ਐਕਸਾਈਜ਼ ਵਿਭਾਗ ਵੱਲੋਂ ਸੁਨਈਆ ਤੇ ਖਤੀਬ ''ਚ ਛਾਪੇ, ਭਾਰੀ ਮਾਤਰਾ ''ਚ ਲਾਹਣ ਬਰਾਮਦ

Monday, Mar 12, 2018 - 01:15 AM (IST)

ਐਕਸਾਈਜ਼ ਵਿਭਾਗ ਵੱਲੋਂ ਸੁਨਈਆ ਤੇ ਖਤੀਬ ''ਚ ਛਾਪੇ, ਭਾਰੀ ਮਾਤਰਾ ''ਚ ਲਾਹਣ ਬਰਾਮਦ

ਬਟਾਲਾ,   (ਬੇਰੀ, ਸੈਂਡੀ, ਸਾਹਿਲ)-  ਐਕਸਾਈਜ਼ ਵਿਭਾਗ ਵੱਲੋਂ ਪਿੰਡ ਸੁਨਈਆ ਤੇ ਖਤੀਬ ਵਿਖੇ ਛਾਪੇਮਾਰੀ ਕਰਦਿਆਂ ਭਾਰੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਗਈ। ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਟੀਮ ਦੇ ਮੁਲਾਜ਼ਮਾਂ ਹੌਲਦਾਰ ਕਰਮ ਸਿੰਘ, ਮਹਿਲਾ ਹੌਲਦਾਰ ਕਸ਼ਮੀਰ ਕੌਰ, ਸਰਕਲ ਇੰਚਾਰਜ ਬੂਟਾ ਸਿੰਘ, ਸੁਰਜੀਤ ਸਿੰਘ, ਗੋਲਡੀ ਤੁੰਗ, ਸਾਬਾ ਵੀਰਮ ਆਦਿ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸੁਨਈਆ ਤੇ ਖਤੀਬ ਵਿਖੇ ਛਾਪਾ ਮਾਰਿਆ, ਜਿਥੋਂ ਭਾਰੀ ਮਾਤਰਾ 'ਚ ਲਾਹਣ ਬਰਾਮਦ ਹੋਈ ਅਤੇ ਇਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।


Related News