ਜੇਕਰ ਤੁਸੀਂ ਵੀ ''ਸ਼ਰਾਬ'' ਪੀਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਪੜ੍ਹ ਲਵੋ ਇਹ ਖਬਰ...
Sunday, May 17, 2020 - 12:23 PM (IST)
ਚੰਡੀਗੜ੍ਹ (ਰਾਜਿੰਦਰ) : ਜੇਕਰ ਤੁਸੀਂ ਸ਼ਰਾਬ ਪੀਣ ਦੇ ਸ਼ੌਕੀਨ ਹੋ ਤਾਂ ਪੰਕਜ ਉਦਾਸ ਦੀ ਗਾਈ ਗਜ਼ਲ ‘ਹੋਈ ਮਹਿੰਗੀ ਬਹੁਤ ਹੀ ਸ਼ਰਾਬ ਕਿ ਥੋੜ੍ਹੀ-ਥੋੜ੍ਹੀ ਪੀਆ ਕਰੋ’ ਨੂੰ ਯਾਦ ਕਰ ਕੇ ਹੀ ਪੀਓ, ਕਿਉਂਕਿ ਹੁਣ ਸ਼ਰਾਬ ਹੋਰ ਮਹਿੰਗੀ ਹੋ ਰਹੀ ਹੈ। ਐਤਵਾਰ ਤੋਂ ਸ਼ਰਾਬ ਦੇ ਰੇਟਾਂ ’ਚ 10 ਤੋਂ 15 ਫ਼ੀਸਦੀ ਦਾ ਵਾਧਾ ਹੋ ਜਾਵੇਗਾ। ਲੀਕਰ ਵੈਂਡਰ ਪਹਿਲਾਂ ਹੀ ਸ਼ਰਾਬ ਮਹਿੰਗੀ ਵੇਚ ਰਹੇ ਹਨ, ਅਜਿਹੇ 'ਚ ਹੁਣ ਸ਼ੌਕੀਨਾਂ ’ਤੇ ਦੋਹਰੀ ਮਾਰ ਪਵੇਗੀ। ਪ੍ਰਸ਼ਾਸਨ ਨੇ ਇੰਡੀਅਨ ਮੇਡ ਫਾਰੇਨ ਲਿਕਰ 'ਤੇ ਹਾਈ ਐਂਡ ਬ੍ਰਾਂਡ ਨੂੰ ਛੱਡ ਕੇ ਐਕਸਾਈਜ਼ ਡਿਊਟੀ ਕਰੀਬ 10 ਫ਼ੀਸਦੀ ਵਧਾਉਣ ਦਾ ਫੈਸਲਾ ਲਿਆ ਹੈ ਅਤੇ ਬੀਅਰ ’ਤੇ ਵੀ ਇਹ ਡਿਊਟੀ ਵੱਧ ਜਾਵੇਗੀ। ਨਾਲ ਹੀ ਐਤਵਾਰ ਤੋਂ ਸ਼ਰਾਬ 'ਤੇ ਕਾਓ ਸੈਸ ਲੱਗਣਾ ਵੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਵੀ ਰੇਟ ਵਧਣਗੇ। ਪ੍ਰਸ਼ਾਸਨ ਨੇ ਸਾਲ 2020-21 ਦੀ ਐਕਸਾਈਜ਼ ਪਾਲਿਸੀ 'ਚ ਇਹ ਪ੍ਰਾਵਧਾਨ ਸ਼ਾਮਲ ਕੀਤੇ ਸਨ ਪਰ ਲਾਕ ਡਾਊਨ ਦੇ ਚੱਲਦੇ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ, ਜਿਸ ਕਾਰਣ 2019 - 20 ਦੀ 30 ਜੂਨ ਤੱਕ ਐਕਸਟੈਂਡੈਂਡ ਪਾਲਿਸੀ 'ਚ ਇਨ੍ਹਾਂ ਵਿਵਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਅੰਤਰ ਰਾਜੀ ਆਵਾਜਾਈ ਬਹਾਲ ਕਰਨ ਦੀ ਕੇਂਦਰ ਨੂੰ ਸਿਫਾਰਿਸ਼
ਬੋਤਲ ’ਤੇ 5 ਤੋਂ 10 ਰੁਪਏ ਹੋਵੇਗਾ ਕਾਓ ਸੈਸ
ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਐਤਵਾਰ ਤੋਂ ਸ਼ਰਾਬ ’ਤੇ ਐਕਸਾਈਜ਼ ਡਿਊਟੀ ਵਧਣ ਦੇ ਨਾਲ ਹੀ ਕਾਓ ਸੈਸ ਵੀ ਲੱਗਣਾ ਸ਼ੁਰੂ ਹੋ ਜਾਵੇਗਾ। ਹੋਲ ਸੇਲ ਸਪਲਾਇਰਜ਼ ਵਲੋਂ ਲਿਕਰ ਵੈਂਡਰਾਂ ਤੋਂ ਇਹ ਵਸੂਲਿਆ ਜਾਵੇਗਾ, ਜਿਸ ਦਾ ਆਖਰਕਾਰ ਅਸਰ ਸ਼ਰਾਬ ਦੇ ਰੇਟਾਂ 'ਤੇ ਪੈਣਾ ਹੈ। ਉੱਥੇ ਹੀ ਕਾਓ ਸੈਸ ਕੰਟਰੀ ਲਿਕਰ ਦੀ 750 ਐੱਮ. ਐੱਲ. ਬੋਤਲ 'ਤੇ 5 ਰੁਪਏ, ਬੀਅਰ ਦੀ 650 ਐੱਮ. ਐੱਲ. ਬੋਤਲ 'ਤੇ 5 ਰੁਪਏ, ਵਿਸਕੀ ਦੀ 750 ਐੱਮ. ਐੱਲ. ਬੋਤਲ 'ਤੇ 10 ਰੁਪਏ ਲੱਗੇਗਾ, ਜਿਸ ਨਾਲ ਪਹਿਲਾਂ ਦੇ ਮੁਕਾਬਲੇ ਲਿਕਰ ਦੇ ਰੇਟਾਂ 'ਚ ਵਾਧਾ ਹੋਵੇਗਾ, ਜਿਸ ਨੂੰ ਲਾਈਸੈਂਸੀ ਵਲੋਂ ਨਿਗਮ ਦੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਵਾਇਆ ਜਾਵੇਗਾ। ਇਸ ਸੈਸ ਤੋਂ ਪ੍ਰਸ਼ਾਸਨ ਨੇ ਸਾਲਾਨਾ ਕਰੀਬ 18 ਕਰੋੜ ਰੁਪਏ ਮਾਲੀਆ ਮਿਲਣ ਦੀ ਉਮੀਦ ਜਤਾਈ ਸੀ, ਜੋ ਐਕਸਟੈਂਡੇਡ ਪਾਲਿਸੀ ਦੇ ਪੀਰੀਅਡ ਦੇ ਹਿਸਾਬ ਨਾਲ ਹੁਣ ਘੱਟ ਹੋਵੇਗਾ। ਹਾਲਾਂਕਿ ਨਵੀਂ ਐਕਸਾਈਜ਼ ਪਾਲਿਸੀ ਦੇ ਹੋਰ ਪ੍ਰਾਵਧਾਨ ਅਜੇ ਫਿਲਹਾਲ ਲਾਗੂ ਨਹੀਂ ਹੋਣਗੇ।
ਇਹ ਵੀ ਪੜ੍ਹੋ : ਛੋਟੇ ਭਰਾ ਦੇ ਵਿਛੋੜੇ ਕਾਰਨ ਵੈਰਾਗਮਈ ਹਾਲਤ 'ਚ 'ਪ੍ਰਕਾਸ਼ ਸਿੰਘ ਬਾਦਲ'!
ਨਵੀਂ ਪਾਲਿਸੀ 'ਚ ਰੱਖਿਆ ਹੈ ਜ਼ਿਆਦਾ ਮਾਲੀਆ
ਇਸ ਵਾਰ ਪ੍ਰਸ਼ਾਸਨ ਨੇ ਨਵੀਂ ਐਕਸਾਈਜ਼ ਪਾਲਿਸੀ 'ਚ ਰੈਵੇਨਿਊ ਨੂੰ ਜ਼ਿਆਦਾ ਦਿਖਾਇਆ ਹੈ। ਪਿਛਲੇ ਸਾਲ ਜਿੱਥੇ ਰੈਵੇਨਿਊ 617 ਕਰੋੜ ਸੀ, ਉਥੇ ਹੀ ਨਵੀਂ ਪਾਲਿਸੀ 'ਚ 10 ਫ਼ੀਸਦੀ ਵਾਧੇ ਦੇ ਨਾਲ ਇਸ ਨੂੰ 680 ਕਰੋੜ ਰੁਪਏ ਦਿਖਾਇਆ ਗਿਆ ਹੈ। ਪ੍ਰਸ਼ਾਸਨ ਨੇ ਏਕਾਧਿਕਾਰ ਦੀ ਪ੍ਰੈਕਟਿਸ ਨੂੰ ਰੋਕਣ ਲਈ ਇਸ ਵਾਰ ਤੈਅ ਕੀਤਾ ਹੈ ਕਿ ਇਕ ਵਿਅਕਤੀ ਜਾਂ ਲਿਕਰ ਵੈਂਡਰ ਨੂੰ 10 ਠੇਕਿਆਂ ਦੀ ਅਲਾਟਮੈਂਟ ਦਾ ਹੀ ਅਧਿਕਾਰ ਹੋਵੇਗਾ। ਇਸ ਦੇ ਨਾਲ ਹੀ ਘੱਟ ਅਲਕੋਹਲਿਕ ਡਰਿੰਕਸ ਜਿਵੇਂ ਵਾਈਨ ਆਦਿ ਨੂੰ ਪ੍ਰਮੋਟ ਕਰਨ ਅਤੇ ਇੰਡੀਅਨ ਵਾਈਨ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਲਾਇਸੰਸ ਫ਼ੀਸ ਨੂੰ ਵਧਾਇਆ ਨਹੀਂ ਗਿਆ ਹੈ ਅਤੇ ਇਸ ਨੂੰ ਪੂਰੇ ਸਾਲ ਲਈ 12 ਹਜ਼ਾਰ ਰੁਪਏ ਹੀ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਈਨ ਦੀ ਲੈਵਲ ਰਜਿਸਟ੍ਰੇਸ਼ਨ ਫ਼ੀਸ ਨੂੰ 10 ਹਜ਼ਾਰ ਪ੍ਰਤੀ ਬ੍ਰਾਂਡ ਤੋਂ ਘਟਾ ਕੇ 7500 ਪ੍ਰਤੀ ਬ੍ਰਾਂਡ ਕਰ ਦਿੱਤਾ ਹੈ। ਨਾਲ ਹੀ ਸਾਫਟ ਲਿਕਰ ਨੂੰ ਬੜ੍ਹਾਵਾ ਦੇਣ ਲਈ ਇਸਦੀ ਐਕਸਾਈਜ਼ ਡਿਊਟੀ ਨੂੰ ਵੀ ਰੁਪਏ 30 ਪੀ. ਬੀ. ਐੱਲ. ਹੀ ਰੱਖਿਆ ਗਿਆ ਹੈ, ਤਾਂ ਕਿ ਲੋਕਾਂ ਨੂੰ ਹਾਰਡ ਤੋਂ ਸਾਫਟ ਲਿਕਰ 'ਚ ਸ਼ਿਫਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ ਇਸ ਲਈ ਲਾਈਸੈਂਸ ਫ਼ੀਸ ਨੂੰ ਵੀ ਵਧਾਇਆ ਨਹੀਂ ਗਿਆ ਹੈ।
ਇਹ ਵੀ ਪੜ੍ਹੋ : ਸੋਮਵਾਰ ਨੂੰ ਜਾਰੀ ਹੋਵੇਗੀ CBSE 12ਵੀਂ ਤੇ 10ਵੀਂ ਦੀ ਪੈਂਡਿੰਗ ਪ੍ਰੀਖਿਆ ਦੀ ਡੇਟਸ਼ੀਟ