ਡੇਰਾਬੱਸੀ 'ਚ ਛਾਪੇਮਾਰੀ ਦੌਰਾਨ ਪੁਲਸ ਹੱਥ ਲੱਗਾ 'ਸਪਿਰਟ' ਦਾ ਵੱਡਾ ਜ਼ਖ਼ੀਰਾ

08/09/2020 4:37:40 PM

ਡੇਰਾਬੱਸੀ (ਗੁਰਪ੍ਰੀਤ, ਪਰਦੀਪ) : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਮੂਡ 'ਚ ਹੈ। ਇਸ ਦੇ ਚੱਲਦਿਆਂ ਹੀ ਆਬਕਾਰੀ ਮਹਿਕਮੇ ਅਤੇ ਮੋਹਾਲੀ ਪੁਲਸ ਵੱਲੋਂ ਡੇਰਾਬੱਸੀ ਦੀ ਇਕ ਫੈਕਟਰੀ 'ਚੋਂ 27,600 ਲੀਟਰ ਨਾਜਾਇਜ਼ ਕੈਮੀਕਲ ਵਾਲੀ ਸਪੀਰਿਟ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਦੇ ਮੁਬਾਰਕਪੁਰ 'ਚ ਸਥਿਤ ਫੋਕਲ ਪੁਆਇੰਟ 'ਚ ਪੈਂਦੀ ਫੈਕਟਰੀ 'ਚੋਂ ਇਹ ਸਪੀਰਿਟ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਹਸਪਤਾਲ ਦੇ ਚਬੂਤਰੇ ਤੋਂ ਛਾਲ ਮਾਰਨ ਵਾਲੀ ਕੋਰੋਨਾ ਪੀੜਤ 'ਕੁੜੀ' ਦੀ ਮੌਤ

PunjabKesari

ਐਕਸਾਈਜ਼ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਮੋਹਾਲੀ ਦੇ ਡੇਰਾਬੱਸੀ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਮੌਕੇ 'ਤੇ 27,600 ਲੀਟਰ ਸਪੀਰਿਟ ਬਰਾਮਦ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਕਮਿਸ਼ਨਰ, ਪੰਜਾਬ ਰਜਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਕੈਮੀਕਲ ਫੈਕਟਰੀਆਂ ਗੈਰ ਕਾਨੂੰਨੀ ਤੌਰ 'ਤੇ ਸ਼ੱਕੀ ਅਲਕੋਹਲ ਵਾਲਾ ਕੈਮੀਕਲ ਤਿਆਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਥਾਣੇ 'ਚ ਬੇਰਹਿਮ ਪੁਲਸ ਨੇ ਦਲਿਤ ਮਾਸੂਮਾਂ 'ਤੇ ਢਾਹਿਆ ਤਸ਼ੱਦਦ, ਚੀਕਾਂ ਸੁਣ ਮਿੰਨਤਾਂ ਪਾਉਣ ਲੱਗੇ ਹਵਾਲਾਤੀ

PunjabKesari

ਇਸ ਦੌਰਾਨ ਐਲੀਕੇਮ ਨਾਂ ਦੀ ਫੈਕਟਰੀ 'ਚੋਂ ਕਾਫ਼ੀ ਮਾਤਰਾ 'ਚ ਮਟੀਰੀਅਲ ਅਤੇ ਕਾਗਜ਼ਾਤ ਬਰਾਮਦ ਕੀਤੇ ਗਏ। ਇਸ ਦੌਰਾਨ 2 ਹੋਰ ਫਰਮਾਂ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਟੀਮ ਵੱਲੋਂ ਪੁਲਸ ਮਹਿਕਮੇ ਦੀਆਂ ਟੀਮਾਂ ਨਾਲ ਮਿਲ ਕੇ ਅਜਿਹੇ ਮਾਮਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੋਸਤਾਂ ਤੋਂ ਦੁਖੀ ਵਿਅਕਤੀ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਲਿਖਿਆ ਦਰਦ

ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਕਾਰਨ 121 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਸ਼ੀਆਂ ਖਿਲਾਫ ਸਖ਼ਤ ਰੁਖ ਅਖ਼ਤਿਆਰ ਕੀਤਾ ਗਿਆ ਹੈ। ਇਸ ਕੜੀ ਤਹਿਤ ਮੁੱਖ ਮੰਤਰੀ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸ਼ਰਾਬ ਮਾਫ਼ੀਆ ਤੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਗਏ, ਜਿਸ ਉਪਰੰਤ ਪੁਲਸ ਪ੍ਰਸ਼ਾਸਨ ਨੇ ਜ਼ਹਿਰੀਲੇ ਜਾਮ ਵੇਚਣ ਵਾਲਿਆਂ 'ਤੇ ਨਕੇਲ ਕੱਸਣ ਲਈ ਕਮਰ ਕੱਸ ਲਈ ਹੈ।


 


Babita

Content Editor

Related News