ਫਰਜ਼ੀ ਸੀ. ਬੀ. ਆਈ. ਅਫ਼ਸਰਾਂ ਨੇ ਘਰ 'ਚ ਮਾਰਿਆ ਛਾਪਾ, ਜਦੋਂ ਅਸਲੀਅਤ ਖੁੱਲ੍ਹੀ ਤਾਂ ਪਈਆਂ ਭਾਜੜਾਂ

Wednesday, Oct 07, 2020 - 04:58 PM (IST)

ਗੁਰੂਹਰਸਹਾਏ (ਆਵਲਾ) : ਸ਼ਹਿਰ ਦੀ ਰੇਲਵੇ ਬਸਤੀ 'ਚ ਅੱਜ ਦਿਨ ਦਿਹਾੜੇ 4 ਲੁਟੇਰਿਆਂ ਵਲੋਂ ਘਰ 'ਚ ਵੜ੍ਹ ਕੇ ਆਪਣੇ ਆਪ ਨੂੰ ਸੀ. ਬੀ. ਆਈ. ਦਾ ਅਫ਼ਸਰ ਦੱਸ ਕੇ ਲੁਟੇਰਿਆਂ ਵਲੋਂ ਲੁਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ, ਕਮਲੇਸ਼, ਭੀਮ ਅਤੇ ਰਵੀ ਨਾਮ ਦੇ ਵਿਅਕਤੀਆਂ ਵਲੋਂ ਅੱਜ ਸਵੇਰੇ ਗੁਰੂਹਰਸਹਾਏ ਦੀ ਰੇਲਵੇ ਬਸਤੀ 'ਚ ਤਰਸੇਮ ਕੁਮਾਰ ਆੜਤੀਏ ਦੇ ਘਰ 'ਚ ਵੜ੍ਹ ਕੇ ਲੁਟੇਰਿਆਂ ਵਲੋਂ ਆਪਣੇ ਆਪ ਨੂੰ ਸੀ. ਬੀ. ਆਈ. ਦੇ ਅਫ਼ਸਰ ਦੱਸ ਕੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਇਹ ਬੰਦੇ ਘਰ 'ਚ ਦਾਖ਼ਲ ਹੋਏ ਅਤੇ ਇਨ੍ਹਾਂ ਨੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਹ ਸੀ. ਬੀ. ਆਈ. ਤੋਂ ਆਏ ਹਨ, ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। ਪਰਿਵਾਰਕ ਮੈਂਬਰਾਂ ਨੂੰ ਇਕ ਕਮਰੇ 'ਚ ਬੈਠਣ ਲਈ ਕਿਹਾ। ਜਿਸ 'ਤੇ ਤਰਸੇਮ ਲਾਲ ਨੂੰ ਸ਼ੱਕ ਹੋਇਆ ਕਿ ਇਹ ਸੀਬੀਆਈ  ਵਾਲੇ ਨਹੀਂ ਹਨ ਇਹ ਲੁਟੇਰੇ ਹਨ ਜਦ  ਤਰਸੇਮ ਲਾਲ ਨੇ ਉਨ੍ਹਾਂ ਲੁਟੇਰਿਆਂ ਨੂੰ ਆਪਣਾ ਸੀ ਬੀ ਆਈ ਦਾ ਕਾਰਡ ਦਿਖਾਣ ਲਈ ਕਿਹਾ ਤਾ ਜਿਸ ਤੋਂ ਬਾਦ ਉਨ੍ਹਾਂ ਨੇ ਆਪਣੀ ਪਿਸਤੌਲ ਕੱਢ ਲਈ ਤਰਸੇਮ ਲਾਲ ਨੇ ਸੀਨੇ ਉਪਰ ਤਾਨ ਦਿੱਤੀ।

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਅਕਾਲ ਚਲਾਣੇ ''ਤੇ ਭਾਈ ਲੌਂਗੋਵਾਲ ਵਲੋਂ ਦੁੱਖ ਦਾ ਪ੍ਰਗਟਾਵਾ    

PunjabKesari

ਇਹ ਵੀ ਪੜ੍ਹੋ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤੀ ਹਰਿਆਣਾ 'ਚ ਕਿਸਾਨਾਂ 'ਤੇ ਸਰਕਾਰੀ ਜ਼ੁਲਮ ਦੀ ਨਿੰਦਾ    

ਮਕਾਨ ਮਾਲਿਕ ਤਰਸੇਮ ਨੇ ਦਿਲੇਰੀ ਦਿਖਾਕੇ ਉਨ੍ਹਾਂ ਕੋਲ ਪਿਸਤੌਲ ਖਹੋ ਲਈ, ਜਿਸ ਤੋਂ ਬਾਅਦ ਤੋਂ ਉਨ੍ਹਾਂ ਬਾਅਦ ਉਨਾਂ ਲੁਟੇਰਿਆਂ ਵਲੋਂ ਆਪਣੀ ਪਿਸਤੌਲ ਵਾਪਿਸ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਤਰਸੇਮ ਲਾਲ ਵਲੋਂ ਪਿਸਤੌਲ ਵਾਪਿਸ ਨਹੀਂ ਕੀਤੀ ਗਈ। ਲੁਟੇਰਿਆਂ ਨਾਲ ਤਰਸੇਮ ਦੀ ਹੱਥੋਪਾਈ ਹੋ ਗਈ। ਗ਼ਨੀਮਤ ਇਹ ਰਹੀ ਕਿ ਹੱਥੋਪਾਈ ਦੌਰਾਨ ਪਿਸਤੌਲ 'ਚੋਂ ਗੋਲੀ ਨਹੀਂ ਚਲੀ ਕਿਉਂਕਿ ਪਿਸਤੌਲ ਪੂਰੀ ਤਰ੍ਹਾਂ ਲੋਡ ਸੀ। ਜੇਕਰ ਗੋਲੀ ਚੱਲ ਜਾਂਦੀ ਤਾਂ ਕਿਸੇ ਨੂੰ ਵੀ ਗੋਲੀ ਲੱਗ ਸਕਦੀ ਸੀ। ਪਰਿਵਾਰਕ ਮੈਂਬਰਾਂ ਵਲੋਂ ਘਰ 'ਚ ਦਾਖ਼ਲ ਹੋਏ ਦੋ ਲੁਟੇਰਿਆਂ ਨੂੰ ਫੜ੍ਹ ਲਿਆ ਗਿਆ ਅਤੇ ਜੋ ਦੋ ਲੁਟੇਰੇ ਘਰ ਦੇ ਬਾਹਰ ਖੜ੍ਹੇ ਸਨ, ਉਹ ਮੌਕਾ ਪਾ ਕੇ ਉਥੇ ਭੱਜ ਗਏ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁਲਸ ਵਲੋਂ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਜਦਕਿ ਦੋ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ ਸਨ। ਉਨ੍ਹਾਂ ਨੂੰ ਫੜ੍ਹਣ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀ. ਐੱਸ. ਪੀ. ਸਰਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ 2 ਲੁਟੇਰਿਆਂ ਨੂੰ ਫੜ੍ਹ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਇਕ 32 ਬੋਰ ਪਿਸਤੌਲ, ਸਲਫਾਸ ਦੀਆਂ ਗੋਲੀਆਂ, ਇਕ ਸੀ. ਬੀ. ਆਈ. ਕਾਰਡ, ਇਕ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ ਹੈ ਅਤੇ ਬਾਕੀ ਲੁਟੇਰਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਜਾਰੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਘੱਟ ਵਿਖਾਈ ਦਿੱਤਾ ਕੋਰੋਨਾ ਵਾਇਰਸ ਦਾ ਅਸਰ


Anuradha

Content Editor

Related News