ਛੋਟੇ ਭਰਾ ਨੂੰ ਵੱਡੇ ਭਰਾ ਕੋਲ ਖਿੱਚ ਲਿਆਇਆ ਕਾਲ, ਦੋਵਾਂ ਦੀ ਹੋਈ ਮੌਤ

Sunday, Aug 10, 2025 - 09:54 PM (IST)

ਛੋਟੇ ਭਰਾ ਨੂੰ ਵੱਡੇ ਭਰਾ ਕੋਲ ਖਿੱਚ ਲਿਆਇਆ ਕਾਲ, ਦੋਵਾਂ ਦੀ ਹੋਈ ਮੌਤ

ਬੁਢਲਾਡਾ (ਬਾਂਸਲ) ਸਥਾਨਕ ਸ਼ਹਿਰ ਅੰਦਰ 2 ਭਰਾਵਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਕਾਰਨ ਸੌਕ ਦੀ ਲਹਿਰ ਫੈਲ੍ਹ ਗਈ। ਸਵ. ਦੇਵਦੱਤ ਸ਼ਰਮਾ, ਪੰਚਾਇਤੀ ਦੁਰਗਾ ਮੰਦਰ ਦੇ ਪੁਰਾਣੇ ਪੁਜਾਰੀ ਦੇ ਘਰ ਕਾਲ ਨੇ ਪਰਿਵਾਰ ਨੂੰ ਉਸ ਸਮੇਂ ਘੇਰ ਲਿਆ ਜਦੋਂ ਉਸਦਾ ਇੱਕ ਪੁੱਤਰ ਸੁਭਾਸ਼ ਸ਼ਰਮਾ (45) ਬਰਨਾਲੇ ਤੋਂ ਚੱਲ ਕੇ ਦੁਕਾਨਾਂ ਦੀ ਉਸਾਰੀ ਦੇ ਮੂਹਰਤ ਦੀ ਆਪਣੇ ਘਰ ਪੂਜਾ ਕਰਨ ਉਪਰੰਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦੋਂ ਇਸ ਦੁੱਖਦਾਈ ਸੂਚਨਾ ਨੂੰ ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਕਾਲਾ ਪੰਡਤ (55) ਨੂੰ ਪਤਾ ਲੱਗਿਆ ਤਾਂ ਭਰਾ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਨਾ ਕਰਦਿਆਂ ਬੇਹੌਸ ਹੋ ਗਿਆ ਅਤੇ ਡਾਕਟਰਾਂ ਨੇ ਉਸਨੂੰ ਵੀ ਮ੍ਰਿਤਕ ਕਰਾਰ ਦਿੱਤਾ। ਦੋਵਾਂ ਭਰਾਵਾਂ ਦੀ ਮੌਤ ਕਾਰਨ ਅਚਾਨਕ ਸ਼ਹਿਰ ਅੰਦਰ ਸੋਗ ਦੀ ਲਹਿਰ ਫੈਲ੍ਹ ਗਈ। ਕਿਉਂਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ ਵੱਖ ਮੰਦਰਾਂ ਚ ਬਤੌਰ ਪੁਜਾਰੀ ਸੇਵਾ ਕਰ ਰਹੇ ਸਨ।  ਹਿੰਦੂ ਸੰਸਥਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬਰਫਾਨੀ ਆਸ਼ਰਮ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਮੰਡਲ ਵੱਲੋਂ ਮੌਕੇ ਤੇ ਜਾ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਭਾਜਪਾ ਨੇਤਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਅਕਾਲੀ ਆਗੂ ਠੇਕੇਦਾਰ ਗੁਰਪਾਲ ਸਿੰਘ ਨੇ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।


author

Hardeep Kumar

Content Editor

Related News