ਮਾਛੀਵਾੜਾ ਪੁਲਸ ਨੇ ਫੜ੍ਹਿਆ ਗਿਰੋਹ, ਫੇਸਬੁੱਕ ''ਤੇ ਕੁੜੀਆਂ ਦੀ ਫਰਜ਼ੀ ਆਈ. ਡੀ. ਬਣਾ ਕੇ ਇੰਝ ਫਸਾਏ ਜਾਂਦੇ ਨੌਜਵਾਨ

Sunday, Feb 07, 2021 - 09:38 PM (IST)

ਮਾਛੀਵਾੜਾ ਪੁਲਸ ਨੇ ਫੜ੍ਹਿਆ ਗਿਰੋਹ, ਫੇਸਬੁੱਕ ''ਤੇ ਕੁੜੀਆਂ ਦੀ ਫਰਜ਼ੀ ਆਈ. ਡੀ. ਬਣਾ ਕੇ ਇੰਝ ਫਸਾਏ ਜਾਂਦੇ ਨੌਜਵਾਨ

ਮਾਛੀਵਾੜਾ ਸਾਹਿਬ (ਟੱਕਰ) : ਇਕ ਅਜਿਹਾ ਗਿਰੋਹ ਸਾਹਮਣੇ ਆਇਆ ਹੈ ਕਿ ਜੋ ਸੋਸ਼ਲ ਮੀਡੀਆ ’ਤੇ ਕੁੜੀਆਂ ਦੀ ਜਾਅਲੀ ਆਈ.ਡੀ. ਬਣਾ ਕੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰ ਪੈਸੇ ਬਟੋਰਦੇ ਹਨ। ਮਾਛੀਵਾੜਾ ਇਲਾਕੇ ’ਚ ਠੱਗ ਗਿਰੋਹ ਵਲੋਂ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਇਕ ਨੌਜਵਾਨ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੇਸਬੁੱਕ ’ਤੇ ਕੁੜੀਆਂ ਦੀ ਜਾਅਲੀ ਆਈ.ਡੀ. ਬਣਾਈ ਜਾਂਦੀ ਹੈ ਜਿਸ ’ਤੇ ਉਨ੍ਹਾਂ ਦੀਆਂ ਸੁੰਦਰ ਤਸਵੀਰਾਂ ਲਗਾ ਕੇ ਨੌਜਵਾਨਾਂ ਨੂੰ ਦੋਸਤੀ ਲਈ ਸੁਨੇਹਾ ਭੇਜਿਆ ਜਾਂਦਾ ਹੈ। ਕਈ ਨੌਜਵਾਨ ਫੇਸਬੁੱਕ ’ਤੇ ਸੁੰਦਰ ਕੁੜੀਆਂ ਦੀਆਂ ਤਸਵੀਰਾਂ ਦੇਖ ਉਨ੍ਹਾਂ ਵੱਲ ਆਕਰਿਸ਼ਤ ਹੋ ਕੁੜੀ ਵਲੋਂ ਭੇਜਿਆ ਦੋਸਤੀ ਦਾ ਸੁਨੇਹਾ ਪ੍ਰਵਾਨ ਕਰ ਲੈਂਦੇ ਹਨ ਅਤੇ ਫਿਰ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਜਾਅਲੀ ਆਈ.ਡੀ. ਬਣਾਉਣ ਵਾਲੇ ਕੁੜੀਆਂ ਦੇ ਗਿਰੋਹ ਵਲੋਂ ਜਾਲ ’ਚ ਫਸਾਉਣ ਵਾਲੇ ਨੌਜਵਾਨਾਂ ਨਾਲ ਪਹਿਲਾਂ ਫੇਸਬੁੱਕ ਮੈਸੇਂਜਰ ’ਤੇ ਚੈਟ ਕੀਤੀ ਜਾਂਦੀ ਹੈ ਅਤੇ ਫਿਰ ਹੌਲੀ-ਹੌਲੀ ਦੋਸਤੀ ਵਧਾ ਕੇ ਇਕ-ਦੂਜੇ ਦਾ ਮੋਬਾਇਲ ਨੰਬਰ ਲੈ ਵਟਸਐਪ ਰਾਹੀਂ ਚੈਟ ਕਰਕੇ ਗੱਲਬਾਤ ਅੱਗੇ ਵਧਾਈ ਜਾਂਦੀ ਹੈ।

ਇਹ ਵੀ ਪੜ੍ਹੋ : ਬਠਿੰਡਾ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਕਿਸਾਨਾਂ 'ਤੇ ਹਮਲਾ, ਲਹੂ-ਲੁਹਾਨ ਹੋਏ ਕਿਸਾਨ ਤੇ ਪੁਲਸ ਮੁਲਾਜ਼ਮ

ਇਹ ਬਲੈਕਮੇਲ ਕਰਨ ਵਾਲਾ ਗਿਰੋਹ ਇੰਨਾ ਸ਼ਾਤਰ ਹੈ ਕਿ ਨੌਜਵਾਨਾਂ ਨਾਲ ਕੁੜੀਆਂ ਬਣਕੇ ਅਸ਼ਲੀਲ ਗੱਲਾਂ ਕਰਦੇ ਹਨ ਅਤੇ ਫਿਰ ਹੌਲੀ-ਹੌਲੀ ਵੀਡੀਓ ਕਾਲਿੰਗ ਵੀ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਕੁੜੀ ਦੀ ਬਜਾਏ ਉਸਦੀ ਕੋਈ ਵੀਡੀਓ ਰਿਕਾਰਡਿੰਗ ਲਗਾ ਦਿੱਤੀ ਜਾਂਦੀ ਹੈ ਜੋ ਕਿ ਅਸ਼ਲੀਲ ਹਰਕਤਾਂ ਕਰਦੀ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਕਈ ਨੌਜਵਾਨ ਤਾਂ ਕੁੜੀਆਂ ਦੀਆਂ ਵੀਡੀਓ ਰਿਕਾਰਡਿੰਗਾਂ ਦੇਖ ਵਾਸਨਾ ’ਚ ਇੰਨੇ ਅੰਨ੍ਹੇ ਹੋ ਜਾਂਦੇ ਹਨ ਕਿ ਉਹ ਵੀ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦੇ ਹਨ ਜਿਸ ਦੀ ਦੂਜੇ ਪਾਸੇ ਬੈਠਾ ਗਿਰੋਹ ਰਿਕਾਰਡਿੰਗ ਕਰ ਲੈਂਦਾ ਹੈ, ਬੱਸ ਫਿਰ ਇਸ ਤੋਂ ਬਾਅਦ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਦੀ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਹੈ। ਅਸ਼ਲੀਲ ਹਰਕਤਾਂ ਕਰਦੇ ਨੌਜਵਾਨ ਦੀ ਰਿਕਾਰਡਿੰਗ ਉਸਦੇ ਮੋਬਾਇਲ ’ਤੇ ਭੇਜੀ ਜਾਂਦੀ ਹੈ ਅਤੇ ਨਾਲ ਹੀ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਕੁਝ ਹੀ ਮਿੰਟਾਂ ’ਚ 10 ਜਾਂ 20 ਹਜ਼ਾਰ ਰੁਪਏ ਦੱਸੇ ਗਏ ਖਾਤਾ ਨੰਬਰ ਵਿਚ ਨਾ ਭੇਜੇ ਗਏ ਤਾਂ ਉਸਦੀ ਇਹ ਅਸ਼ਲੀਲ ਵੀਡੀਓ ਵਾਈਰਲ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਨੌਜਵਾਨ ਵਲੋਂ ਪਤਨੀ ਤੇ ਧੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ

ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਦੇ ਕੁਝ ਨੌਜਵਾਨਾਂ ਨੇ ਇਸ ਠੱਗ ਗਿਰੋਹ ਦੇ ਝਾਂਸੇ ਵਿਚ ਆ ਕੇ ਉਨ੍ਹਾਂ ਦੇ ਖਾਤੇ ’ਚ ਹਜ਼ਾਰਾਂ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਤਾਂ ਜੋ ਉਨ੍ਹਾਂ ਦੀ ਬਦਨਾਮੀ ਨਾ ਹੋਵੇ ਪਰ ਇਕ ਨੌਜਵਾਨ ਨੇ ਹੌਂਸਲਾ ਕਰਦਿਆਂ ਇਹ ਮਾਮਲਾ ਧਾਰਮਿਕ ਸੰਸਥਾ ਦੇ ਪ੍ਰਧਾਨ ਅਤੇ ਆੜਤੀ ਮੋਹਿਤ ਕੁੰਦਰਾ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਹੋਰ ਤਾਂ ਹੋਰ ਇਹ ਬਲੈਕਮੇਲ ਕਰਨ ਵਾਲਾ ਗਿਰੋਹ ਇੰਨਾ ਸ਼ਾਤਰ ਹੈ ਕਿ ਕਈ ਵਾਰ ਦੂਸਰੇ ਪਾਸੇ ਵੀਡੀਓ ਕਾਲਿੰਗ ਦੌਰਾਨ ਨੌਜਵਾਨ ਅਸ਼ਲੀਲ ਹਰਕਤ ਨਾ ਕਰੇ ਪਰ ਉਸਦੀ ਕੁੜੀ ਨਾਲ ਅਸ਼ਲੀਲ ਵੀਡੀਓ ਦੇਖਦੇ ਦੀ ਰਿਕਾਰਡਿੰਗ ਕਰ ਕੇ ਵੀ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਹੈ, ਇਸ ਲਈ ਇਸ ਨਵੇਂ ਸ਼ਾਤਿਰ ਬਲੈਕਮੇਲ ਗਿਰੋਹ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ।

ਇਹ ਵੀ ਪੜ੍ਹੋ : ਗੈਂਗਸਟਰ ਗੋਲੀ ਦਾ ਭਰਾ ਤੇ ਉਸ ਦੇ 5 ਸਾਥੀ ਭਾਰੀ ਮਾਤਰਾ 'ਚ ਹਥਿਆਰਾਂ ਸਣੇ ਗ੍ਰਿਫ਼ਤਾਰ

ਮੀਡੀਆ ’ਤੇ ਅਣਜਾਣ ਕੁੜੀਆਂ ਦੀ ਦੋਸਤੀ ਤੋਂ ਬਚੋ
ਥਾਣਾ ਮਾਛੀਵਾੜਾ ਥਾਣਾ ਦੇ ਮੁਖੀ ਰਾਜੇਸ਼ ਠਾਕੁਰ ਨੇ ਕਿਹਾ ਕਿ ਉਨ੍ਹਾਂ ਕੋਲ ਫੇਸਬੁੱਕ ’ਤੇ ਲੜਕੀ ਦੀ ਜਾਅਲੀ ਆਈ.ਡੀ. ਬਣਾ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਸਾਈਬਰ ਕ੍ਰਾਈਮ ਨੂੰ ਜਾਂਚ ਲਈ ਭੇਜਿਆ ਜਾਵੇਗਾ। ਥਾਣਾ ਮੁਖੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜਾਂ ਫੇਸਬੁੱਕ ’ਤੇ ਅਣਜਾਣ ਲੜਕੀਆਂ ਦੀ ਦੋਸਤੀ ਤੋਂ ਬਚਣ ਕਿਉਂਕਿ ਕਈ ਠੱਗ ਗਿਰੋਹ ਸਰਗਰਮ ਹਨ ਜੋ ਸੋਸ਼ਲ ਮੀਡੀਆ ’ਤੇ ਵੱਖ-ਵੱਖ ਢੰਗਾਂ ਨਾਲ ਠੱਗੀ ਮਾਰ ਰਹੇ ਹਨ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੌਜਵਾਨ ਨੂੰ ਅਜਿਹੀ ਵੀਡੀਓ ਰਿਕਾਰਡਿੰਗ ਕਰ ਬਲੈਕਮੇਲ ਕੀਤਾ ਜਾ ਰਿਹਾ ਹੈ ਤਾਂ ਉਹ ਇਨ੍ਹਾਂ ਠੱਗਾਂ ਕੋਲ ਫਸਣ ਦੀ ਬਜਾਏ ਤੁਰੰਤ ਪੁਲਸ ਨੂੰ ਸੂਚਿਤ ਕਰਨ ਤਾਂ ਜੋ ਇਸ ਗਿਰੋਹ ਨੂੰ ਨੱਥ ਪਾਈ ਜਾ ਸਕੇ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਮਾਛੀਵਾੜਾ ਇਲਾਕੇ ਦੇ ਕਈ ਨਾਮੀ ਵਿਅਕਤੀ ਜੁਡ਼ੇ ਨੇ ਕੁੜੀ ਦੀ ਜਾਅਲੀ ਆਈ.ਡੀ. ਨਾਲ
ਫੇਸਬੁੱਕ ’ਤੇ ਜਾਅਲੀ ਆਈ.ਡੀ. ਬਣਾ ਬਲੈਕਮੇਲ ਕਰਨ ਵਾਲੀ ਇਸ ਕੁੜੀ ਦੀ ਜਦੋਂ ਪੁਲਸ ਨੇ ਪ੍ਰੋਫਾਈਲ ਜਾਂਚੀ ਤਾਂ ਉਸ ਨਾਲ ਮਾਛੀਵਾੜਾ ਇਲਾਕੇ ਦੇ ਕਈ ਨਾਮੀ ਵਿਅਕਤੀ ਜੁੜੇ ਹੋਏ ਸਨ। ਫਿਲਹਾਲ ਤਾਂ ਮਾਛੀਵਾਡ਼ਾ ਇਲਾਕੇ ਦੇ 2-3 ਨੌਜਵਾਨਾਂ ਨਾਲ ਇਹ ਬਲੈਕਮੇਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚੋਂ ਇਕ ਨੇ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਜਦਕਿ ਇਹ ਵੀ ਹੋ ਸਕਦਾ ਹੈ ਕਿ ਇਲਾਕੇ ਦੇ ਕਈ ਵਿਅਕਤੀ ਜੋ ਇਸ ਗਿਰੋਹ ਦਾ ਸ਼ਿਕਾਰ ਹੋ ਅਸ਼ਲੀਲ ਵੀਡੀਓ ਬਣਵਾ ਬੈਠੇ ਹੋਣਗੇ ਅਤੇ ਬਦਨਾਮੀ ਦੇ ਡਰ ਤੋਂ ਹਜ਼ਾਰਾਂ ਰੁਪਏ ਇਸ ਗਿਰੋਹ ਦੀ ਭੇਟ ਚੜ੍ਹਾ ਚੁੱਕੇ ਹੋਣਗੇ, ਇਸ ਲਈ ਪੁਲਸ ਤੇ ਸਾਈਬਰ ਕ੍ਰਾਈਮ ਜੇਕਰ ਬਾਰੀਕੀ ਨਾਲ ਜਾਂਚ ਕਰੇ ਤਾਂ ਪੰਜਾਬ ’ਚ ਸੈਂਕੜੇ ਵਿਅਕਤੀ ਹੋਣਗੇ ਜੋ ਇਸ ਗਿਰੋਹ ਦੀ ਚਪੇਟ ’ਚ ਆ ਚੁੱਕੇ ਹੋਣਗੇ।

ਇਹ ਵੀ ਪੜ੍ਹੋ : 26 ਜਨਵਰੀ ਵਾਲੀ ਘਟਨਾ ’ਤੇ ਕਿਸਾਨ ਮੋਰਚੇ ਦੀ ਵੱਡੀ ਕਾਰਵਾਈ, ਬੀ. ਕੇ. ਯੂ. ਕੇ. ਦੇ ਸੁਰਜੀਤ ਫੂਲ ਸਸਪੈਂਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News