CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ

Wednesday, May 10, 2023 - 10:58 PM (IST)

CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ

ਲੁਧਿਆਣਾ (ਵਿੱਕੀ)-ਪਿਛਲੇ ਕਈ ਦਿਨਾਂ ਤੋਂ ਸਕੂਲ, ਵਿਦਿਆਰਥੀਆਂ ਅਤੇ ਪੇਰੈਂਟਸ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ’ਤੇ ਬੋਰਡ ਦੇ ਨਤੀਜੇ ਦੀ ਫਰਜ਼ੀ ਤਾਰੀਖ਼ ਐਲਾਨ ਕੇ ਭੁਲੇਖਾ ਪਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬੁੱਧਵਾਰ ਨੂੰ ਸਾਹਮਣੇ ਅਇਆ, ਜਦੋਂ ਕਿਸੇ ਸ਼ਰਾਰਤੀ ਅਨਸਰ ਨੇ ਬੋਰਡ ਦੇ ਨਤੀਜੇ ਦੇ ਐਲਾਨ ਸਬੰਧੀ ਸੀ. ਬੀ. ਐੱਸ. ਈ. ਦੇ ਇਕ ਅਧਿਕਾਰੀ ਦੇ ਦਸਤਖ਼ਤ ਵਾਲੀ ਫਰਜ਼ੀ ਲੈਟਰ ਵਾਇਰਲ ਕਰ ਦਿੱਤੀ ਕਿਉਂਕਿ ਲੈਟਰ ਨਤੀਜੇ ਨਾਲ ਜੁੜੀ ਸੀ ਤਾਂ ਮਿੰਟ ਵਿਚ ਵਾਇਰਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਸਮਾਂ ਫਿਰ ਤੋਂ ਬਦਲਣ ’ਤੇ ਸਰਕਾਰ ਕਰ ਰਹੀ ਹੈ ਵਿਚਾਰ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਰਜ਼ੀ ਨੋਟਿਸ ਨੂੰ ਕਈ ਸਕੂਲਾਂ ਨੇ ਸੱਚ ਸਮਝ ਲਿਆ, ਜਿਸ ਵਿਚ ਲਿਖਿਆ ਹੈ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ 11 ਮਈ ਨੂੰ ਜਾਰੀ ਕੀਤੇ ਜਾਣਗੇ। ਇਹੀ ਨਹੀਂ, ਇਸ ਫਰਜ਼ੀ ਨੋਟਿਸ ਵਿਚ ਆਫੀਸ਼ੀਅਲ ਸਰਕੁਲਰ ਵਾਂਗ ਮਾਰਕਸ਼ੀਟ ਡਾਊਨਲੋਡ ਕਰਨ ਲਈ ਡਿਟੇਲਸ, ਡਿਜੀਟਲ ਮਾਰਕ ਸ਼ੀਟ, ਰਿਜ਼ਲਟ ਲਿੰਕ ਅਤੇ ਡਿਜ਼ੀ ਲਾਕਰ ਆਦਿ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਵੋਟਰਾਂ ਦਾ ਕੀਤਾ ਧੰਨਵਾਦ

PunjabKesari

ਮਿੰਟਾਂ ’ਚ ਸੀ. ਬੀ. ਐੱਸ. ਈ. ਨੇ ਲਿਆ ਐਕਸ਼ਨ

ਸਕੂਲਾਂ, ਬੱਚਿਆਂ ਅਤੇ ਪੇਰੈਂਟਸ ਨੂੰ ਇਸ ਗੁੰਮਰਾਹਕੁਨ ਪੱਤਰ ਤੋਂ ਸਾਵਧਾਨ ਕਰਦੇ ਹੋਏ ਹਰਕਤ ਵਿਚ ਆਈ ਸੀ. ਬੀ. ਐੱਸ. ਈ. ਨੇ ਕੁਝ ਹੀ ਮਿੰਟਾਂ ਵਿਚ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਹ ਨੋਟਿਸ ਫਰਜ਼ੀ ਹੈ। ਸੀ. ਬੀ. ਐੱਸ. ਈ. 10ਵੀਂ, 12ਵੀਂ ਦੇ ਨਤੀਜੇ ਸਬੰਧੀ ਅਜੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸੀ. ਬੀ. ਐੱਸ. ਈ. ਨਤੀਜੇ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਰਿਜ਼ਲਟ ਦੀ ਤਾਰੀਖ਼ ਦਾ ਐਲਾਨ ਕਰੇਗਾ।

 cbse.nic.in ਅਤੇ cbse.gov.in ’ਤੇ ਹੀ ਅਪਡੇਟ ਦਾ ਕਰਨ ਇੰਤਜ਼ਾਰ

ਸੀ. ਬੀ. ਐੱਸ. ਈ. ਦੇ ਇਕ ਬੁਲਾਰੇ ਨੇ ਕਿਹਾ ਕਿ ਸੀ. ਬੀ. ਐੱਸ. ਈ. ਦੇ ਨਤੀਜੇ ਐਲਾਨਣ ਦੀ ਤਾਰੀਖ਼ ਦਾ ਨੋਟਿਸ ਪੂਰੀ ਤਰ੍ਹਾਂ ਫਰਜ਼ੀ ਹੈ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਕਲਾਸ ਦਾ ਨਤੀਜਾ ਆਉਣ ਵਾਲਾ ਹੈ ਪਰ ਬੋਰਡ ਵੱਲੋਂ ਹੁਣ ਤੱਕ ਕੋਈ ਤਾਰੀਖ਼ ਜਾਰੀ ਨਹੀਂ ਕੀਤੀ ਗਈ। ਸੀ. ਬੀ. ਐੱਸ. ਈ. ਦੇ ਸਿਟੀ ਕੋਆਰਡੀਨੇਟਰ ਡਾ. ਏ. ਪੀ. ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੀ. ਬੀ. ਐੱਸ. ਈ. ਦੇ ਨਤੀਜੇ ਦੇ ਕਿਸੇ ਵੀ ਅਪਡੇਟ ਲਈ ਬੋਰਡ ਦੀਆਂ ਆਫੀਸ਼ੀਅਲ ਵੈੱਬਸਾਈਟਾਂ cbse.nic.in ਅਤੇ cbse.gov.in ’ਤੇ ਹੀ ਅਪਡੇਟ ਦਾ ਇੰਤਜ਼ਾਰ ਕਰਨ।


author

Manoj

Content Editor

Related News