ਪੰਜਾਬ ਪੁਲਸ ਦੇ ਜਵਾਨਾਂ ਨੇ ਆਸਟ੍ਰੇਲੀਆ ’ਚ ਗੱਡੇ ਝੰਡੇ, ਮਾਰੀਆਂ ਇਹ ਵੱਡੀਆਂ ਮੱਲਾਂ
Monday, Nov 21, 2022 - 01:45 PM (IST)
ਗੁਰਦਾਸਪੁਰ/ਬਟਾਲਾ (ਗੁਰਪ੍ਰੀਤ ਸਿੰਘ)- ਬੀਤੇ ਦਿਨੀਂ ਆਸਟ੍ਰੇਲੀਆ ਵਿਖੇ ਪੈਨ ਪੇਸਫ਼ੀਕ ਮਾਸਟਰਜ਼ ਗੇਮਸ 2022 ਦਾ ਆਯੋਜਨ ਹੋਇਆ। ਇਨ੍ਹਾਂ ਖੇਡਾਂ ’ਚ ਪੰਜਾਬ ਪੁਲਸ ਵਲੋਂ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਗਈ ਸੀ। ਜਿਸ ਦੇ ਚਲਦੇ ਖੇਡਾਂ ’ਚ ਭਾਰਤ ਵਲੋਂ ਕੀਤੇ ਗਏ ਬਟਾਲਾ ’ਚ ਆਬਕਾਰੀ ਪੁਲਸ ’ਚ ਤੈਨਾਤ ਏ.ਐੱਸ.ਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ-ਵੱਖ ਖੇਡਾਂ ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਪੁਲਸ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਉੱਥੇ ਹੀ ਅੱਜ ਜਦ ਇਹ ਦੋਵੇਂ ਪੰਜਾਬ ਪੁਲਸ ਮੁਲਾਜ਼ਮ ਬਟਾਲਾ ਆਪਣੇ ਆਬਕਾਰੀ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਦੇ ਸਟਾਫ਼ ਦੇ ਸਾਥੀਆਂ ਵਲੋਂ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਉੱਥੇ ਹੀ ਏ.ਐੱਸ.ਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ ’ਚ ਸੋਨੇ ਦਾ ਤਗਮਾ ਜਿੱਤਿਆ ਅਤੇ ਪਹਿਲਾਂ ਵੀ ਵਰਲਡ ਪੁਲਸ ਗੇਮਸ ’ਚ ਇਸੇ ਤਰ੍ਹਾਂ ਤਗਮੇ ਜਿੱਤ ਸਨ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਤਸਵੀਰ ਸਾਂਝੀ ਕਰ ਰਾਜਾ ਵੜਿੰਗ ਨੇ ਕਹਿ ਦਿੱਤੀ ਵੱਡੀ ਗੱਲ
ਉਨ੍ਹਾਂ ਕਿਹਾ ਕਿ ਉਹ ਆਬਕਾਰੀ ਵਿਭਾਗ ’ਚ ਡਿਊਟੀ ’ਤੇ ਤੈਨਾਤ ਹਨ। ਇਸ ਡਿਊਟੀ ਦੇ ਨਾਲ ਹੀ ਉਹ ਰੋਜ਼ਾਨਾ ਸਵੇਰੇ-ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੇ ਇਹ ਮੈਡਲ ਜਿੱਤੇ ਹਨ। ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵਲੋਂ ਗੋਲਾ ਸੁੱਟਣ ( ਸ਼ੋਟਪੁੱਟ ) ’ਚ ਪਹਿਲਾ ਸਥਾਨ ਹਾਸਿਲ ਕਰ ਗੋਲਡ ਮੈਡਲ ਜਿੱਤਿਆ ਹੈ ਜਦਕਿ ਸਰਬਜੀਤ ਦੱਸਦੀ ਹੈ ਕਿ ਭਾਵੇਂ ਹੀ ਨੌਕਰੀ ਦੇ ਚਲਦੇ ਉਸ ਵਲੋਂ ਆਪਣੀ ਗੇਮ ਛੱਡ ਦਿੱਤੀ ਗਈ ਸੀ ਪਰ ਉਨ੍ਹਾਂ ਦੇ ਸੀਨੀਅਰ ਅਤੇ ਕੋਚ ਬਣੇ ਏ.ਐੱਸ.ਈ ਜਸਪਿੰਦਰ ਸਿੰਘ ਨੇ ਉਹਨਾਂ ਨੂੰ ਦੋਬਾਰਾ ਗੇਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸੇ ਦੇ ਨਤੀਜਾ ਹੈ ਕਿ ਅੱਜ ਉਸ ਨੇ ਇਹ ਜਿੱਤ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ
ਇਨ੍ਹਾਂ ਦੋਵੇਂ ਪੁਲਸ ਅਧਿਕਾਰੀਆਂ ਨੇ ਨੌਜਵਾਨਾਂ ਅਤੇ ਵਿਸ਼ੇਸ ਕਰ ਉਨ੍ਹਾਂ ਮਾਤਾ ਪਿਤਾ ਨੂੰ ਅਪੀਲ ਕੀਤੀ ਜਿਨ੍ਹਾਂ ਦੇ ਬੱਚੇ ਛੋਟੇ ਹਨ, ਉਹ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਗ੍ਰਾਉਂਡ ਨਾਲ ਜੋੜਨ ਤਾਂ ਜੋ ਉਹ ਅੱਜ ਵੱਗ ਰਹੇ ਨਸ਼ੇ ਦੇ ਦਰੀਏ ਤੋਂ ਬੱਚ ਸਕਣ ਅਤੇ ਆਪਣਾ ਇਕ ਚੰਗਾ ਮੁਕਾਮ ਹਾਸਿਲ ਕਰਨ । ਉਨ੍ਹਾਂ ਕਿਹਾ ਕਿ ਉਹ ਧੰਨਵਾਦ ਹਨ ਕਿ ਉਨ੍ਹਾਂ ਦੇ ਵਿਭਾਗ ਵਲੋਂ ਇਹ ਭਰਵਾ ਸਵਾਗਤ ਕੀਤਾ ਗਿਆ ਹੈ। ਉੱਥੇ ਹੀ ਸਮਾਜ ਸੇਵੀ ਸੰਸਥਾ ਵਲੋਂ ਵੀ ਇਨ੍ਹਾਂ ਦੋਵਾਂ ਨੂੰ ਸਨਮਾਨਿਤ ਕੀਤਾ ਗਿਆ।