ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ
Sunday, Jun 06, 2021 - 06:30 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)-ਸੋਸ਼ਲ ਮੀਡੀਆ ’ਤੇ ਠੱਗਾਂ ਵੱਲੋਂ ਠੱਗੀ ਮਾਰਨ ਦੇ ਨਵੇਂ-ਨਵੇਂ ਢੰਗ ਵਰਤੇ ਜਾ ਰਹੇ ਹਨ ਅਤੇ ਹੁਣ ਫੇਸਬੁੱਕ ’ਤੇ ਜਾਅਲੀ ਆਈ. ਡੀ. ਬਣਾ ਕੇ ਪਾਇਲ ਨਾਂ ਦੀ ਕੁੜੀ ਕਈ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਬਲੈਕਮੇਲ ਕਰ ਚੁੱਕੀ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਮਾਛੀਵਾੜਾ ਇਲਾਕੇ ਦੇ ਨੌਜਵਾਨਾਂ ਦੀ ਫੇਸਬੁੱਕ ਆਈ. ਡੀ. ’ਤੇ ਪਾਇਲ ਨਾਂ ਦੀ ਕੁੜੀ ਵੱਲੋਂ ਮੈਸੰਜਰ ਰਾਹੀਂ ਮੈਸੇਜ ਭੇਜ ਕੇ ਗੱਲਬਾਤ ਸ਼ੁਰੂ ਕੀਤੀ ਜਾਂਦੀ ਹੈ ਅਤੇ ਫਿਰ ਇਕ-ਦੂਜੇ ਦਾ ਨੰਬਰ ਲੈ ਕੇ ਵਟਸਐਪ ਕਾਲ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨੇ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਜਲੰਧਰ ਨੂੰ ਦਿੱਤਾ ਇਹ ਵੱਡਾ ਤੋਹਫ਼ਾ
ਵਟਸਐਪ ਕਾਲ ’ਤੇ ਕੁੜੀ ਨੌਜਵਾਨਾਂ ਨਾਲ ਅਸ਼ਲੀਲ ਹਰਕਤਾਂ ਕਰਦੀ ਹੋਈ ਆਪਣੇ ਸਰੀਰਕ ਅੰਗ ਵਿਖਾਉਣੇ ਸ਼ੁਰੂ ਕਰ ਦਿੰਦੀ ਹੈ ਅਤੇ ਸਾਹਮਣੇ ਬੈਠੇ ਨੌਜਵਾਨ ਨੂੰ ਅਜਿਹੀਆਂ ਹਰਕਤਾਂ ਕਰਨ ਲਈ ਉਤੇਜਿਤ ਕਰਦੀ ਹੈ। ਕੁਝ ਮਿੰਟ ਦੀਆਂ ਅਸ਼ਲੀਲ ਹਰਕਤਾਂ ਵਾਲੀ ਵੀਡੀਓ ਬਣਨ ਤੋਂ ਬਾਅਦ ਤੁਰੰਤ ਨੌਜਵਾਨ ਨੂੰ ਇਸ ਦੀ ਰਿਕਾਰਡਿੰਗ ਭੇਜ ਦਿੱਤੀ ਜਾਂਦੀ ਹੈ ਅਤੇ ਨਾਲ ਹੀ 5 ਤੋਂ 10 ਹਜ਼ਾਰ ਰੁਪਏ ਦੀ ਮੰਗ ਕਰ ਬਲੈਕਮੇਲ ਕੀਤਾ ਜਾਂਦਾ ਹੈ ਕਿ ਜੇਕਰ ਤੁਰੰਤ ਉਸ ਨੇ ਆਨਲਾਈਨ ਪੈਸੇ ਨਾ ਭੇਜੇ ਤਾਂ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਠੱਗਾਂ ਦਾ ਇਹ ਗਿਰੋਹ ਬਲੈਕਮੇਲ ਕਰਨ ਵਾਲੇ ਨੌਜਵਾਨਾਂ ’ਤੇ ਐਨਾ ਦਬਾਅ ਪਾਉਂਦਾ ਹੈ ਕਿ ਕਈ ਡਰਦੇ ਹੋਏ ਤੁਰੰਤ ਪੈਸੇ ਆਨਲਾਈਨ ਭੇਜ ਦਿੰਦੇ ਹਨ।
ਇਹ ਵੀ ਪੜ੍ਹੋ : ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ
ਮਾਛੀਵਾੜਾ ਇਲਾਕੇ ’ਚ ਪਾਇਲ ਨਾਂ ਦੀ ਫੇਸਬੁੱਕ ਵਾਲੀ ਕੁੜੀ ਕਈ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰਨਾ ਨੂੰ ਵੀ ਬਲੈਕਮੇਲ ਕਰ ਸਕਦੀ ਹੈ। ਬੀਤੇ ਦਿਨ ਸ਼ਹਿਰ ਦੇ 2 ਨੌਜਵਾਨਾਂ ਨੇ ਆਪਣੇ ਨਾਲ ਹੋਈ ਬਲੈਕਮੇਲਿੰਗ ਸਬੰਧੀ ਜਾਣਕਾਰੀ ਦਿੱਤੀ ਅਤੇ ਪੁਲਸ ਕੋਲ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਕਿ ਅਜਿਹੇ ਠੱਗ ਗਿਰੋਹ ਨੂੰ ਕਾਬੂ ਕੀਤਾ ਜਾਵੇ, ਤਾਂ ਜੋ ਹੋਰ ਨੌਜਵਾਨ ਇਸ ਤੋਂ ਬਚ ਸਕਣ।
ਇਹ ਵੀ ਪੜ੍ਹੋ : ਜਲੰਧਰ: ਗੈਂਗਰੇਪ ਮਾਮਲੇ ਵਿਚ ਮਾਸਟਰਮਾਈਂਡ ਅਸ਼ੀਸ਼ ਸਮੇਤ ਮੁਲਜ਼ਮਾਂ ਖ਼ਿਲਾਫ਼ ਕੋਰਟ 'ਚ ਚਾਰਜਸ਼ੀਟ ਪੇਸ਼
ਸੋਸ਼ਲ ਮੀਡੀਆ ’ਤੇ ਅਣਜਾਣ ਕੁੜੀਆਂ ਦੇ ਝਾਂਸੇ ’ਚ ਨਾ ਆਉਣ ਨੌਜਵਾਨ: ਥਾਣਾ ਮੁਖੀ ਥਾਣਾ
ਮਾਛੀਵਾੜਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਣਜਾਣ ਕੁੜੀਆਂ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਬਲੈਕਮੇਲ ਕਰ ਰਹੀਆਂ ਹਨ, ਜਿਸ ਸਬੰਧੀ ਪਹਿਲਾਂ ਵੀ ਕਈ ਮਾਮਲੇ ਪੰਜਾਬ ’ਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਸੋਸ਼ਲ ਮੀਡੀਆ ’ਤੇ ਅਣਜਾਣ ਕੁੜੀਆਂ ਦੇ ਝਾਂਸੇ ਵਿਚ ਨਾ ਆਉਣ ਅਤੇ ਉਨ੍ਹਾਂ ਨਾਲ ਗੱਲਬਾਤ ਨਾ ਕਰਨ। ਸ਼ਿਕਾਇਤ ਸਬੰਧੀ ਉਨ੍ਹਾਂ ਕਿਹਾ ਕਿ ਜੋ ਪਾਇਲ ਨਾਂ ਦੀ ਜਾਅਲੀ ਆਈ. ਡੀ. ਹੈ, ਉਸ ਸਬੰਧੀ ਉਹ ਸਾਈਬਰ ਕ੍ਰਾਈਮ ਨੂੰ ਸੂਚਿਤ ਕਰ ਦਿੱਤਾ ਜਾਏਗਾ, ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਇਨਸਾਨੀਅਤ ਸ਼ਰਮਸਾਰ, ਬਾਜ਼ਾਰ 'ਚ ਰੋਂਦੇ ਬੱਚੇ ਨੂੰ ਇਕੱਲੇ ਛੱਡ ਫਰਾਰ ਹੋਈ ਮਹਿਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ