ਤੇਜ ਤੂਫ਼ਾਨ ਕਾਰਨ ਵਿਧਵਾ ਜਨਾਨੀ ਦੇ ਮਕਾਨ ਦੀ ਡਿੱਗੀ ਛੱਤ , ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ

07/12/2020 6:27:22 PM

ਜਲਾਲਾਬਾਦ(ਜਤਿੰਦਰ,ਨਿਖੰਜ) - ਐਤਵਾਰ ਦੀ ਰਾਤ ਨੂੰ ਅਚਾਨਕ ਆਏ ਤੇਜ਼ ਹਨੇਰੀ-ਝੱਖੜ ਅਤੇ ਮੀਂਹ ਨਾਲ ਵਿਧਾਨ ਸਭਾ ਹਲਕੇ ਦੇ ਪਿੰਡ ਟਿਵਾਣਾ ਕਲਾਂ  ਵਿਖੇ ਇੱਕ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿੱਗਣ ਦੇ ਨਾਲ ਘਰ ਦੀਆਂ ਦੀਵਾਰਾਂ ਅਤੇ ਮਕਾਨ 'ਚ ਤਰੇੜਾਂ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਟਿਵਾਣਾ ਕਲਾਂ ਦੀ ਵਿਧਵਾ ਔਰਤ ਬਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ 14 ਸਾਲ ਪਹਿਲਾਂ ਹੋ ਗਈ ਸੀ ਅਤੇ ਉਹ ਆਪਣੇ ਦੋਵੇਂ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਹੀ ਮੁਸ਼ਕਲ ਨਾਲ ਕਰ ਰਹੀ ਹੈ । ਉਸਨੇ ਕਿਹਾ ਕਿ ਜਦੋਂ ਉਹ ਬੀਤੀ ਰਾਤ ਆਪਣੇ ਬੱਚਿਆਂ ਨਾਲ ਘਰ ਦੇ ਕਮਰੇ 'ਚ ਸੁੱਤੀ ਹੋਈ ਸੀ ਤਾਂ ਅਚਾਨਕ ਤੇਜ਼ ਹਨੇਰੀ ਝੱਖੜ ਦੇ ਨਾਲ ਛੱਤ ਤੋਂ ਮਿੱਟੀ ਡਿੱਗੀ ਅਤੇ ਜਦੋਂ ਇੱਕਦਮ ਬਾਹਰ ਆਈ ਤਾਂ ਉਸਦੇ ਕਮਰੇ ਦੀ  ਛੱਤ ਹੇਠ  ਡਿੱਗ ਪਈ ਅਤੇ  ਕਮਰੇ ਅੰਦਰ ਪਏ ਕੀਮਤੀ ਘਰੂਲ ਸਮਾਨ ਦਾ ਵੀ ਨੁਕਸਾਨ ਹੋ ਗਿਆ। 

ਵਿਧਵਾ ਔਰਤ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਹਿਲਾ 2 ਵਕਤ ਦੀ ਰੋਟੀ ਦਾ ਜੁਗਾੜ ਬੜੀ ਹੀ ਮੁਸ਼ਕਲ ਨਾਲ ਕਰਦੀ ਹੈ ਅਤੇ ਹੁਣ ਅਚਾਨਕ ਉਸਦੇ ਸਿਰ 'ਤੇ ਦੁਬਾਰਾ ਤੋਂ ਕੁਦਰਤ ਦੀ ਮਾਰ ਪੈਣ ਕਾਰਨ ਉਸਨੂੰ ਆਪਣੇ ਨੁਕਸਾਨੇ ਗਏ ਮਕਾਨ ਨੂੰ ਬਣਾਉਣਾ ਕਾਫੀ ਮੁਸ਼ਕਲ ਹੈ। ਉਸਨੇ ਦੱਸਿਆ ਕਿ ਉਸਨੇ ਸਰਕਾਰ ਪਾਸਂੋ ਮਕਾਨ ਬਣਾਉਣ ਲਈ ਕਈ ਵਾਰ ਸਕੀਮਾਂ ਦੇ ਫ਼ਾਰਮ ਵੀ ਭਰੇ ਹਨ ਪਰ ਅਜੇ ਤੱਕ ਸਾਡੀ ਕੋਈ ਵੀ ਕਿਸੇ ਤਰੀਕੇ ਦੀ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਸਾਡਾ ਮਕਾਨ ਬਣਾਇਆ ਗਿਆ। ਬੀਤੀ ਰਾਤ ਬਾਰਸ਼ ਆਉਣ ਦੇ ਕਾਰਨ ਸਾਡੇ ਘਰ ਦੀ ਛੱਤ ਡਿੱਗ ਗਈ ਹੈ ਹੁਣ ਅਸੀਂ ਗਰੀਬ ਲੋਕ ਕਿੱਥੇ ਜਾਈਏ। ਪਹਿਲਾਂ ਹੀ ਤਾਲਾਬੰਦੀ ਕਾਰਨ ਕੰਮ ਠੱਪ ਪਏ ਹਨ ਜੇ ਕਿਤੇ ਕੋਈ ਮਾੜਾ ਮੋਟਾ ਕੰਮ ਮਿਲਦਾ ਹੈ ਤਾਂ  ਉਸ ਨਾਲ ਰੋਟੀ ਦਾ ਹੀ ਗੁਜ਼ਾਰਾ ਚੱਲ ਰਿਹਾ ਹੈ। ਵਿਧਵਾ ਔਰਤ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਸਣੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗ ਕੀਤੀ ਹੈ ਕਿ ਮਕਾਨ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਸਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅਤੇ ਉਸਦੀ ਮਦਦ ਦੇ ਲਈ ਸਮਾਜ ਸੇਵੀ ਅਤੇ ਦਾਣੀ ਸੱਜਣ ਅੱਗੇ ਆਉਣ, ਤਾਂ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। 

ਇਸ ਮੌਕੇ ਪਿੰਡ ਵਾਸੀ ਬਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਿਧਵਾ ਔਰਤ ਬਲਵਿੰਦਰ ਕੌਰ ਪਹਿਲਾਂ ਹੀ ਆਪਣੇ ਪਤੀ ਦੀ ਮੌਤ ਦੇ ਬਾਅਦ ਆਪਣੇ ਬੱਚਿਆਂ ਦੀ 2 ਵਕਤ ਦੀ ਰੋਟੀ ਦਾ ਜੁਗਾੜ ਬੜੀ ਹੀ ਮੁਸ਼ਕਲ ਨਾਲ ਕਰਦੀ ਹੈ। ਪਰ ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਦੇ ਕਾਰਨ ਉਸਦੇ ਨੁਕਸਾਨੇ ਗਏ ਮਕਾਨਾਂ ਦੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਪਾਸੋ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਸਨੂੰ ਮੁਆਵਜ਼ਾ ਰਾਸ਼ੀ ਮੁਹੱਇਆ ਕਰਵਾਈ ਜਾਵੇ ।


Harinder Kaur

Content Editor

Related News