੀ ਹੁਣ ਦੂਰ ਹੋ ਚੁੱਕੀ ਹੈ ਕਿਉਂਕਿ ਹਰਿਆਣਾ ਬਾਰਡਰ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਪੰਜਾਬ ਦੇ ਵਾਹਨਾਂ ਨੂੰ ਲੰਮੇ ਰਸਤੇ ਤੋਂ ਦਿੱਲੀ ਜਾਣਾ ਪੈ ਰਿਹਾ ਹੈ।

ਵਪਾਰੀਆਂ ਲਈ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੀਆਂ ਫੈਕਟਰੀਆਂ ਵਿਚ ਆਉਣ ਵਾਲਾ ਕੱਚਾ ਮਾਲ ਮਹਿੰਗਾ ਪੈਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਦਿੱਲੀ ਰੂਟ ’ਤੇ ਜਾਣ ਵਾਲੀਆਂ ਸਰਕਾਰੀ ਬੱਸਾਂ ਲਗਭਗ ਬੰਦ ਪਈਆਂ ਹਨ।

ਇਹ ਵੀ ਪੜ੍ਹੋ :    ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਇਸ ਘਟਨਾਕ੍ਰਮ ਕਾਰਨ ਵਪਾਰੀਆਂ ਅਤੇ ਯਾਤਰੀਆਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਵਪਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਸਾਮਾਨ ਦੀ ਪਹੁੰਚ ਬੇਹੱਦ ਮੁਸ਼ਕਲ ਹੋ ਰਹੀ ਹੈ।

ਦਿੱਲੀ ਜਾਣ ਲਈ 100 ਕਿਲੋਮੀਟਰ ਲੰਮੇ ਰੂਟ ਤੋਂ ਹੋ ਕੇ ਜਾਣਾ ਪੈ ਰਿਹਾ ਹੈ, ਜਿਸ ਕਾਰਨ ਕਿਰਾਏ-ਭਾੜੇ ਵਿਚ ਅਚਾਨਕ ਭਾਰੀ ਵਾਧਾ ਦਰਜ ਹੋਇਆ ਹੈ। ਦੂਜੇ ਪਾਸੇ ਦਿੱਲੀ ਤੋਂ ਆਉਣ-ਜਾਣ ਲਈ ਵੱਧ ਸਮਾਂ ਲੱਗਣਾ ਸ਼ੁਰੂ ਹੋ ਗਿਆ ਹੈ। ਰਸਤੇ ਵਿਚ ਲੰਮੇ ਜਾਮ ਦੀ ਸਥਿਤੀ ਰੋਜ਼ਾਨਾ ਦੇਖਣ ਨੂੰ ਮਿਲ ਰਹੀ ਹੈ।

ਦੂਜੇ ਪਾਸੇ ਦਿੱਲੀ ਏਅਰਪੋਰਟ ’ਤੇ ਜਾਣ ਵਾਲੀਆਂ ਕੁਝ ਇਕ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨਾ ਹਰ ਯਾਤਰੀ ਲਈ ਸੰਭਵ ਨਹੀਂ ਹੈ ਕਿਉਂਕਿ ਉਕਤ ਬੱਸਾਂ ਜ਼ਰੀਏ 2500 ਤੋਂ ਵੱਧ ਕਿਰਾਇਆ ਅਦਾ ਕਰਨਾ ਪੈ ਰਿਹਾ ਹੈ।

ਕੰਮਕਾਜ ਦੇ ਸਿਲਸਿਲੇ ਵਿਚ ਦਿੱਲੀ ਜਾਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਟੂਰ ਕਰਨ ਦਾ ਸਿਲਸਿਲਾ ਲਗਭਗ ਬੰਦ ਹੋ ਕੇ ਰਹਿ ਗਿਆ ਹੈ। ਜਿਹੜਾ ਕੱਚਾ ਮਾਲ ਫੈਕਟਰੀਆਂ ਵਿਚ ਪਿਆ ਸੀ, ਉਹ ਹੁਣ ਖਤਮ ਹੋਣ ਦੇ ਕੰਢੇ ’ਤੇ ਹੈ। ਦੂਜੇ ਪਾਸੇ ਦਿੱਲੀ ਤੋਂ ਆਉਣ ਵਾਲੇ ਕੱਚੇ ਮਾਲ ਦੀ ਸਪਲਾਈ ਆਸਾਨੀ ਨਾਲ ਨਹੀਂ ਹੋ ਪਾ ਰਹੀ, ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ :      ਸ਼ੁੱਭਕਰਨ ਦੀ ਮੌਤ ਦੇ ਰੋਸ ਵਜੋਂ ਹਾਈਕੋਰਟ ਵਿਚ ਵਕੀਲਾਂ ਨੇ ਰੱਖਿਆ ਵਰਕ ਸਸਪੈਂਡ, ਕੀਤੀ ਇਨਸਾਫ਼ ਦੀ ਮੰਗ

ਟਰੱਕ ਦੇ ਕਿਰਾਏ ’ਚ 5 ਹਜ਼ਾਰ ਰੁਪਏ ਤਕ ਦਾ ਵਾਧਾ

ਦਿੱਲੀ ਤੋਂ ਆਉਣ-ਜਾਣ ਵਾਲੇ ਟਰੱਕ ਦੇ ਕਿਰਾਏ ਵਿਚ 5 ਹਜ਼ਾਰ ਰੁਪਏ ਤਕ ਦਾ ਵਾਧਾ ਹੋਇਆ ਹੈ, ਜਿਸ ਕਾਰਨ ਕੱਚੇ ਮਾਲ ਦੀ ਪਹੁੰਚ ਮਹਿੰਗੀ ਹੋ ਚੁੱਕੀ ਹੈ। ਵਪਾਰੀਆਂ ਲਈ ਮਹਿੰਗੇ ਕਿਰਾਏ-ਭਾੜੇ ਦੀ ਭਰਪਾਈ ਕਰ ਪਾਉਣਾ ਆਸਾਨ ਨਹੀਂ ਹੈ ਪਰ ਟਰਾਂਸਪੋਰਟ ਕੰਪਨੀਆਂ ਨੇ ਕਿਰਾਏ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਵਪਾਰੀ ਕਹਿੰਦੇ ਹਨ ਕਿ ਮਹਿੰਗੇ ਪੈ ਰਹੇ ਕਿਰਾਏ ਨੂੰ ਆਪਣੀ ਕਾਸਟ ਆਫ ਪ੍ਰੋਡਕਸ਼ਨ ਵਿਚ ਜੋੜਨਾ ਸੰਭਵ ਨਹੀਂ ਹੈ ਪਰ ਮਾਲ ਮੰਗਵਾਉਣਾ ਵੀ ਉਨ੍ਹਾਂ ਦੀ ਮਜਬੂਰੀ ਬਣ ਚੁੱਕੀ ਹੈ। ਜੇਕਰ ਕੱਚਾ ਮਾਲ ਨਹੀਂ ਮੰਗਵਾਉਂਦੇ ਤਾਂ ਫੈਕਟਰੀ ਵਿਚ ਕੰਮਕਾਜ ਰੁਕ ਜਾਵੇਗਾ।

ਤਿਆਰ ਮਾਲ ਮਹਿੰਗਾ ਪੈਣ ਨਾਲ ਵਪਾਰੀ ਫਿਕਰਮੰਦ

ਵਪਾਰੀਆਂ ਦਾ ਕਹਿਣਾ ਹੈ ਕਿ ਕੰਪੀਟੀਸ਼ਨ ਦਾ ਦੌਰ ਹੈ। ਅਜਿਹੇ ਵਿਚ ਮਾਲ ਮਹਿੰਗਾ ਵੇਚਣ ਬਾਰੇ ਸੋਚਣਾ ਵੀ ਮੁਸ਼ਕਲ ਹੈ। ਪੰਜਾਬ ਦੇ ਵਪਾਰੀ ਜੇਕਰ ਕੀਮਤ ਵਧਾਉਂਦੇ ਹਨ ਤਾਂ ਖਰੀਦਦਾਰ ਦੂਜੇ ਸੂਬਿਆਂ ਤੋਂ ਮਾਲ ਖਰੀਦਣਾ ਸ਼ੁਰੂ ਕਰ ਸਕਦੇ ਹਨ। ਅਜਿਹੇ ਵਿਚ ਗਾਹਕ ਟੁੱਟਣ ਦੀ ਸੰਭਾਵਨਾ ਬਣ ਜਾਂਦੀ ਹੈ। ਵਪਾਰੀਆਂ ਨੂੰ ਇਸ ਸਮੇਂ ਆਪਣੀ ਜੇਬ ਵਿਚੋਂ ਪਾ ਕੇ ਮਾਲ ਵੇਚਣਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਤਿਆਰ ਮਾਲ ਮਹਿੰਗਾ ਪੈਣ ਨਾਲ ਵਪਾਰੀ ਬੇਹੱਦ ਫਿਕਰਮੰਦ ਨਜ਼ਰ ਆ ਰਹੇ ਹਨ।

ਵਪਾਰੀਆਂ ਦਾ ਕਹਿਣਾ ਹੈ ਕਿ ਹਰਿਆਣਾ ਬਾਰਡਰ ’ਤੇ ਜੋ ਹਾਲਾਤ ਬਣੇ ਹੋਏ ਹਨ, ਉਸ ਨਾਲ ਚਿੰਤਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਜੇਕਰ ਅਜਿਹਾ ਕੁਝ ਹਫਤੇ ਤਕ ਜਾਰੀ ਰਿਹਾ ਤਾਂ ਵਪਾਰੀਆਂ ਲਈ ਫੈਕਟਰੀਆਂ ਚਲਾਉਣਾ ਮੁਸ਼ਕਲ ਦਾ ਸਬੱਬ ਬਣ ਜਾਵੇਗਾ।

ਇਹ ਵੀ ਪੜ੍ਹੋ :     ਨਗਰ ਨਿਗਮ ਲਈ ਆਮਦਨ ਦਾ ਸਾਧਨ ਬਣੇਗਾ ਸ਼ਹਿਰ 'ਚ ਲੱਗਾ ਕੂੜੇ ਦਾ ਢੇਰ, ਜਾਣੋ ਕੀ ਹੈ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News