ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ ਨੇ ਫੈਲਾਈ ਸਨਸਨੀ, ਚਾਚੇ ਨੇ ਬਿਆਨ ਕੀਤਾ ਪੂਰਾ ਸੱਚ
Saturday, Aug 29, 2020 - 08:47 PM (IST)
ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਮਸ਼ਹੂਰ ਕਬੱਡੀ ਖਿਡਾਰੀ ਅਤੇ ਕੌਮੀ ਬਾਡੀ ਬਿਲਡਰ ਤੇ ਮਾਡਲ ਸਤਨਾਮ ਖੱਟੜਾ ਦੀ ਤੜਕਸਾਰ ਅਚਾਨਕ ਮੌਤ ਹੋ ਗਈ। ਸਤਨਾਮ ਦੀ ਮੌਤ ਦਾ ਕਾਰਣ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਸਤਨਾਮ ਦੇ ਚਾਚਾ ਕੁਲਦੀਪ ਖੱਟੜਾ ਅਨੁਸਾਰ ਸਤਨਾਮ ਨੂੰ ਸਵੇਰੇ 3 ਵਜੇ ਦੇ ਕਰੀਬ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਨੂੰ ਇਲਾਜ ਲਈ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਲਗਾ ਕੈਨੇਡਾ ਗਈ ਪਤਨੀ ਨੇ ਚਾੜ੍ਹਿਆ ਚੰਨ, ਉਹ ਹੋਇਆ ਜੋ ਸੋਚਿਆ ਨਾ ਸੀ
ਸਤਨਾਮ ਖੱਟੜਾ ਦੇ ਚਾਚਾ ਡਾਕਟਰ ਕੁਲਦੀਪ ਸਿੰਘ ਖੱਟੜਾ ਨੇ ਵਿਸਥਾਰ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਡੀ ਬਿਲਡਰ ਅਤੇ ਮਾਡਲ ਸਤਨਾਮ ਖੱਟੜਾ ਨੂੰ 2 ਦਿਨ ਪਹਿਲਾਂ ਬੁਖਾਰ ਹੋ ਗਿਆ ਬਸ ਥੋੜੀ ਇਨਫੈਕਸ਼ਨ ਸੀ ਜਿਸ ਨੂੰ ਬਾਅਦ ਵਿਚ ਅਸੀਂ ਘਰ ਲੈ ਆਏ। ਸ਼ਨੀਵਾਰ ਸਵੇਰੇ 3 ਵਜੇ ਦੇ ਕਰੀਬ ਉਸ ਨੂੰ ਅਚਾਨਕ ਪੇਟ ਵਿਚ ਦਰਦ ਹੋਣ ਲੱਗ ਗਿਆ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੀ ਰਸਤੇ 'ਚ ਹੀ ਪਿੰਡ ਟੌਹੜਾ ਨੇੜੇ ਮੌਤ ਹੋ ਗਈ।
ਇਹ ਵੀ ਪੜ੍ਹੋ : ਲਾਲ ਚੂੜਾ ਪਾ ਮੁੰਡੇ ਨਾਲ ਖੜ੍ਹੀ ਕੁੜੀ ਨੇ ਹੱਥ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਘਟਨਾ ਦੇਖ ਕੰਬ ਗਏ ਲੋਕ
ਉਨ੍ਹਾਂ ਦੱਸਿਆ ਕਿ ਸਤਨਾਮ ਉਨ੍ਹਾਂ ਕੋਲ ਹੀ ਰਹਿੰਦਾ ਸੀ ਅਤੇ ਕੁਦਰਤੀ ਖੁਰਾਕ ਖਾਂਦਾ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਨੇ ਸਖ਼ਤ ਮਿਹਨਤ ਸਦਕਾ ਆਪਣਾ ਸਰੀਰ ਬਣਾਇਆ ਸੀ ਅਤੇ ਕਦੇ ਵੀ ਸਟੀਰੌਇਡ ਆਦਿ ਦੀ ਵਰਤੋਂ ਨਹੀਂ ਸੀ ਕੀਤੀ। ਉਨ੍ਹਾਂ ਦੱਸਿਆ ਕਿ ਸਤਨਾਮ ਪਹਿਲਾਂ ਕਬੱਡੀ ਖੇਡਦਾ ਸੀ ਅਤੇ ਕੈਨੇਡਾ ਤੋਂ ਇਲਾਵਾ ਕਈ ਹੋਰ ਦੇਸ਼ਾਂ 'ਚ ਵੀ ਕਬੱਡੀ ਖੇਡ ਚੁੱਕਾ ਸੀ। ਫਿਰ ਇਸ ਨੂੰ ਬਾਡੀ ਬਿਲਡਿੰਗ ਦਾ ਸ਼ੌਕ ਪੈ ਗਿਆ ਤੇ ਬਾਡੀ ਬਿਲਡਰ ਦੇ ਮੁਕਾਬਲੇ 'ਚ ਜਾਣ ਲੱਗ ਗਿਆ। ਉਥੇ ਹੀ ਹਲਕਾ ਇੰਚਾਰਜ ਦੀਦਾਰ ਭੱਟੀ ਨੇ ਕਿਹਾ ਕਿ ਸਤਨਾਮ ਦੀ ਮੌਤ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਪੂਰਾ ਨਹੀਂ ਹੋ ਸਕਦਾ। ਸਤਨਾਮ ਹੋਰਨਾ ਨੌਜਵਾਨਾਂ ਲਈ ਵੀ ਪ੍ਰੇਰਣਾ ਸ੍ਰੋਤ ਸੀ।
ਇਹ ਵੀ ਪੜ੍ਹੋ : ਅੱਧ ਵਿਚਾਲੇ ਟੁੱਟੇ ਕੈਨੇਡਾ ਦੇ ਸੁਫ਼ਨੇ, ਮੰਗਣੀ ਕਰਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਕੁੜੀ ਨੇ ਵੱਟਿਆ ਪਾਸਾ