ਹੱਥ ਥੋਲਾ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ
Friday, Jul 23, 2021 - 05:49 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸੰਗਰੂਰ ਤੋਂ ਬੁਢਲਾਡਾ ਵੱਲ ਜਾ ਰਹੇ ਇਕ ਪਰਿਵਾਰ ਦੀ ਕਾਰ ਹਾਦਸੀ ਦੇ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਦੀ ਇਕ ਦਰੱਖਤ ਨਾਲ ਜ਼ਬਰਦਸਤ ਟੱਕਰ ਹੋ ਗਈ, ਇਸ ਹਾਦਸੇ ਵਿਚ ਬਜ਼ੁਰਗ ਦੀ ਮੌਤ ਹੋ ਗਈ। ਇਸ ਸੰਬੰਧੀ ਬੌਬੀ ਵਾਸੀ ਨਾਭਾ ਨੇ ਦੱਸਿਆ ਕਿ ਉਸ ਦੀ ਪਤਨੀ ਕਰਮਜੀਤ ਕੌਰ ਬੇਟੀ ਜਸਦੀਪ ਕੌਰ ਨਾਲ ਸੰਗਰੂਰ ਆਪਣੇ ਪੇਕੇ ਪਰਿਵਾਰ ਆਈ ਹੋਈ ਸੀ ਅਤੇ ਉਸ ਦੀ ਸੱਸ ਜਸਵਿੰਦਰ ਕੌਰ ਨੇ ਬੁਢਲਾਡਾ ਦੇ ਨੇੜੇ ਕਿਤੋਂ ਹੱਥ ਥੋਲਾ ਕਰਵਾਉਣਾ ਸੀ।
ਉਕਤ ਨੇ ਦੱਸਿਆ ਕਿ ਰਸਤੇ ’ਚ ਹੀ ਪਿੰਡ ਘਾਸੀਵਾਲਾ ਦੇ ਨੇੜੇ ਗੱਡੀ ਇਕ ਦਰੱਖਤ ਨਾਲ ਟਕਰਾ ਗਈ , ਜਿਸ ’ਚ ਉਸ ਦੇ ਸਹੁਰਾ ਨਛੱਤਰ ਸਿੰਘ ਦੀ ਮੌਤ ਹੋ ਗਈ ਅਤੇ ਗੱਡੀ ਦੇ ਡਰਾਈਵਰ ਸਮੇਤ ਪਰਿਵਾਰ ਦੇ ਬਾਕੀ ਵਿਅਕਤੀ ਵੀ ਕਾਫ਼ੀ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।