ਫੈਡਰੇਸ਼ਨ ਵੱਲੋਂ ਡੀ. ਸੀ. ਦਫਤਰ ਵਿਖੇ ਧਰਨਾ

01/10/2018 6:42:17 AM

ਅੰਮ੍ਰਿਤਸਰ,  (ਦਲਜੀਤ)-  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲਾ ਅੰਮ੍ਰਿਤਸਰ ਵੱਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡੀ. ਏ. ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਲਾਗੂ ਕਰਨ, ਪਿਛਲੇ ਬਕਾਏ ਜਾਰੀ ਕਰਵਾਉਣ, ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਸੇਵਾਮੁਕਤ ਮੁਲਾਜ਼ਮਾਂ ਦੇ ਬਣਦੇ ਲਾਭ ਜਲਦੀ ਦੇਣ, ਖਜ਼ਾਨੇ 'ਤੇ ਲਾਈ ਅਣ-ਐਲਾਨੀ ਪਾਬੰਦੀ ਨੂੰ ਹਟਾਉਣ ਆਦਿ ਮੰਗਾਂ ਸਬੰਧੀ ਡੀ. ਸੀ. ਦਫਤਰ ਅੰਮ੍ਰਿਤਸਰ ਵਿਖੇ ਵਿਸ਼ਾਲ ਧਰਨਾ ਲਾ ਕੇ ਮੰਗ -ਪੱਤਰ ਦਿੱਤਾ ਗਿਆ।  ਇਸ ਮੌਕੇ ਪ੍ਰੇਮ ਚੰਦ, ਨਰਿੰਦਰ ਸਿੰਘ, ਮੰਗਲ ਸਿੰਘ ਟਾਂਡਾ, ਜਤਿਨ ਸ਼ਰਮਾ, ਗੁਰਦੀਪ ਸਿੰਘ, ਕਰਮਜੀਤ ਕੇ. ਪੀ., ਚਰਨਜੀਤ, ਕਮਲ ਕਨੌਜੀਆ, ਦੀਪਕ ਸ਼ਰਮਾ, ਹਰਵਿੰਦਰ ਸਿੰਘ, ਰਾਜਾ ਸਿੰਘ, ਬਲਦੇਵ ਸਿੰਘ, ਅੰਗਰੇਜ਼ ਸਿੰਘ, ਸਵਿੰਦਰ ਭੱਟੀ, ਰਵੀ ਕੁਮਾਰ, ਰਵਿੰਦਰ, ਬਲਵੰਤ ਕੌਰ, ਸੁਖਵਿੰਦਰ ਸਿੰਘ, ਨਵਜੋਤ, ਜਤਿੰਦਰ, ਬਲਵਿੰਦਰ, ਜਗਜੀਤ, ਇੰਦਰਜੀਤ, ਸੁੱਚਾ ਸਿੰਘ, ਅਵਤਾਰ ਸਿੰਘ ਗੁਰਾਇਆ ਆਦਿ ਹਾਜ਼ਰ ਸਨ।


Related News