ਜੇਕਰ ਤੁਸੀਂ ਵੀ ਜਾ ਰਹੇ ਹੋ ਸਿੰਗਾਪੁਰ ਤਾਂ ਜ਼ਰੂਰ ਪੜ੍ਹੋ ਇਹ ਖਬਰ
Tuesday, Jul 11, 2017 - 04:18 PM (IST)

ਅੰਮ੍ਰਿਤਸਰ - ਆਮ ਤੌਰ 'ਤੇ ਵਿਦੇਸ਼ ਜਾਣ ਦੇ ਨਾਮ ਉੱਤੇ ਲੋਕਾਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਜਿੱਥੇ ਲੋਕ ਰੋਜ਼ਗਾਰ ਪਾਉਣ 'ਚ ਸਫਲ ਤਾਂ ਹੋ ਜਾਂਦੇ ਹਨ। ਪਰ ਇਨ੍ਹਾਂ 'ਚ ਵੱਡੀ ਗਿਣਤੀ 'ਚ ਅਜਿਹੇ ਲੋਕ ਵੀ ਹੁੰਦੇ ਹਨ ਜੋ ਉੱਥੇ ਜਾ ਕੇ ਇਕ ਬੰਧੂਆ ਮਜ਼ਦੂਰ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੋ ਜਾਂਦੀ ਹੈ। ਅਜਿਹੀ ਹੀ ਇਕ ਲੜਕੀ ਦੀ ਦਰਦਨਾਕ ਕਹਾਣੀ ਸੁਣਨ ਨੂੰ ਮਿਲੀ ਹੈ, ਜੋ ਸੋਮਵਾਰ ਸਿੰਗਾਪੁਰ ਤੋਂ ਸਕੂਟਰਏਅਰਲਾਈਨਜ਼ ਦੀ ਉਡਾਨ ਰਾਹੀ ਭਾਰਤ ਪਹੁੰਚੀ।
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਪਹੁੰਚੀ ਹਮੀਰਾ ਖੇਤਰ ਦੀ 30 ਸਾਲ ਦੀ ਸੋਨੀਆ ਜਿਸ ਨੂੰ ਇਕ ਅਖੌਤੀ ਟਰੈਵਲ ਏਜੰਟ ਨੇ ਚੰਗੇ ਵਿੱਖ ਦਾ ਝਾਂਸਾ ਦੇ ਕੇ ਸਿੰਗਾਪੁਰ ਭੇਜਣ ਦੀ ਗੱਲ ਕਹੀ ਜਿਸ 'ਤੇ ਸੋਨੀਆ ਨੇ ਆਪਣੇ ਪਰਿਵਾਰ ਵਾਲਿਆ ਦੀ ਮਦਦ ਨਾਲ ਉਕਤ ਟਰੈਵਲ ਏਜੰਟ ਨੂੰ 1 ਲੱਖ 20 ਹਜ਼ਾਰ ਰੁਪਏ ਦਿੱਤੇ ਅਤੇ 22 ਮਈ ਨੂੰ ਸਕੂਨ ਏਾਰਲਾਈਨਜ਼ ਦੀ ਉਡਾਨ ਰਾਹੀ ਸਿੰਗਾਪੁਰ ਪਹੁੰਚੀ।
ਸੋਨੀਆ ਨੂੰ ਦੱਸਿਆ ਗਿਆ ਕਿ ਸਿੰਗਾਪੁਰ 'ਚ ਇਕ ਬਜ਼ੁਰਗ ਜੋੜਾ ਹੈ, ਜਿਸ ਦੀ ਦੇਖਭਾਲ ਲਈ ਉਸ ਨੂੰ ਠੇਕਾ ਦਿੱਤਾ ਜਾ ਰਿਹਾ ਹੈ। ਬਲਵੰਤ ਸਿੰਘ ਨਾਮ ਦਾ ਵਿਅਕਤੀ ਜੋ ਵ੍ਹੀਲ ਚੇਅਰ ਨਾਲ 'ਤੇ ਰਹਿੰਦਾ ਸੀ ਜਿਸ ਨਾਲ ਇਕ ਔਰਤ ਸੀ ਜੋ ਉਸ ਦੀ ਪਤਨੀ ਦੱਸੀ ਜਾ ਰਹੀ ਸੀ ਜਦੋਂ ਕਿ ਉਨ੍ਹਾਂ ਦੀ ਧੀ ਨਿਰਮਲ ਕੌਰ ਕਦੀ-ਕਦਾਈ ਘਰ ਆਉਂਦੀ ਸੀ। ਸੋਨੀਆ ਨੇ ਦੱਸਿਆ ਕਿ ਤਨਖਾਹ ਦੇ ਤੌਰ 'ਤੇ ਉਸ ਨੂੰ 60 ਡਾਲਰ ਪ੍ਰਤੀ ਮਹਿਨਾ ਦੇਣ ਦੀ ਗੱਲ ਹੋਈ ਸੀ ਅਤੇ ਦਿਨ ਰਾਤ ਉਸ ਤੋਂ ਔਖਾ ਕੰਮ ਕਰਵਾਉਣ ਦੇ ਨਾਲ-ਨਾਲ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਉਣਾ ਪੈਂਦਾ ਸੀ। ਇਸ ਵਿਚ 20 ਦਿਨ ਬੀਤ ਗਏ ਅਤੇ ਸੋਨੀਆ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਬੀਮਾਰ ਹੈ ਅਤੇ ਸੋਨੀਆ ਨੇ ਕੁਝ ਪੈਸਿਆ ਦੀ ਮੰਗ ਕੀਤੀ ਜਾ ਰਹੀ ਸੀ। ਇਸ 'ਤੇ ਜਦੋਂ ਸੋਨੀਆ ਨੇ ਕਿਹਾ ਕਿ ਉਸ ਨੂੰ ਅੱਧੇ ਮਹੀਨੇ ਦੀ ਤਨਖਾਹ ਦਿੱਤੀ ਜਾਵੇ ਤਾਂ ਔਰਤ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਘਰ 'ਚ ਬੰਦੀ ਬਣਾ ਲਿਆ। ਇਸ ਦੇ ਉਪਰੰਤ ਦਰਦਨਾਕ ਕਹਾਣੀ ਦਾ ਦੌਰ ਸ਼ੁਰੂ ਹੋਣ ਲੱਗਾ ਅਤੇ ਸੋਨੀਆ ਨੂੰ ਸਾਵਿਨ ਨਾਮਕ ਸਿੰਗਾਪੁਰ ਨਿਵਾਸੀ ਇਕ ਮੁਟਿਆਰ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਨੂੰ ਉਹ ਉਹ ਆਪਣੀ ਗੱਡੀ 'ਚ ਬਿਠਾ ਕੇ ਕਿਸੇ ਘਰ 'ਚ ਲਜਾ ਕੇ ਬੰਧੂਆ ਮਜ਼ਦੂਰ ਦੀ ਤਰ੍ਹਾਂ ਕੰਮ ਕਰਵਾਉਣ ਲੱਗੀ, ਉਸ ਨੂੰ ਨਾਂ ਤਾਂ ਖਾਣ ਲਈ ਦਿੱਤਾ ਜਾਂਦਾ ਸੀ ਅਤੇ ਕੰਮ ਵੀ ਦੁੱਗਣਾ ਕਰਵਾਇਆ ਜਾਂਦਾ ਸੀ। ਇਸ ਵਿਚ ਸੋਨੀਆ ਬੀਮਾਰ ਹੋ ਗਈ ਅਤੇ ਉਸ ਦਾ ਕੋਈ ਇਲਾਜ਼ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਉਸਨੂੰ ਕੋਈ ਫੋਨ ਕਰਨ ਦਿੱਤਾ ਗਿਆ।
ਬਦਲੇ ਘਟਨਾਕ੍ਰਮ 'ਚ ਉਕਤ ਸਾਵਿਨ ਨਾਂ ਦੀ ਔਰਤ ਨੇ ਸੋਨੀਆ ਨੂੰ ਆਪਣੀ ਭੈਣ ਘਰ ਭੇਜ ਦਿੱਤਾ ਅਤੇ ਉੱਥੇ ਵੀ ਉਸ ਤੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਗਿਆ। ਇਸ ਵਿਚ ਸੋਨੀਆ ਨੂੰ ਪਤਾ ਲੱਗਾ ਕਿ ਉਕਤ ਸਾਵਿਨ ਨਾਂ ਦੀ ਔਰਤ ਉਸ ਨੂੰ ਸਿੰਗਾਪੁਰ ਤੋਂ ਮਲੇਸ਼ੀਆ ਭੇਜਣਾ ਚਾਹੁੰਦੀ ਸੀ ਅਤੇ ਇਸ ਲਈ ਸਾਵਿਨ ਨੇ ਉਸ ਤੋਂ ਮਲੇਸ਼ੀਆ ਗੈਰ-ਕਾਨੂੰਨੀ ਤੌਰ 'ਤੇ ਪ੍ਰਬੰਧ ਕਰਨਾ ਸ਼ੁਰੂ ਦਿੱਤਾ ਇਸੇ ਦੌਰਾਨ ਸੋਨੀਆ ਨੂੰ ਪਤਾ ਲੱਗਾ ਕਿ ਉਸ ਨਾਲ ਕੁਝ ਗਲਤ ਹੋਣ ਵਾਲਾ ਹੈ ਤਾਂ ਉਸ ਨੇ ਕਿਸੇ ਤਰ੍ਹਾਂ ਦੂਜੀ ਔਰਤ ਤੋਂ ਸਹਾਇਤਾ ਮੰਗੀ ਅਤੇ ਉਸ ਦੇ ਫੋਨ ਤੋਂ ਆਪਣੇ ਪਰਿਵਾਰ ਨੂੰ ਭਾਰਤ ਫੋਨ ਕੀਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਜੁਗਤ ਲੜਾ ਕੇ ਉਸ ਦੀ ਟਿਕਟ ਬੁੱਕ ਕਰਵਾ ਦਿੱਤੀ ਅਤੇ ਬੜੀ ਮੁਸ਼ਕਲ ਨਾਲ ਉਕਤ ਲੜਕੀ ਸੋਮਵਾਰ ਸਵੇਰੇ 6.30 ਵਜੇ ਸਕੂਟ ਏਅਰਲਈਨਜ਼ ਦੀ ਉਡਾਨ ਰਾਹੀ ਭਾਰਤ ਪਹੁੰਚੀ ਜਿੱਥੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਗਲੇ ਮਿਲ ਕੇ ਰੋ-ਰੋ ਕੇ ਉਸ ਦੇ ਆਉਣ 'ਤੇ ਵਾਹਿਗੁਰੂ ਦਾ ਧੰਨਵਾਦ ਕੀਤਾ।