1,278 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ ਦਾ ਕਿੰਗਪਿਨ ਗ੍ਰਿਫਤਾਰ

Saturday, Oct 31, 2020 - 01:39 AM (IST)

1,278 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ ਦਾ ਕਿੰਗਪਿਨ ਗ੍ਰਿਫਤਾਰ

ਲੁਧਿਆਣਾ,(ਸੇਠੀ)–ਵਸਿਸ਼ਟ ਇੰਟੈਲੀਜੈਂਸ ਦੇ ਆਧਾਰ 'ਤੇ, ਸੈਂਟਰਲ ਗੁਡਸ ਐਂਡ ਸਰਵਿਸ ਟੈਕਸ (ਸੀ. ਜੀ. ਐੱਸ. ਟੀ.) ਕਮਿਸ਼ਨਰੇਟ, ਦਿੱਲੀ (ਈਸਟ) ਦੀ ਐਂਟੀ ਅਵਿਜ਼ਨ ਸ਼ਾਖਾ ਦੇ ਅਧਿਕਾਰੀਆਂ ਨੇ 1,278 ਕਰੋੜ ਦੇ ਲਗਭਗ ਰੁਪਏ ਦੇ ਫਰਜ਼ੀ ਬਿਲਿੰਗ ਜ਼ਰੀਏ ਵਿਸ਼ਾਲ ਇਨਪੁਟ ਟੈਕਸ ਲੂਕ੍ਰੈਡਿਟ (ਆਈ. ਟੀ. ਸੀ.) ਕਲੇਮ ਲੈਣ ਵਾਲੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

ਕਰਦਾਤਾਵਾਂ ਦੀ ਪਛਾਣ ਕਰਨ ਲਈ ਦਿੱਲੀ ਅਤੇ ਹਰਿਆਣਾ ਰਾਜ ਵਿਚ ਵੱਖ-ਵੱਖ ਸਥਾਨਾਂ 'ਤੇ ਫੈਲੇ 9 ਤੋਂ ਜ਼ਿਆਦਾ ਸਥਾਨਾਂ 'ਤੇ ਸਰਚ ਕੀਤੀ ਗਈ ਅਤੇ ਉਥੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਨਾਲ ਇਨ੍ਹਾਂ ਦੇ ਲਿੰਕ ਸਾਹਮਣੇ ਆ ਰਹੇ ਹਨ। ਜਿਸ ਦੀ ਜਾਂਚ ਹਾਲੇ ਜਾਰੀ ਹੈ। ਜੋ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ ਦਾ ਚੂਨਾ ਲਗਾ ਰਹੇ ਹਨ। ਧੋਖਾਧੇਹੀ ਕਰਨ ਵਾਲੇ ਕਰਦਾਤਾਵਾਂ ਦੇ ਤੌਰ-ਤਰੀਕੇ ਵਿਚ ਫਰਜ਼ੀ ਬੋਗਸ ਬਿਲੰਗ, ਬਿਨਾਂ ਮਾਲ ਦੀ ਵਾਸਤਵਿਕ ਆਵਾਜਾਈ ਦੇ ਮਾਲ ਦਾ ਪਰਿਵਹਨ, ਟਰਾਂਸਪੋਰਟ ਹੋਣ ਵਾਲੇ ਮਾਲ ਦੇ ਸਾਰੇ ਈ. ਵੇ. ਬਿੱਲ ਫਰਜ਼ੀ ਬਣਾਉਣਾ ਸ਼ਾਮਲ ਹੈ। ਇਸ ਪੂਰੇ ਰੈਕੇਟ ਦੇ ਮਾਸਟਰ ਮਾਈਂਡ ਅਸ਼ੀਸ਼ ਅਗਰਵਾਲ ਨੂੰ 29 ਅਕਤੂਬਰ ਨੂੰ ਸੀ. ਜੀ. ਐੱਸ. ਟੀ. ਐਕਟ ਦੀ ਧਾਰਾ 132 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸੀ. ਜੇ. ਐੱਮ. ਪਟਿਆਲਾ ਹਾਊਸ ਕੋਰਟ ਵੱਲੋਂ ਨਿਯਮਤ ਨਿਆਇਕ ਰਿਮਾਂਡ ਅਰਜ਼ੀਆਂ ਦੀ ਸੁਣਵਾਈ ਤੱਕ ਡਿਊਟੀ ਮੈਟ੍ਰੋਪੋਲੀਟਿਨ ਮਜਿਸਟਰੇਟ ਵੱਲੋਂ ਟਰਾਂਜਿਟ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਨਕਲੀ ਬਿਲਿੰਗ ਆਪਰੇਸ਼ਨ ਮੁੱਖ ਰੂਪ ਵਿਚ ਨਕਲੀ ਆਈ. ਟੀ. ਸੀ. ਪਾਸ ਕਰਨ ਲਈ ਸੀ। ਜਿਸ ਵਿਚ ਦੁੱਧ ਉਤਪਾਦਾਂ ਦੇ ਉਦਯੋਗ ਨੂੰ ਦਿਖਾਇਆ ਜਾਂਦਾ ਸੀ। ਜਿਸ ਵਿਚ ਦੁੱਧ ਦੇ ਉਤਪਾਦਾਂ ਜਿਵੇਂ ਘਿਉ, ਦੁੱਧ ਪਾਊਡਰ ਆਦਿ ਦੀ ਕਾਲਪਨਿਕ ਵਿਕਰੀ ਖਿਲਾਫ ਬੋਗਸ ਚਲਾਨ ਕੀਤੇ ਗਏ। ਇਥੇ ਇਹ ਵਰਨਣ ਕਰਨਾ ਸਹੀ ਹੈ ਕਿ ਹੋਰ ਕੰਪਨੀਆਂ ਦੀ ਗਿਣਤੀ ਤੋਂ ਇਲਾਵਾ ਮੇਸਰਸ ਮਿਲਕ ਫੂਡ ਲਿਮ. ਵਰਗੇ ਪ੍ਰਮੁੱਖ ਬਰਾਂਡ ਇਨਪੁਟ ਟੈਕਸ ਲੂਕ੍ਰੈਡਿਟ ਦਾ ਲਾਭ ਲੈਣ ਵਾਲੀ ਪ੍ਰਮੁੱਖ ਕੰਪਨੀ ਹੈ। ਸਰਚ ਅਭਿਆਨ ਦੌਰਾਨ ਇਸ ਰੈਕੇਟ ਨਾਲ ਸਬੰਧਤ ਵੱਡੇ ਪੈਮਾਨੇ 'ਤੇ ਗੁਪਤ ਦਸਤਾਵੇਜ਼ਾਂ ਨੂੰ ਬਰਾਮਦ ਕੀਤਾ ਗਿਆ। ਹੁਣ ਤੱਕ 7 ਕਰੋੜ ਤੋਂ ਜ਼ਿਆਦਾ ਦੀ ਫਰਜ਼ੀ ਇਨਪੁਟ ਟੈਕਸ ਲੂਕ੍ਰੈਡਿਟ ਬਰਾਮਦ ਕੀਤੀ ਗੲੀ ਅਤੇ ਇਸ ਸਿੰਡੀਕੇਟ ਨਾਲ ਜੁੜੇ ਹੋਰ ਬਿਲਿੰਗ ਸੰਸਥਾਨਾਂ ਨੂੰ ਬੇਨਕਾਬ ਕਰਨ ਦੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਘੁਣ ਲਾਇਆ ਅਤੇ ਲਗਾ ਰਹੇ ਸਨ।


author

Deepak Kumar

Content Editor

Related News