ਦੇਸ਼ ਦੀ ਰੱਖਿਆ ਲਈ ਜਾਨਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ

Sunday, Oct 22, 2017 - 01:02 PM (IST)

ਦੇਸ਼ ਦੀ ਰੱਖਿਆ ਲਈ ਜਾਨਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ

ਨਾਭਾ (ਰਾਹੁਲ ਖੁਰਾਨਾ) — ਨਾਭਾ ਬਲਾਕ ਦੇ ਪਿੰਡ ਦੁੱਲਦੀ ਦੇ ਪਿਆਰਾ ਸਿੰਘ 1965 ਦੀ ਭਾਰਤ ਪਾਕਿਸਤਾਨ ਦੀ ਜੰਗ 'ਚ ਸ਼ਹੀਦ ਹੋ ਗਏ ਤੇ ਜੰਗੀਰ ਸਿੰਘ 1962 'ਚ ਚੀਨ ਦੀ ਜੰਗ 'ਚ ਸ਼ਹੀਦ ਹੋ ਗਏ ਸਨ। ਫੌਜੀ ਜੰਗ ਸਿੰਘ ਤੇ ਅਰਜਨ ਸਿੰਘ ਇਹ ਦੋਵੇਂ ਫੌਜੀ 1971 'ਚ ਭਾਰਤ ਤੇ ਪਾਕਿਸਤਾਨ ਦੀ ਜੰਗ 'ਚ ਸ਼ਹੀਦ ਹੋ ਗਏ ਸਨ। ਸ਼ਹੀਦ ਜੰਗ ਸਿੰਘ ਤੇ ਅਰਜਨ ਸਿੰਘ ਜ਼ਿਲਾ ਸੰਗਰੂਰ ਦੇ ਰਹਿਣ ਵਾਲੇ ਸੀ ਤੇ ਇਹ ਦੋਵੇਂ ਪਰਿਵਾਰ ਘਰ ਦੀਆਂ ਮਜ਼ਬੂਰੀਆਂ ਕਾਰਨ ਨਾਭਾ ਸ਼ਹਿਰ 'ਚ ਕਿਰਾਏ ਦੇ ਘਰ 'ਚ ਰਹਿਣ ਲਈ ਮਜ਼ਬੂਰ ਹਨ। ਭਾਵੇਂ ਕਿ 161 ਸ਼ਹੀਦ ਫੌਜੀਆਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਵਾਰ ਕੇ ਸ਼ਹੀਦਾਂ ਦਾ ਦਰਜਾ ਪ੍ਰਾਪਤ ਕੀਤਾ ਸੀ ਪਰ ਸਰਕਾਰਾਂ ਵਲੋਂ ਸ਼ਹੀਦਾਂ ਦਾ ਦਰਜਾ ਅਜੇ ਤਕ ਨਹੀਂ ਦਿੱਤਾ ਗਿਆ। ਉਸ ਸਮੇਂ ਪਿਆਰਾ ਸਿੰਘ ਤੇ ਜੰਗੀਰ ਸਿੰਘ ਦੀਆਂ ਪਤਨੀਆਂ ਦੀ ਉਮਰ ਤਕਰੀਬਨ 17 ਸਾਲ ਦੀ ਸੀ ਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਨੇ ਸ਼ਹਾਦਤ ਹਾਂਸਲ ਕੀਤੀ ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦ ਪਰਿਵਾਰਾਂ ਦੀ ਕਦਰ ਨਹੀਂ ਪਾਈ, ਜਿਸ ਕਾਰਨ ਹੁਣ ਸ਼ਹੀਦਾਂ ਦੀਆਂ ਵਿਧਵਾ ਪਤਨੀਆਂ ਵੀ ਬਜ਼ੁਰਗ ਹੋ ਗਈਆਂ ਹਨ ਤੇ ਸਰਕਾਰ ਵਲੋਂ ਕੀਤੇ ਪੈਸਿਆਂ ਦੇ ਐਲਾਨ ਦੀ ਉਡੀਕ 'ਚ ਆਖਰੀ ਸਾਹਾਂ ਦੀ ਜ਼ਿੰਦਗੀ ਕੱਟ ਰਹੀਆਂ ਹਨ। ਭਾਵੇਂ ਕਿ ਬਾਦਲ ਸਰਕਾਰ ਨੇ ਸ਼ਹੀਦ ਫੌਜੀਆਂ ਦੀਆਂ ਵਿਧਵਾ ਔਰਤਾਂ ਲਈ ਪਰਿਵਾਰ ਨੂੰ 50-50 ਲੱਖ ਰੁਪਏ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਚੋਣ ਜਾਬਤੇ ਲੱਗਣ ਕਾਰਨ ਇਹ ਨੋਟੀਫਿਕੇਸ਼ਨ 'ਚ ਹੀ ਰੁੱਲ ਗਿਆ। ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਸੱਤਾ 'ਚ ਆਉਂਦਿਆਂ  ਹੀ ਸ਼ਹੀਦ ਪਰਿਵਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ 50-50 ਲੱਖ ਰੁਪਏ ਹਰੇਕ ਪਰਿਵਾਰ ਨੂੰ 3 ਕਿਸ਼ਤਾਂ 'ਚ ਦੇਣਗੇ ਪਰ ਸੱਤ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਦਾਅਵੇ ਖੋਖਲੇ ਹੀ ਸਾਬਿਤ ਹੋਏ। ਪੰਜਾਬ ਸਰਕਾਰ ਨੇ 161 ਸ਼ਹੀਦਾਂ ਦੀ ਲਿਸਟ ਦੀ ਛਾਣ-ਬੀਣ ਕਰਕੇ ਉਨ੍ਹਾਂ 'ਚੋਂ 96 ਸ਼ਹੀਦ ਫੌਜੀ ਪਰਿਵਾਰਾਂ ਨੂੰ ਰਕਮ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸ਼ਹੀਦ ਪਰਿਵਾਰਾਂ ਦੀਆਂ ਵਿਧਵਾ ਔਰਤਾਂ ਆਪਣੇ ਹੱਕ ਦੀ ਜੰਗ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀਆਂ ਹਨ।
ਪੰਜਾਬ ਦੇ ਜੰਗੀ ਫੋਜੀਆ ਦੀ ਜ਼ਿਲੇ ਅਨੁਸਾਰ ਸੂਚੀ ਦੀ ਗੰਲ ਕੀਤੀ ਜਾਵੇ ਤਾ ਇਸ ਪ੍ਰਕਾਰ ਹਨ :-
ਅੰਮ੍ਰਿਤਸਰ ਜ਼ਿਲਾ ਦੇ 7, ਤਰਨਤਾਰਨ ਜ਼ਿਲਾ ਦੇ 3, ਬਠਿੰਡਾ ਜ਼ਿਲਾ ਦੇ 7 , ਫਿਰੋਜਪੁਰ ਅਤੇ ਫਾਜ਼ਿਲਕਾ ਦੇ 2 , ਫਰੀਦਕੋਟ ਜ਼ਿਲਾ ਦੇ 1, ਫਤਿਹਗੜ ਸਾਹਿਬ ਦੇ 6, ਗੁਰਦਾਸਪੁਰ ਜ਼ਿਲਾ ਦੇ 8 , ਹੁਸਿਆਰਪੁਰ ਜ਼ਿਲਾ ਦੇ 4 ,ਜਲੰਧਰ ਜ਼ਿਲਾ ਦਾ 1 , ਕਪੂਰਥਲਾ ਦੇ 3 , ਲੁਧਿਆਣਾ ਜ਼ਿਲਾ ਦਾ 1 , ਮਾਨਸਾ ਜ਼ਿਲਾ ਦਾ 8 , ਮੋਗਾ ਜ਼ਿਲਾ ਦੇ 5 , ਮੁਕਤਸਰ ਸਾਹਿਬ ਜ਼ਿਲਾ ਦਾ 1 , ਪਟਿਆਲਾ ਜ਼ਿਲਾ ਦਾ 2 , ਰੂਪਨਗਰ ਜ਼ਿਲਾ ਦੇ 9 , ਮੋਹਾਲੀ ਜ਼ਿਲਾ ਦੇ 9 , ਸਹੀਦ ਭਗਤ ਸਿੰਘ ਨਗਰ ਜ਼ਿਲਾ ਦੇ 1 , ਸੰਗਰੂਰ ਜ਼ਿਲਾ ਦੇ 15 ਸਹੀਦ ਦੀ ਲਿਸਟ ਮੁਤਾਬਿਕ ਹੀ ਸਰਕਾਰ ਨੇ ਇੱਕ ਪਰਿਵਾਰ ਨੂੰ 50-50 ਲੱਖ ਦੇਣ ਦਾ ਐਲਾਨ ਕੀਤਾ ਸੀ। ਲਿਸਟ ਅਨੁਸਾਰ ਜ਼ਿਲਾ ਸੰਗਰੂਰ ਦੇ ਸਭ ਤੋ ਵੱਧ ਸ਼ਹੀਦ ਫੌਜੀਆਂ ਨੇ ਦੇਸ਼ ਦੇ ਲਈ ਅਪਣੀਆ ਜਾਨਾਂ ਵਾਰੀਆ ।
ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ 'ਚ ਖਿਡਾਰੀਆਂ ਨੂੰ ਤਾਂ ਸਰਕਾਰੀ ਨੌਕਰੀਆਂ ਤੇ ਕਰੋੜਾਂ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਦੇਸ਼ ਲਈ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾ ਔਰਤਾਂ ਲਈ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਜਾ ਰਹੀ, ਜਦੋਂ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਫੌਜ ਦੀਆਂ ਸ਼ਹਾਦਤਾਂ ਤੋਂ ਬਾਖੂਬੀ ਜਾਣੂ ਹਨ ਪਰ ਕੈਪਟਨ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਕਿਉਂ ਨਹੀਂ ਸਮਝਦੇ ਇਹ ਇਕ ਚਿੰਤਾ ਦਾ ਵਿਸ਼ਾ ਹੈ। 


Related News