ਫੇਸਬੁੱਕ ’ਤੇ ਗੁਰਦਾਸਪੁਰ ਦੇ ਮੁੰਡੇ ਨੂੰ ਦਿਲ ਦੇ ਬੈਠੀ ਪਾਕਿਸਤਾਨ ਦੀ ਕੁੜੀ, ਇੰਝ ਪਈਆਂ ਪਿਆਰ ਦੀਆਂ ਪੀਂਘਾਂ

Sunday, Jun 27, 2021 - 10:12 PM (IST)

ਫੇਸਬੁੱਕ ’ਤੇ ਗੁਰਦਾਸਪੁਰ ਦੇ ਮੁੰਡੇ ਨੂੰ ਦਿਲ ਦੇ ਬੈਠੀ ਪਾਕਿਸਤਾਨ ਦੀ ਕੁੜੀ, ਇੰਝ ਪਈਆਂ ਪਿਆਰ ਦੀਆਂ ਪੀਂਘਾਂ

ਗੁਰਦਾਸਪੁਰ/ਪਾਕਿਸਤਾਨ (ਜ. ਬ) : ਪਾਕਿਸਤਾਨ ਦੀ ਇਕ ਹਿੰਦੂ ਕੁੜੀ ਨੂੰ ਗੁਰਦਾਸਪੁਰ ਨਿਵਾਸੀ ਇਕ ਮੁੰਡੇ ਨਾਲ ਫੇਸਬੁੱਕ ’ਤੇ ਪਿਆਰ ਹੋ ਗਿਆ ਹੈ ਲੇਕਿਨ ਦੋਵਾਂ ਦੇਸ਼ਾਂ ਦੀ ਹੱਦਾਂ ਉਨ੍ਹਾਂ ਦੇ ਵਿਆਹ ’ਚ ਅੜਚਨ ਹਨ। ਪਾਕਿਸਤਾਨੀ ਨਾਗਰਿਕ ਸੁਮਨ ਰਤਨੀਲਾਲ ਨੇ ਭਾਰਤ ਆ ਕੇ ਪ੍ਰੇਮੀ ਨਾਲ ਵਿਆਹ ਕਰਨ ਲਈ ਮੋਦੀ ਸਰਕਾਰ ਤੋਂ ਵਿਸ਼ੇਸ ਆਗਿਆ ਦੀ ਮੰਗ ਵੀ ਕੀਤੀ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਸੁਮਨ ਪਾਕਿਸਤਾਨ ਦੇ ਕਰਾਚੀ ’ਚ ਅਧਿਆਪਕ ਹੈ। ਸਤੰਬਰ 2019 ’ਚ ਫੇਸਬੁੱਕ ’ਤੇ ਉਸ ਦੀ ਜਾਣ ਪਹਿਚਾਣ ਗੁਰਦਾਸਪੁਰ ਦੇ ਰਹਿਣ ਵਾਲੇ ਅਮਿਤ ਸ਼ਰਮਾ ਨਾਲ ਹੋਈ। ਉਸ ਨੇ ਕਰਾਚੀ ’ਚ ਮਨਾਏ ਦਿਵਾਲੀ ਸਮਾਗਮ ਦੀਆਂ ਤਸਵੀਰਾਂ ਫੇਸਬੁੱਕ ’ਤੇ ਪਾਈਆਂ ਸਨ ਅਤੇ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਗੁਰਦਾਸਪੁਰ ਨਿਵਾਸੀ ਅਮਿਤ ਨਾਮ ਦੇ ਨੌਜਵਾਨ ਨੇ ਉਸ ਨਾਲ ਫੇਸਬੁੱਕ ’ਤੇ ਸੰਪਰਕ ਕੀਤਾ ਜੋ ਬਾਅਦ ’ਚ ਦੋਸਤੀ ’ਚ ਬਦਲ ਗਿਆ। ਦੋਵਾਂ ਦੀ ਦੋਸਤੀ ਜਲਦ ਹੀ ਪਿਆਰ ’ਚ ਬਦਲ ਗਈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ

ਅਜੇ ਤੱਕ ਉਨ੍ਹਾਂ ਵਿਚ ਕੋਈ ਗੱਲਬਾਤ ਨਹੀਂ ਹੋਈ ਹੈ, ਪਰ ਸ਼ੋਸਲ ਮੀਡੀਆਂ ਰਾਹੀਂ ਦੋਵਾਂ ਨੇ ਇਕ ਦੂਜੇ ਨੂੰ ਇਨਾਂ ਜਾਣ ਲਿਆ ਕਿ ਜ਼ਿੰਦਗੀ ਨਾਲ ਬਿਤਾਉਣ ਦਾ ਫ਼ੈਸਲਾ ਕਰ ਲਿਆ। ਸੁਮਨ ਭਾਰਤ ਆਉਣ ਅਤੇ ਅਮਿਤ ਨਾਲ ਵਿਆਹ ਦਾ ਇੰਤਜ਼ਾਰ ਕਰ ਰਹੀ ਹੈ। ਸੁਮਨ ਕਈ ਮਹੀਨਿਆਂ ਤੋਂ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਪਰ ਪਿਛਲੇਂ  ਸਾਲ ਮਾਰਚ ਤੋਂ ਹੀ ਕੋਰੋਨਾ ਮਹਾਮਾਰੀ ਕਾਰਣ ਦੋਵਾਂ ਦੇਸ਼ਾਂ ਵਿਚ ਯਾਤਰੀਆਂ ਦੀ ਆਵਾਜਾਈ ਬੰਦ ਹੈ। ਇਸ ਲਈ ਸੁਮਨ ਨੂੰ ਹੁਣ ਤੱਕ ਵੀਜ਼ਾ ਨਹੀਂ ਮਿਲ ਸਕਿਆ ਹੈ।

ਇਹ ਵੀ ਪੜ੍ਹੋ : ਟਵਿੱਟਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਡੀ. ਜੀ. ਪੀ. ਪੰਜਾਬ ’ਤੇ ਚੁੱਕੇ ਸਵਾਲ

ਸੁਮਨ ਦੇ ਅਨੁਸਾਰ ਅਮਿਤ ਗੁਰਦਾਸਪੁਰ ’ਚ ਇਕ ਪ੍ਰਾਇਵੇਟ ਕੰਪਨੀ ’ਚ ਸੇਲਸ ਮੈਨੇਜਰ ਦੀ ਨੌਕਰੀ ਕਰਦਾ ਹੈ ਅਤੇ ਉਸ ਨੇ ਕਰਾਚੀ ’ਚ ਦੀਵਾਲੀ ਦੇ ਸਮਾਗਮ ਦੀਆਂ ਤਸਵੀਰਾਂ ਫੇਸਬੁੱਕ ’ਤੇ ਵੇਖੀਆਂ ਸੀ, ਜਿਸ ਵਿਚ ਉਹ ਵੀ ਸ਼ਾਮਲ ਸੀ। ਅਮਿਤ ਨੇ ਉਸ ਨੂੰ ਫੇਸਬੁੱਕ ’ਤੇ ਸੰਦੇਸ਼ ਭੇਜਿਆ ਸੀ ਅਤੇ ਕੁਝ ਹੀ ਦਿਨਾਂ ’ਚ ਅਸੀ ਦੋਵਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ । ਸੁਮਨ ਦੇ ਅਨੁਸਾਰ ਉਹ ਭਾਰਤ ਆ ਕੇ ਹੀ ਵਿਆਹ ਕਰੇਗੀ ਅਤੇ ਨਵੰਬਰ ਮਹੀਨੇ ਤੱਕ ਜਦ ਹਾਲਾਤ ਆਮ ਹੋ ਗਏ ਤਾਂ ਉਹ ਭਾਰਤ ਆਵੇਗੀ। ਪਰ ਸੁਮਨ ਇਹ ਨਹੀਂ ਦੱਸ ਸਕੀ ਕਿ ਅਮਿਤ ਦਾ ਪਰਿਵਾਰ ਕੀ ਕਰਦਾ ਹੈ ਅਤੇ ਉਹ ਗੁਰਦਾਸਪੁਰ ’ਚ ਕਿੱਥੇ ਰਹਿੰਦਾ ਹੈ। ਸੁਮਨ ਕੇਵਲ ਅਮਿਤ ਨੂੰ ਹੀ ਜਾਣਦੀ ਹੈ ਅਤੇ ਉਸ ਦੇ ਪਰਿਵਾਰ ਨਾਲ ਉਸ ਦੀ ਕੋਈ ਗੱਲ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News