ਪੰਜਾਬ ਦੇ ਉਨ੍ਹਾਂ ਨੌਜਵਾਨ ਦਿੱਗਜ ਨੇਤਾਵਾਂ ਦੀ ਕਹਾਣੀ, ਜਿਨ੍ਹਾਂ ਨੇ ਸਿਆਸਤ ’ਚ ਗੱਡੇ ਝੰਡੇ

Wednesday, Jan 12, 2022 - 02:28 PM (IST)

ਪੰਜਾਬ ਦੇ ਉਨ੍ਹਾਂ ਨੌਜਵਾਨ ਦਿੱਗਜ ਨੇਤਾਵਾਂ ਦੀ ਕਹਾਣੀ, ਜਿਨ੍ਹਾਂ ਨੇ ਸਿਆਸਤ ’ਚ ਗੱਡੇ ਝੰਡੇ

ਜਲੰਧਰ— ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਧਰ ’ਤੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਪੰਜਾਬ ਦੀ ਰਾਜਨੀਤੀ ’ਚ ਛੋਟੇ ਲੀਡਰ ਤੋਂ ਲੈ ਕੇ ਕਈ ਵੱਡੇ ਅਜਿਹੇ ਲੀਡਰ ਹਨ, ਜਿਨ੍ਹਾਂ ਨੇ ਸਿਆਸਤ ’ਚ ਉੱਚ ਚੋਟੀ ਦਾ ਮੁਕਾਮ ਹਾਸਲ ਕੀਤਾ ਹੈ। ਪੰਜਾਬ ਦੀ ਰਾਜਨੀਤੀ ’ਚ ਅਜਿਹੇ 7 ਚਿਹਰੇ ਹਨ, ਜਿਨ੍ਹਾਂ ਨੇ ਵਿਦਿਆਰਥੀ ਜੀਵਨ ’ਚ ਰਾਜਨੀਤੀ ਤੋਂ ਦਿੱਗਜ ਨੇਤਾ ਬਣਨ ਦਾ ਸਫ਼ਰ ਤੈਅ ਕੀਤਾ। ਕੋਈ ਕਿਸੇ ਪਾਰਟੀ ਤੋਂ ਜੁੜਿਆ ਅਤੇ ਕਿਸੇ ਨੂੰ ਰਾਜਨੀਤੀ ਵਿਰਾਸਤ ’ਚ ਰੂਪ ’ਚ ਮਿਲੀ। ਇਸ ਦੇ ਨਾਲ ਹੀ ਕਈ ਅਜਿਹੇ ਵੀ ਆਗੂ ਰਹੇ, ਜਿਨ੍ਹਾਂ ਨੇ ਸਿਆਸਤ ਦੀਆਂ ਮੰਜ਼ਿਲਾਂ ਬਾਅਦ ’ਚ ਖ਼ੁਦ ਤਲਾਸ਼ੀਆਂ। ਇਨ੍ਹਾਂ ’ਚੋਂ ਇਕ ਅਜਿਹੇ ਆਗੂ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚੇ। ਕੋਈ ਉੱਪ ਮੁੱਖ ਮੰਤਰੀ ਕੋਈ ਕੇਂਦਰੀ ਮੰਤਰੀ ਦੇ ਅਹੁਦੇ ਤੱਕ ਵੀ ਪਹੁੰਚੇ। ਇਨ੍ਹਾਂ ਚਿਹਰਿਆਂ ’ਚ ਮਨੀਸ਼ ਤਿਵਾੜੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਮਿੰਦਰ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਡੈਨੀ, ਵਿਜੈਇੰਦਰ ਸਿੰਗਲਾ, ਸੁਖਬੀਰ ਬਾਦਲ, ਚਰਨਜੀਤ ਸਿੰਘ ਚੰਨੀ ਦਾ ਨਾਂ ਸ਼ਾਮਲ ਹੈ। ਇਸ ਦੇ ਇਲਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਤਾਪ ਸਿੰਘ ਬਾਜਵਾ ਵੀ ਆਪਣੇ ਰਾਜਸੀ ਪਰਿਵਾਰ ਨਾਲ ਸਿਆਸਤ ’ਚ ਉਤਰੇ। 

ਇਹ ਮੁੱਖ ਚਿਹਰੇ ਵਿਦਿਆਰਥੀ ਜੀਵਨ ਤੋਂ ਪੁੱਜੇ ਸੂਬਾ ਅਤੇ ਕੇਂਦਰ ਦੀ ਸਿਆਸਤ ਤੱਕ 

ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ 1981 ’ਚ ਐੱਨ. ਐੱਸ. ਯੂ. ਆਈ. ਨਾਲ ਰਾਜਨੀਤੀ ’ਚ ਆਏ ਸਨ। ਸਾਲ 1989 ’ਚ ਰਾਸ਼ਟਰੀ ਸੰਘ ਤੋਂ ਪ੍ਰਧਾਨ ਬਣੇ। 2009 ’ਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ। 2009 ਤੋਂ 2014 ਤੱਕ ਸੰਸਦ ਮੈਂਬਰ ਰਹੇ ਅਤੇ 2012 ’ਚ ਮਨੀਸ਼ ਤਿਵਾੜੀ ਕੇਂਦਰੀ ਮੰਤਰੀ ਵੀ ਬਣੇ। 

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਕੇਸਾਂ ਸਬੰਧੀ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਨਿਰਦੇਸ਼

PunjabKesari

ਪਰਮਿੰਦਰ ਸਿੰਘ ਢੀਂਡਸਾ 
ਪਰਮਿੰਦਰ ਸਿੰਘ ਢੀਂਡਸਾ ਯੁਵਾ ਅਕਾਲੀ ਦਲ ਦੇ ਜਨਰਲ ਸਕੱਤਰ ਬਣੇ। 2002 ਤੋਂ 2012 ਤੱਕ ਵਿਧਾਇਕ ਬਣੇ। 2007 ਅਤੇ 2012 ’ਚ ਕੈਬਨਿਟ ਮੰਤਰੀ ਬਣੇ। ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਦਿੱਗਜ ਨੇਤਾ ਹਨ। 

PunjabKesari

ਵਿਜੈਇੰਦਰ ਸਿੰਗਲਾ 
ਵਿਜੈਇੰਦਰ ਸਿੰਗਲਾ ਨੇ ਵਿਦਿਆਰਥੀ ਜੀਵਨ ’ਚ ਹੀ ਸਿਆਸਤ ’ਚ ਆਏ। 2002 ਤੋਂ 2004 ਤੱਕ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣੇ। 2009 ਤੋਂ 2014 ਤੱਕ ਸੰਸਦ ਮੈਂਬਰ ਬਣੇ। 2017 ’ਚ ਵਿਧਾਇਕ ਬਣੇ। ਇਸ ਦੇ ਨਾਲ ਹੀ ਸਿੰਗਲਾ ਪੰਜਾਬ ਦੇ ਕੈਬਨਿਟ ਮੰਤਰੀ ਵੀ ਬਣੇ। 

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕਾਂਗਰਸ 'ਤੇ ਰਗੜੇ, ਕਿਹਾ-ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਬਣਾ ਲਿਐ ਮਨ

PunjabKesari

ਸੁਖਵਿੰਦਰ ਸਿੰਘ ਡੈਨੀ 
2005 ਤੋਂ 2014 ਤੱਕ ਯੂਥ ਕਾਂਗਰਸ ਦੇ ਰਾਸ਼ਟਰੀ ਵਾਈਸ ਪ੍ਰਧਾਨ ਬਣੇ। 2017 ’ਚ ਪਹਿਲੀ ਵਾਰ ਵਿਧਾਇਕ ਬਣੇ। ਹੁਣ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ। ਇਨ੍ਹਾਂ ਦੇ ਪਿਤਾ ਸਰਦੂਲ ਸਿੰਘ ਕੈਬਨਿਟ ਮੰਤਰੀ ਵੀ ਰਹੇ। 

PunjabKesari

ਅਮਰਿੰਦਰ ਸਿੰਘ ਰਾਜਾ ਵੜਿੰਗ 
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਵਿਦਿਆਰਥੀ ਜੀਵਨ ’ਚ ਹੀ ਸਿਆਸਤ ਦੀ ਸ਼ੁਰੂਆਤ ਕੀਤੀ। 2012 ’ਚ ਦਿੱਗਜ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ। 2014 ’ਚ ਯੂਥ ਕਾਂਗਰਸ ਦੇ ਪ੍ਰਧਾਨ ਬਣੇ। 2017 ’ਚ ਪੰਜਾਬ ਦੇ ਵਿਧਾਇਕ ਬਣੇ ਅਤੇ 2021 ’ਚ ਪੰਜਾਬ ਦੇ ਕੈਬਨਿਟ ਮੰਤਰੀ ਬਣੇ। 

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਵਿਦੇਸ਼ਾਂ ’ਚ ਬੈਠੇ ਅੱਤਵਾਦੀ ਰੋਡੇ ਤੇ ਸੁੱਖ ਨੇ ਪੁਲਸ ਨੂੰ ਧੋਖਾ ਦੇਣ ਲਈ ਬਣਾਏ ਸਨ 4 ਅੱਤਵਾਦੀ ਮਾਡਿਊਲ

PunjabKesari

ਚਰਨਜੀਤ ਸਿੰਘ ਚੰਨੀ 
ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੁਵਾ ਅਵਸਥਾ ’ਚ ਕੌਂਸਲਰ ਦੇ ਅਹੁਦੇ ਤੋਂ ਰਾਜਨੀਤੀ ’ਚ ਪਹੁੰਚੇ ਸਨ। 2007 ’ਚ ਚਮਕੌਰ ਸਾਹਿਬ ਤੋਂ ਆਜ਼ਾਦ ਵਿਧਾਇਕ ਬਣੇ। 2012 ਅਤੇ 2017 ’ਚ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ। 2021 ’ਚ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਬਣੇ। 

PunjabKesari

ਸੁਖਬੀਰ ਸਿੰਘ ਬਾਦਲ 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਿਆਸਤ ’ਚ ਉੱਚ ਚੋਟੀ ਦਾ ਮੁਕਾਮ ਹਾਸਲ ਕੀਤਾ ਹੈ। ਸੁਖਬੀਰ ਸਿੰਘ ਬਾਦਲ 2004 ’ਚ ਸੰਸਦ ਮੈਂਬਰ ਬਣੇ। 2008 ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। 2009 ਤੋਂ ਲੈ ਕੇ 2017 ਤੱਕ ਪੰਜਾਬ ਦੇ ਉੱਪ ਮੁੱਖ ਮੰਤਰੀ ਰਹੇ। ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। 

PunjabKesari

ਇਹ ਵੀ ਪੜ੍ਹੋ: ਜਲੰਧਰ: ਚੋਣ ਜ਼ਾਬਤੇ ’ਚ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ਐਪ ਜ਼ਰੀਏ ਤੁਹਾਡੇ ’ਤੇ ਰਹੇਗੀ ਪੂਰੀ ਨਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News