ਅੰਮ੍ਰਿਤਸਰ ਵਿਖੇ ਬਾਰ ’ਤੇ ਆਬਕਾਰੀ ਵਿਭਾਗ ਅਤੇ ਪੁਲਸ ਦੀ ਰੇਡ

Monday, Feb 13, 2023 - 02:58 AM (IST)

ਅੰਮ੍ਰਿਤਸਰ (ਇੰਦਰਜੀਤ, ਸੰਜੀਵ)-ਬੀਤੀ ਰਾਤ ਅੰਮ੍ਰਿਤਸਰ ਦੇ ਪ੍ਰਾਈਮ ਲੋਕੇਸ਼ਨ ਮਾਲ ਰੋਡ ’ਤੇ ਸਥਿਤ ਇਕ ਬਾਰ ’ਤੇ ਆਬਕਾਰੀ ਵਿਭਾਗ ਅਤੇ ਪੁਲਸ ਨੇ ਸਾਂਝੇ ਤੌਰ ’ਤੇ ਛਾਪੇਮਾਰੀ ਕਰ ਕੇ 17 ਹੁੱਕੇ ਅਤੇ ਬਿਨਾਂ ਲਾਇਸੈਂਸੀ ਸ਼ਰਾਬ ਬਰਾਮਦ ਕੀਤੀ ਹੈ। ਆਬਕਾਰੀ ਵਿਭਾਗ ਦੇ ਨਾਲ ਇੰਸਪੈਕਟਰ ਗਗਨਦੀਪ ਥਾਣਾ ਸਿਵਲ ਲਾਈਨ ਵੀ ਟੀਮ ਸਮੇਤ ਸ਼ਾਮਲ ਹੋਏ। ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਜਲੰਧਰ-ਅੰਮ੍ਰਿਤਸਰ ਬਾਰਡਰ ਰੇਂਜ ਰਾਜਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਨਵਜੀਤ ਸਿੰਘ ਅਤੇ ਜ਼ਿਲ੍ਹਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ-2 ਸੁਨੀਲ ਗੁਪਤਾ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)

PunjabKesari

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 IPS ਅਤੇ 3 PPS ਅਧਿਕਾਰੀਆਂ ਨੂੰ ਸੌਂਪੀ ਵਾਧੂ ਜ਼ਿੰਮੇਵਾਰੀ

ਟੀਮ ਦੇ ਇੰਚਾਰਜ ਇੰਸਪੈਕਟਰ ਰਾਜੀਵ ਮਰਵਾਹਾ ਅਤੇ ਇੰਸਪੈਕਟਰ ਪੰਡਿਤ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਟੀਮ ਨੇ ਜਿਵੇਂ ਹੀ ਮਾਲ ਰੋਡ ’ਤੇ ਛਾਪੇਮਾਰੀ ਕੀਤੀ ਤਾਂ ਬਾਰ ’ਚ ਵੱਡੀ ਗਿਣਤੀ ’ਚ ਲੋਕ ਸ਼ਰਾਬ ਪੀ ਰਹੇ ਸਨ। ਇਸ ’ਚ 2 ਬੱਚੇ ਵੀ ਨਜ਼ਰ ਆਏ, ਜਿਨ੍ਹਾਂ ਨੂੰ ਬਾਰ ਮੈਨੇਜਰ ਵੱਲੋਂ ਹੁੱਕੇ ਪਰੋਸੇ ਗਏ ਸਨ। ਦੂਜੇ ਪਾਸੇ ਦਰਜਨਾਂ ਹੁੱਕੇ ਵੀ ਉਥੇ ਰੱਖੇ ਹੋਏ ਸਨ ਅਤੇ ਲੋਕ ਧੜੱਲੇ ਨਾਲ ਕਸ਼ ਮਾਰ ਰਹੇ ਸਨ।

PunjabKesari

ਆਬਕਾਰੀ ਤੇ ਪੁਲਸ ਦੀ ਛਾਪੇਮਾਰੀ ’ਤੇ ਜਦੋਂ ਬਾਰ ਦੇ ਕਾਊਂਟਰ ’ਤੇ ਬੈਠੇ ਲੋਕਾਂ ਤੋਂ ਸ਼ਰਾਬ ਪਿਆਉਣ ਸਬੰਧੀ ਦਸਤਾਵੇਜ਼ ਮੰਗੇ ਤਾਂ ਉਹ ਪੇਸ਼ ਨਹੀਂ ਕਰ ਸਕੇ | ਇੰਸਪੈਕਟਰ ਰਾਜੀਵ ਮਰਵਾਹਾ ਨੇ ਦੱਸਿਆ ਕਿ ਪੁਲਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਛਾਪੇਮਾਰੀ ਦੌਰਾਨ ਉਕਤ ਬਾਰ ਤੋਂ 8 ਸ਼ਰਾਬ ਅਤੇ 20 ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ, ਜਦਕਿ ਇਸ ਦੌਰਾਨ 17 ਹੁੱਕੇ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿਚ ਵਾਈਨ ਐਂਡ ਬੀਅਰ ਬਾਰ ਦੇ ਗਿਰੀਸ਼ ਅਰੋੜਾ, ਪ੍ਰਿੰਸ ਮਲਹੋਤਰਾ, ਬਾਊਂਸਰ ਸਰਬਜੀਤ ਸਿੰਘ ਅਤੇ ਜਤਿੰਦਰ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਜੁਵੇਨਾਈਲ ਐਕਟ-15, ਤੰਬਾਕੂਨੋਸ਼ੀ ਐਕਟ-03, ਆਬਕਾਰੀ ਐਕਟ 61/1/14 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Manoj

Content Editor

Related News