ਬੰਬੀਹਾ ਗਰੁੱਪ ਨੇ ਫੇਸਬੁੱਕ ''ਤੇ ਕੀਤੇ ਕੁਮੈਂਟ
Tuesday, Jun 26, 2018 - 05:20 AM (IST)

ਲੁਧਿਆਣਾ(ਸਿਆਲ)-ਲੁਧਿਆਣਾ ਜੇਲ ਪ੍ਰਸ਼ਾਸਨ ਨੇ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦੇਣ ਵਾਲੇ ਨੌਜਵਾਨਾਂ 'ਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। ਇਥੋਂ ਤੱਕ ਕਿ ਨੰਗਾ ਕਰ ਕੇ ਜ਼ਲੀਲ ਕੀਤਾ ਗਿਆ। ਇਕ ਨੌਜਵਾਨ ਦਾ ਜੇਲ ਪੁਲਸ ਨੇ ਸਿਰ ਪਾੜ ਦਿੱਤਾ ਹੈ ਅਤੇ ਦੂਸਰੇ ਨੌਜਵਾਨ ਦੀ ਕੁੱਟ-ਕੁੱਟ ਕੇ ਲੱਕ ਦੀ ਡਿਸਕ ਹਿਲਾ ਦਿੱਤੀ ਤੇ ਚੱਕੀਆਂ 'ਚ ਡੱਕ ਦਿੱਤਾ ਗਿਆ। ਉਕਤ ਨੌਜਵਾਨਾਂ ਨੇ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਹੈ, ਜਿਸ ਨੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਸਨ ਤੇ ਅਲਫ ਨੰਗਾ ਹੋ ਕੇ ਗੁਰਦੁਆਰਾ ਸਾਹਿਬ 'ਚ ਲੇਟਿਆ ਹੋਇਆ ਸੀ। ਉਕਤ ਨੌਜਵਾਨਾਂ ਨੇ ਰੀਝ ਨਾਲ ਉਸ ਦੀ ਛਿੱਤਰ-ਪਰੇਡ ਕਰ ਕੇ ਕਿਹਾ ਕਿ 'ਲੈ ਹੁਣ ਲੇਟ ਲਾ।''ਇਸ ਸਬੰਧੀ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਫੇਸਬੁੱਕ 'ਤੇ ਮੈਸੇਜ ਦੇ ਕੇ ਜੇਲ ਪ੍ਰਸ਼ਾਸਨ 'ਤੇ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲੇ ਆਪਣੀ ਬਹਾਦਰੀ ਬਟੋਰਨਾ ਚਾਹੁੰਦੇ ਹਨ, ਕਿਸੇ ਵੀ ਬੰਦੀ ਦੇ ਜੇਲ ਵਿਚ ਆਉਣ 'ਤੇ ਕੁੱਟਮਾਰ ਨਹੀਂ ਕੀਤੀ ਜਾਂਦੀ, ਜੋ ਇਨ੍ਹਾਂ ਨੇ ਦੋਸ਼ ਲਾਏ ਹਨ, ਉਹ ਬਿਲਕੁੱਲ ਬੇਬੁਨਿਆਦ ਹਨ।