ਪੰਜਾਬ 'ਚ ਵੱਡੇ ਨਸ਼ਾ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼, ਚਾਚਾ-ਭਤੀਜੀ ਦੀ ਕਰਤੂਤ ਦਾ ਪੁਲਸ ਵੱਲੋਂ ਖ਼ੁਲਾਸਾ

Saturday, Nov 16, 2024 - 02:10 PM (IST)

ਅੰਮ੍ਰਿਤਸਰ (ਸੰਜੀਵ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ । ਪੁਲਸ ਦੀ ਟੀਮ ਨੇ ਚਾਚਾ-ਭਤੀਜੀ ਸਮੇਤ 3 ਸਮੱਗਲਰਾਂ ਨੂੰ  8.27 ਕਿਲੋਗ੍ਰਾਮ ਹੈਰੋਇਨ, 6 ਕਿਲੋ ਅਫੀਮ, 13.1 ਕਿਲੋ ਕੈਮੀਕਲ ਅਤੇ ਆਧੁਨਿਕ 9 ਐੱਮ. ਐੱਮ. ਗਲਾਕ , 4 ਪਿਸਤੌਲਾਂ ਅਤੇ 17 ਕਾਰਤੂਸ ਨਾਲ ਕਾਬੂ ਕੀਤਾ । ਉਕਤ ਜਾਣਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ  ਆਦਿੱਤਿਆ ਉਰਫ ਕਾਕਾ (23) ਅਤੇ ਉਸ ਦੀ ਭਤੀਜੀ ਮੁਸਕਾਨ (22) ਵਾਸੀ ਭੱਲਾ ਕਲੋਨੀ ਅਤੇ ਸ਼ੰਭੂ ਕਬੀਰ (35) ਵਾਸੀ ਪ੍ਰੇਮ ਨਗਰ, ਕੋਟ ਖਾਲਸਾ ਹੁਣ ਭਾਈ ਮੰਝ ਸਾਹਿਬ, ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ- ਪੰਜਾਬ ਵਿਚ ਇਕ ਹੋਰ ਛੁੱਟੀ ਦਾ ਐਲਾਨ

ਮਾਸਟਰਮਾਈਂਡ ਸੰਨੀ ਹੈ, ਜੋ ਆਦਿਤਿਆ ਦਾ ਵੱਡਾ ਭਰਾ ਅਤੇ ਮੁਸਕਾਨ ਦਾ ਪਿਤਾ ਹੈ। ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 9 ਦਿਨਾਂ ਵਿੱਚ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਮੌਕੇ ’ਤੇ ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਕੀਤੇ ਗਏ ਹਨ। ਸੂਚਨਾ 'ਤੇ 6 ਨਵੰਬਰ ਨੂੰ ਪੁਲਸ ਨੇ ਕੋਟ ਖਾਲਸਾ ਦੇ ਪ੍ਰੇਮ ਨਗਰ ਰੋਡ 'ਤੇ ਸਥਿਤ ਬੰਦ ਭਦਰੇ ਤੋਂ ਆਦਿਤਿਆ ਨੂੰ 2 ਪਿਸਤੌਲਾਂ ਅਤੇ 13 ਕਾਰਤੂਸਾਂ ਸਮੇਤ ਕਾਬੂ ਕੀਤਾ ਸੀ।

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

ਆਦਿਤਿਆ ਤੋਂ ਪੁੱਛ-ਗਿੱਛ ਤੋਂ ਬਾਅਦ ਸ਼ੰਭੂ ਕਬੀਰ ਦਾ ਨਾਮ ਆਇਆ। ਪੁਲਸ ਨੇ 11 ਨਵੰਬਰ ਨੂੰ ਗੁਰੂ ਕੀ ਵਡਾਲੀ ਰੋਡ ’ਤੇ ਸਥਿਤ ਪੁਰਾਣੇ ਗੈਸ ਗੋਦਾਮ ਤੋਂ ਸ਼ੰਭੂ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਗ੍ਰਿਫਤਾਰੀ 'ਤੇ 275 ਗ੍ਰਾਮ ਹੈਰੋਇਨ, 11.1 ਕਿਲੋ ਕੈਮੀਕਲ ਅਤੇ 1 ਪਿਸਤੌਲ ਬਰਾਮਦ ਕੀਤਾ ਗਿਆ ਹੈ। ਆਦਿਤਿਆ ਦੀ ਨਿਸ਼ਾਨਦੇਹੀ 'ਤੇ 8 ਕਿਲੋ ਹੈਰੋਇਨ, 2 ਕਿਲੋ ਕੈਮੀਕਲ, 6 ਕਿਲੋ ਅਫੀਮ, ਗਲਾਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਆਦਿਤਿਆ ਦੀ ਭਤੀਜੀ ਮੁਸਕਾਨ ਦੀ ਸਪਲਾਈ ਨੂੰ ਕਾਬੂ ਕਰਦੀ ਹੈ ਅਤੇ ਮੁਸਕਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ । ਤਸਕਰਾਂ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਦਿਤਿਆ 12 ਪਿਸਤੌਲਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸੀ।

ਇਹ ਵੀ ਪੜ੍ਹੋ- 20 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ ਚਕਨਾਚੂਰ

ਸੰਨੀ ਖ਼ਿਲਾਫ਼ 26 ਕੇਸ ਦਰਜ, ਜੇਲ੍ਹ ਅੰਦਰੋਂ ਧੀ ਰਾਹੀਂ ਚਲਾਉਂਦਾ ਸੀ ਨੈੱਟਵਰਕ

ਸੰਨੀ ਖ਼ਿਲਾਫ਼ ਪਹਿਲਾਂ ਤੋਂ ਹੀ ਵੱਖ-ਵੱਖ ਜ਼ਿਲ੍ਹਿਆਂ 'ਚ ਐੱਨ. ਡੀ. ਪੀ. ਐੱਸ, ਅਸਲਾ, ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ 26 ਕੇਸ ਦਰਜ ਹਨ। 17 ਸਾਲ ਤੋਂ ਵੱਖ-ਵੱਖ ਜੇਲ੍ਹ 'ਚ ਸਜ਼ਾ ਕੱਟ ਚੁੱਕਾ ਹੈ। ਸੰਨੀ 4 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ, ਪਰ ਜੇਲ੍ਹ 'ਚੋਂ ਹੀ ਆਪਣੇ ਭਰਾ ਅਤੇ ਧੀ ਰਾਹੀਂ ਨੈੱਟਵਰਕ ਚਲਾ ਰਿਹਾ ਸੀ।  ਧੀ ਮੁਸਕਾਨ ਹੈਰੋਇਨ ਦੀ ਖੇਪ ਨੂੰ ਸਪਲਾਈ ਕਰਦੀ ਸੀ। ਇੰਨਾ ਹੀ ਨਹੀਂ ਕੈਮੀਕਲ ਨੂੰ ਹੈਰੋਇਨ ਵਿੱਚ ਮਿਲਾ ਕੇ 3/4 ਗੁਣਾ ਵਧਾ ਕੇ ਸਪਲਾਈ ਕੀਤਾ ਜਾਂਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News