ਮੋਗਾ ’ਚ ਵਿਆਹ ਵਾਲੀ ਕਾਰ ਅੰਦਰ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

Sunday, Dec 24, 2023 - 06:30 PM (IST)

ਮੋਗਾ ’ਚ ਵਿਆਹ ਵਾਲੀ ਕਾਰ ਅੰਦਰ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਮੋਗਾ-ਬਾਘਾਪੁਰਾਣਾ ਮਾਰਗ ’ਤੇ ਪਿੰਡ ਸਿੰਘਾਵਾਲਾ ਨੇੜੇ ਡੋਲੀ ਵਾਲੀ ਕਾਰ ਸਜਾ ਕੇ ਲਿਜਾ ਰਹੇ ਟੈਕਸੀ ਡਰਾਇਵਰ ਨਵਦੀਪ ਸਿੰਘ ’ਤੇ 22 ਦਸੰਬਰ ਦੀ ਸਵੇਰੇ ਗੋਲੀਆਂ ਚਲਾ ਕੇ ਮਾਰ ਦੇਣ ਦੀ ਨੀਅਤ ਨਾਲ ਕੀਤੇ ਗਏ ਹਮਲੇ ਦਾ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ ਨੇ ਥਾਣਾ ਚੜਿੱਕ ਦੇ ਮੁਖ ਅਫ਼ਸਰ ਪੂਰਨ ਸਿੰਘ ਨੇ ਹੋਰਨਾਂ ਟੀਮਾਂ ਦੇ ਸਹਿਯੋਗ ਨਾਲ 48 ਘੰਟੇ ਵਿਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਇਹ ਗੋਲ਼ੀ ਐਵੇਂ ਨਹੀਂ ਸੀ ਚੱਲੀ ਸਗੋਂ ਇਕ ਸਿਰਫ਼ਰੇ ਆਸ਼ਕ ਨੇ ਪੀੜਤ ਦੀ ਪਤਨੀ ਨਾਲ ਇਕਪਾਸੜ ਪਿਆਰ ਕਰਦੇ ਹੋਏ ਵਿਆਹ ਕਰਵਾਉਣ ਦੇ ਇਰਾਦੇ ਨਾਲ ਅਜਿਹਾ ਕਾਰਾ ਕੀਤਾ ਹੈ। 

ਇਹ ਵੀ ਪੜ੍ਹੋ : ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਤੇ ਭਰਾ ਦਰਮਿਆਨ ਝਗੜਾ, ਭਰਜਾਈ ਦੀ ਮੌਤ, ਭਰਾ ਨੇ ਲਾਏ ਕਤਲ ਦੇ ਦੋਸ਼

ਐੱਸ. ਪੀ. ਡੀ. ਅਜੇਰਾਜ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਪਤਨੀ ਵਿਜੇਤਾ ਦੀ ਕੁੱਝ ਸਮਾਂ ਪਹਿਲਾ ਫੇਸਬੁੱਕ ਜ਼ਰੀਏ ਬਲਜੀਤ ਸਿੰਘ ਵਾਸੀ ਮਾਹਲੇਵਾਲਾ ਫਿਰੋਜ਼ਪੁਰ ਨਾਲ ਜਾਣ ਪਹਿਚਾਣ ਹੋਈ ਸੀ, ਪ੍ਰੰਤੂ ਹੁਣ ਵਿਜੇਤਾ ਨੂੰ ਕੁੱਝ ਵੀ ਇਲਮ ਨਹੀਂ ਸੀ ਅਤੇ ਬਲਜੀਤ ਸਿੰਘ ਇੱਕ ਪਾਸੜ ਪਿਆਰ ਕਰਦਾ ਹੋਇਆ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਬਲਜਿੰਦਰ ਸਿੰਘ ਅਤੇ ਰਿੰਕੂ ਨਾਲ ਇਕ ਪਲਾਨ ਤਿਆਰ ਕੀਤਾ ਜਿਸ ਤਹਿਤ ਵਿਜੇਤਾ ਦੇ ਪਤੀ ਨਵਦੀਪ ਸਿੰਘ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਉਸਦੀ ਗੱਡੀ ਬੁੱਕ ਕਰਵਾ ਕੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਲਜੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News