ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਹੋਇਆ ਦਿਹਾਂਤ
Tuesday, Aug 27, 2024 - 12:45 PM (IST)
ਲੁਧਿਆਣਾ (ਮੁੱਲਾਂਪੁਰੀ)- ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਪੁਸ਼ਟੀ ਗੁਰਮੀਤ ਸਿੰਘ ਸੇਖੇ ( ਬੜੂੰਦੀ ) ਤੂੰਬੀ ਮੇਕਰ ਅਤੇ ਮਾਸਟਰ ਬਲਤੇਜ ਸਿੰਘ ਸਰਾਂ (ਪੱਖੋਵਾਲ) ਨੇ ਪਰਿਵਾਰਕ ਸੂਤਰਾਂ ਮੁਤਾਬਕ ਕੀਤੀ ਹੈ। ਜ਼ਿਕਰਯੋਗ ਹੈ ਕਿ ਉਹ ਇਸ ਵੇਲੇ ਆਪਣੇ ਸਪੁੱਤਰ ਕੋਲ ਬਾਰਨਹੜਾ ਪਿੰਡ ਵਿਖੇ ਰਹਿ ਰਹੇ ਸਨ। ਉਨ੍ਹਾਂ ਦੇ 2 ਪੁੱਤਰ ਅਤੇ 3 ਧੀਆਂ ਹਨ।
ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵੀਡੀਓ ਹੋਇਆ ਵਾਇਰਲ
ਉਨ੍ਹਾਂ ਨੇ 'ਮਿੱਤਰਾਂ ਦੇ ਟਿਊਬਵੈੱਲ 'ਤੇ ਲੀੜੇ', 'ਮਿੱਤਰਾਂ ਦਾ ਚੱਲਿਆ ਟਰੱਕ ਨੀ', 'ਦਮਾਦਮ ਮਸਤ ਕਲੰਦਰ' ਆਦਿ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।