ਫੈਕਟਰੀ ਦੀ ਕੋਰ ਸ਼ਾਪ ''ਚ ਧਮਾਕਾ; 2 ਜ਼ਖਮੀ

09/24/2017 1:31:28 AM

ਰੂਪਨਗਰ,  (ਵਿਜੇ)-  ਡੀ. ਸੀ. ਐੱਮ. ਫੈਕਟਰੀ ਦੀ ਕੋਰ ਸ਼ਾਪ 'ਚ ਹਾਦਸੇ ਦੌਰਾਨ ਦੋ ਮੁਲਾਜ਼ਮਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਸਿਵਲ ਹਸਪਤਾਲ 'ਚ ਜ਼ਖਮੀਆਂ ਨਾਲ ਪਹੁੰਚੇ ਡੀ. ਸੀ. ਐੱਮ. ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਉਪ ਪ੍ਰਧਾਨ ਰਾਜੇਸ਼ ਚੋਪੜਾ, ਜਨਰਲ ਸਕੱਤਰ ਰਿਸ਼ੂ ਕੁਮਾਰ ਤੇ ਸਕੱਤਰ ਨੀਲਮਣੀ ਕਪੂਰ ਨੇ ਦੱਸਿਆ ਕਿ ਅੱਜ ਸਵੇਰੇ ਫੈਕਟਰੀ ਦੀ ਕੋਰ ਸ਼ਾਪ 'ਚ ਵਰਕਰ ਕੰਮ ਕਰ ਰਹੇ ਸੀ। ਇਸ ਦੌਰਾਨ ਜਿਸ ਢਾਂਚੇ 'ਚ ਪਿਘਲਿਆ ਹੋਇਆ ਮੈਟਲ ਆਉਂਦਾ ਹੈ, ਉਸ 'ਚ ਮੈਟਲ ਨਹੀਂ ਸੀ ਪਰ ਵਰਕਰਾਂ ਨੇ ਮੈਟਲ ਹੋਣ ਦੇ ਭੁਲੇਖੇ 'ਚ ਖਾਲੀ ਢਾਂਚੇ 'ਤੇ ਹੀ ਪਾਣੀ ਪਾ ਦਿੱਤਾ, ਜਿਸ ਕਾਰਨ ਪਾਣੀ ਨਾਲ ਪ੍ਰੈਸ਼ਰ ਬਣਨ ਕਾਰਨ ਧਮਾਕਾ ਹੋ ਗਿਆ ਤੇ ਦੋ ਵਰਕਰ ਇੰਦਰਜੀਤ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਭਲਿਆਣ ਤੇ ਬਿੱਕੂ ਯਾਦਵ ਪੁੱਤਰ ਗਿਰਜਾ ਨੰਦ ਨਿਵਾਸੀ ਪ੍ਰੇਮ ਨਗਰ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ, ਜਿਥੋਂ ਬਿੱਕੂ ਯਾਦਵ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਹਾਦਸੇ ਦੇ ਤੁਰੰਤ ਬਾਅਦ ਫੈਕਟਰੀ ਮੈਨੇਜਮੈਂਟ ਦਾ ਕੋਈ ਵੀ ਅਧਿਕਾਰੀ ਹਸਪਤਾਲ 'ਚ ਜ਼ਖਮੀ ਵਰਕਰਾਂ ਦਾ ਹਾਲ ਜਾਣਨ ਲਈ ਨਹੀਂ ਪਹੁੰਚਿਆ।


Related News