ਖੁਦਾਈ ਦੌਰਾਨ ਡਿੱਗੀ ਢਿਗ, 2 ਮਜ਼ਦੂਰਾਂ ਦੀ ਮੌਤ

Sunday, Jul 12, 2020 - 11:35 PM (IST)

ਖੁਦਾਈ ਦੌਰਾਨ ਡਿੱਗੀ ਢਿਗ, 2 ਮਜ਼ਦੂਰਾਂ ਦੀ ਮੌਤ

ਲੁਧਿਆਣਾ, (ਜ.ਬ.)- ਪਿੰਡ ਦਾਦ ’ਚ ਐਤਵਾਰ ਨੂੰ ਸੀਵਰੇਜ ਦੀ ਖੁਦਾਈ ਦੌਰਾਨ ਮਿੱਟੀ ਦੀ ਢਿਗ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਵਾਲ-ਵਾਲ ਬਚ ਗਿਆ।ਮ੍ਰਿਤਕਾਂ ਦੀ ਪਛਾਣ ਗੋਬਿੰਦ ਕੁਮਾਰ (20) ਅਤੇ ਕਪਿਲ (42) ਦੇ ਰੂਪ ’ਚ ਹੋਈ ਹੈ, ਜੋ ਕਿ ਮੂਲ ਰੂਪ ’ਚ ਬਿਹਾਰ ਦੇ ਰਹਿਣ ਵਾਲੇ ਹਨ। ਸਦਰ ਥਾਣਾ ਪੁਲਸ ਨੇ ਦੱਸਿਆ ਕਿ ਘਟਨਾ ਅੱਜ ਸਵੇਰੇ ਕਰੀਬ 10:30 ਵਜੇ ਦੀ ਹੈ। ਪਿੰਡ ਦੀ ਪੰਚਾਇਤ ਵੱਲੋਂ ਪਿੰਡ ’ਚ ਸੀਵਰੇਜ ਪੁਆਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਦੇ ਲਈ ਖੁਦਾਈ ਦਾ ਕੰਮ ਚੱਲ ਰਿਹਾ ਹੈ। ਤਦ ਅਚਾਨਕ ਮਿੱਟੀ ਦੀ ਢਿਗ ਡਿੱਗ ਪਈ। ਜਿਸ ਦੇ ਥੱਲੇ ਦੋਵੇਂ ਮਜ਼ਦੂਰ ਦੱਬ ਗਏ, ਜਦਕਿ ਤੀਜਾ ਸਾਥੀ ਬਚ ਗਿਆ। ਮਜ਼ਦੂਰਾਂ ਨੂੰ ਕੱਢਣ ਲਈ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਅਤੇ ਬਹੁਤ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢਿਆ ਗਿਆ ਪਰ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਮ੍ਰਿਤਕ ਕਪਿਲ ਦੀ ਪਤਨੀ ਰਿਚਾ ਅਤੇ ਗੋਬਿੰਦ ਦੇ ਪਿਤਾ ਸ਼੍ਰੀਰਾਮ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।


author

Bharat Thapa

Content Editor

Related News