ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੇ ਗੋਦਾਮ ’ਚ ਛਾਪੇਮਾਰੀ, 2 ਟਰੱਕ ਕੀਤੇ ਜ਼ਬਤ
Saturday, Aug 25, 2018 - 12:10 AM (IST)

ਬਟਾਲਾ, (ਬੇਰੀ, ਗੋਰਾਇਆ,ਖੋਖਰ)- ਅੱਜ ਕਸਬਾ ਘੁਮਾਣ ਵਿਖੇ ਵਿਭਾਗ ਵੱਲੋਂ ਸ਼ਰਾਬ ਦੇ ਠੇਕੇ ਦੇ ਗੋਦਾਮ ਵਿਚ ਛਾਪੇਮਾਰੀ ਕੀਤੀ ਗਈ ਜਿਥੋਂ 2 ਟਰੱਕ ਸ਼ਰਾਬ ਕਬਜ਼ੇ ਵਿਚ ਲਈ।
®ਇਸ ਸਬੰਧੀ ਡਿਪਟੀ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਹਰਿੰਦਰਪਾਲ ਸਿੰਘ ਅੰਮ੍ਰਿਤਸਰ, ਏ. ਈ. ਟੀ. ਸੀ. ਐੱਚ. ਐੱਸ. ਬਾਜਵਾ ਐਕਸਾਈਜ਼ ਮੋਬਾਇਲ ਵਿੰਗ ਤੇ ਰਾਜਵਿੰਦਰ ਕੌਰ ਬਾਜਵਾ ਏ. ਈ. ਟੀ. ਸੀ. ਗੁਰਦਾਸਪੁਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਬੀਤੀ ਰਾਤ ਮੋਬਾਇਲ ਵਿੰਗ ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਸਬਾ ਘੁਮਾਣ ਸਥਿਤ ਸ਼ਰਾਬ ਦੇ ਠੇਕੇ ਦੇ ਗੋਦਾਮ ਵਿਚ ਛਾਪੇਮਾਰੀ ਦੌਰਾਨ ਪਾਇਆ ਕਿ ਸ਼ਰਾਬ ਦੇ ਠੇਕੇ ਦਾ ਗੋਦਾਮ ਅਣ-ਅਧਿਕਾਰਤ ਜਗ੍ਹਾ ’ਤੇ ਸੀ, ਜਿਸ ਦੀ ਵਿਭਾਗ ਵੱਲੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਅਤੇ ਜਾਂਚ ਦੌਰਾਨ ਗੋਦਾਮ ਵਿਚੋਂ 2122 ਪੇਟੀਆਂ ਮਿਲੀਆਂ ਹਨ, ਜਿਸ ਵਿਚ 1273 ਪੇਟੀਅਾਂ ਦੇਸੀ ਸ਼ਰਾਬ, 397 ਪੇਟੀਅਾਂ ਅੰਗਰੇਜ਼ੀ ਤੇ 450 ਪੇਟੀਅਾਂ ਬੀਅਰ ਦੀਆਂ ਹਨ। ®ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਪਿਛਲੇ ਸਾਲ 2017-18 ਦੀ ਹੈ, ਜਿਸ ਦੀ ਕੋਈ ਵੀ ਐਕਸਾਈਜ਼ ਡਿਊਟੀ ਮਹਿਕਮੇ ਨੂੰ ਠੇਕੇਦਾਰਾਂ ਵੱਲੋਂ ਨਹੀਂ ਜਮ੍ਹਾ ਕਰਵਾਈ ਗਈ ਅਤੇ ਐਕਸਾਈਜ਼ ਡਿਊਟੀ ਨਾ ਜਮ੍ਹਾ ਕਰਵਾਉਣ ਦੀ ਸੂਰਤ ਵਿਚ ਸਾਰੀ ਸ਼ਰਾਬ ਜ਼ਬਤ ਕਰ ਲਈ ਗਈ ਹੈ। ਉਕਤ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਠੇਕੇਦਾਰਾਂ ਨੂੰ ਪੂਰੀ ਰਾਤ ਦਾ ਸਮਾਂ ਦਿੱਤਾ ਗਿਆ ਸੀ ਕਿ ਸ਼ਰਾਬ ਦੇ ਬਿੱਲ ’ਤੇ ਐਕਸਾਈਜ਼ ਸਬੰਧੀ ਰਿਕਾਰਡ ਪੇਸ਼ ਕੀਤਾ ਜਾਵੇ ਪਰ ਠੇਕੇਦਾਰਾਂ ਵੱਲੋਂ ਅਗਲੇ ਦਿਨ ਦੀ ਦੁਪਹਿਰ ਤੱਕ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਅਾ, ਜਿਸ ਤੋਂ ਬਾਅਦ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਵਰਿੰਦਰਪ੍ਰੀਤ ਸਿੰਘ ਤੇ ਐੱਸ. ਐੱਚ. ਓ. ਲਲਿਤ ਸ਼ਰਮਾ ਦੀ ਨਿਗਰਾਨੀ ਹੇਠ ਸ਼ਰਾਬ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਉਕਤ ਐਕਸਾਈਜ਼ ਅਧਿਕਾਰੀਆਂ ਮੁਤਾਬਕ ਜੇਕਰ ਠੇਕੇਦਾਰ ਇਸ ਸ਼ਰਾਬ ਸਬੰਧੀ ਕੋਈ ਰਿਕਾਰਡ ਪੇਸ਼ ਨਹੀਂ ਕਰਦੇ ਤਾਂ ਇਨ੍ਹਾਂ ਦੇ ਕੋਲੋਂ ਐਕਸਾਈਜ਼ ਵਸੂਲ ਕੀਤੀ ਜਾਵੇਗੀ।
®ਇਸ ਦੌਰਾਨ ਏ. ਈ. ਟੀ. ਸੀ. ਸੁਖਚੈਨ ਸਿੰਘ ਤਰਨਤਾਰਨ, ਏ. ਈ. ਟੀ. ਸੀ. ਪਵਨਜੀਤ ਸਿੰਘ ਜਲੰਧਰ, ਲਵਜਿੰਦਰ ਸਿੰਘ ਬਰਾਡ਼ ਈ. ਟੀ. ਓ. ਗੁਰਦਾਸਪੁਰ, ਇੰਦਰਜੀਤ ਸਿੰਘ ਈ. ਟੀ. ਓ. ਪਠਾਨਕੋਟ, ਲਖਬੀਰ ਸਿੰਘ ਈ. ਟੀ. ਓ., ਜਪਸਿਮਰਨ ਈ. ਟੀ. ਓ., ਸੁਸ਼ੀਲ ਕੁਮਾਰ ਈ. ਟੀ. ਓ., ਇੰਸਪੈਕਟਰ ਨਿਰਮਲ ਸਿੰਘ, ਤਿਰਲੋਕ ਸ਼ਰਮਾ, ਅਸ਼ਵਨੀ ਸ਼ਰਮਾ, ਰਾਜੀਵ ਕੁਮਾਰ ਤੇ ਅਮਿਤ ਵਿਆਸ ਹਾਜ਼ਰ ਸਨ।