ਫਰਜ਼ੀ ਦਸਤਾਵੇਜ਼ਾਂ ਰਾਹੀਂ ਪੰਜਾਬ ਪੁਲਸ ਤੇ ਪਾਸਪੋਰਟ ਦਫ਼ਤਰ ’ਚ ਨੌਕਰੀਆਂ ਹਾਸਲ ਕਰਨ ਦਾ ਖ਼ੁਲਾਸਾ

Friday, Jul 14, 2023 - 06:26 PM (IST)

ਫਰਜ਼ੀ ਦਸਤਾਵੇਜ਼ਾਂ ਰਾਹੀਂ ਪੰਜਾਬ ਪੁਲਸ ਤੇ ਪਾਸਪੋਰਟ ਦਫ਼ਤਰ ’ਚ ਨੌਕਰੀਆਂ ਹਾਸਲ ਕਰਨ ਦਾ ਖ਼ੁਲਾਸਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਪੰਜਾਬ ਪੁਲਸ ਅਤੇ ਪਾਸਪੋਰਟ ਦਫਤਰ ਵਿਚ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖ਼ੁਲਾਸਾ ਪੀ. ਐੱਸ. ਈ. ਬੀ. ਵਿਚ ਸਰਟੀਫਿਕੇਟਾਂ ਨੂੰ ਵੈਰੀਫਿਕੇਸ਼ਨ ਵਿਚ ਹੋਇਆ ਹੈ। ਇਸ ਤੋਂ ਬਾਅਦ ਪੀ. ਐੱਸ. ਈ. ਬੀ. ਨੇ ਫਰਜ਼ੀ ਦਸਤਾਵੇਜ਼ਾਂ ਵਾਲੇ ਲੋਕਾਂ ਨੂੰ ਆਪਣੇ ਰਿਕਾਰਡ ਵਿਚ ਬਲੈਕ ਲਿਸਟ ਕਰ ਦਿੱਤਾ ਹੈ ਤਾਂ ਜੋ ਉਹ ਦੋਬਾਰਾ ਕਿਸੇ ਜਗ੍ਹਾ ਗ਼ਲਤ ਢੰਗ ਨਾਲ ਫਾਇਦਾ ਨਾ ਚੁੱਕ ਸਕਣ। ਉਕਤ ਲੋਕਾਂ ਖ਼ਿਲਾਫ਼ ਅਗਲੀ ਕਾਰਵਾਈ ਕਰਨ ਲਈ ਸੰਬੰਧਤ ਵਿਭਾਗਾਂ ਨੂੰ ਪੱਤਰ ਲਿਖਿਆ ਹੈ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਲੁਧਿਆਣਾ ਪੁਲਸ ਕਮਿਸ਼ਨਰ ਦਫਤਰ ਤੋਂ ਇਕ 12ਵੀਂ ਵਿਦਿਆਰਥੀ ਦਾ ਸਾਲ 2007 ਦਾ ਸਰਟੀਫਿਕੇਟ ਵੈਕੀਫਿਕੇਸ਼ਨ ਲਈ ਪਹੁੰਚਿਆ ਸੀ ਜਦੋਂ ਪੀ. ਐੱਸ. ਈ. ਬੀ. ਵਿਚ ਦਸਤਾਵੇਜ਼ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਲੁਧਿਆਣਾ ਦੇ ਕਿਸੇ ਵੀ ਵਿਦਿਆਰਥੀ ਨੂੰ ਸਾਲ 2017 ਵਿਚ ਇਹ ਰੋਲ ਨੰਬਰ ਜਾਰੀ ਨਹੀਂ ਹੋਇਆ ਸੀ। ਜੋ ਰੋਲ ਨੰਬਰ ਸਰਟੀਫਿਕੇਟ ਵਿਚ ਲਿਖਿਆ ਹੋਇਆ ਸੀ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਦਿਆਰਥੀ ਨੂੰ ਜਾਰੀ ਹੋਇਆ ਸੀ।

ਇਹ ਵੀ ਪੜ੍ਹੋ : ਸ਼ਾਮ ਢਲਦੇ ਅੱਯਾਸ਼ੀ ਦਾ ਅੱਡਾ ਬਣ ਜਾਂਦੀ ਲੁਧਿਆਣਾ ਦੀ ਸਬਜ਼ੀ ਮੰਡੀ, ਜ਼ੋਰਾਂ ਨਾਲ ਚੱਲਦਾ ਜਿਮਸ ਫਰੋਸ਼ੀ ਦਾ ਧੰਦਾ

ਇਸ ਤੋਂ ਸਾਫ ਹੋਇਆ ਕਿ ਉਕਤ ਸਰਟੀਫਿਕੇਟ ਫਰਜ਼ੀ ਹੈ। ਇਸ ਤਰ੍ਹਾਂ ਰੀਜ਼ਨਲ ਪਾਸਪੋਰਟ ਦਫਤਰ ਜਲੰਧਰ ਤੋਂ ਮਾਰਚ-2014 ਵਿਚ ਬਣਿਆ 10ਵੀਂ ਜਮਾਤ ਦਾ ਇਕ ਸਰਟੀਫਿਕੇਟ ਆਇਆ ਸੀ। ਜਾਂਚ ਵਿਚ ਖੁਲਾਸਾ ਹੋਇਆ ਕਿ ਇਹ ਰੋਲ ਨੰਬਰ ਕਿਸੇ ਨੂੰ ਜਾਰੀ ਨਹੀਂ ਹੋਇਆ ਸੀ। ਦੱਸਣਯੋਗ ਹੈ ਕਿ ਪੀ. ਐੱਸ. ਈ. ਬੀ. ਵਿਚ ਹਰ ਮਹੀਨੇ 2000 ਤੋਂ ਵੱਧ ਸਰਟੀਫਿਕੇਟ ਜਾਂਚ ਲਈ ਪਹੁੰਚਦੇ ਹਨ। ਨਾਲ ਹੀ ਹਰ ਵਾਰ ਇਸ ਤਰ੍ਹਾਂ ਦੇ ਸਰਟੀਫਿਕੇਟ ਫੜੇ ਜਾਂਦੇ ਹਨ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫਰਜ਼ੀ ਸਰਟੀਫਿਕੇਟ ਬਨਾਉਣ ਵਾਲਿਆਂ ’ਤੇ ਸਖ਼ਤੀ ਕਾਰਵਾਈ ਕਰਨਗੇ। 

ਇਹ ਵੀ ਪੜ੍ਹੋ : ਫਰੀਦਕੋਟ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਗੋਰੂ ਬੱਚਾ ’ਤੇ ਹਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News