ਟਾਂਡਾ: ਆਬਕਾਰੀ ਮਹਿਕਮੇ ਦੀ ਕਾਰਵਾਈ, ਐਂਬੂਲੈਂਸ ਵਿਚੋਂ ਬਰਾਮਦ ਕੀਤੀ ਵੱਡੀ ਮਾਤਰਾ ਵਿਚ ਸ਼ਰਾਬ
Thursday, Feb 11, 2021 - 11:21 AM (IST)
ਟਾਂਡਾ ਉੜਮੜ (ਵਰਿੰਦਰ ਪੰਡਿਤ, ਕੁਲਦੀਸ਼, ਮੋਮੀ)- ਆਬਕਾਰੀ ਮਹਿਕਮੇ ਦੀ ਟੀਮ ਨੇ ਟਾਂਡਾ ਪੁਲਸ ਦੇ ਸਹਿਯੋਗ ਨਾਲ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਛਾਪੇਮਾਰੀ ਦੌਰਾਨ ਇਕ ਐਂਬੂਲੈਂਸ ਵਿੱਚੋਂ ਭਾਰੀ ਮਾਤਰਾ ਵਿੱਚ ਅਲਕੋਹਲ ਬਰਾਮਦ ਕੀਤੀ ਹੈ। ਆਬਕਾਰੀ ਮਹਿਕਮੇ ਦੇ ਇੰਸਪੈਕਟਰ ਨਰੇਸ਼ ਸਹੋਤਾ, ਇੰਸਪੈਕਟਰ ਤਰਲੋਚਨ ਸਿੰਘ, ਕਸ਼ਮੀਰ ਸਿੰਘ, ਜਸਪਾਲ ਸਿੰਘ, ਮੁਸ਼ਤਾਕ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)
ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਆਬਕਾਰੀ ਮਿਹਕਮੇ ਦੀ ਟੀਮ ਨੂੰ ਗਸ਼ਤ ਦੌਰਾਨ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਟਾਂਡਾ ਹੁਸ਼ਿਆਰਪੁਰ ਰੋਡ ਉਤੇ ਪਿੰਡ ਬੈਂਚਾਂ ਨਜ਼ਦੀਕ ਮਦਾਨ ਪੈਟਰੋਲ ਪੰਪ ਨਜ਼ਦੀਕ ਬਣੇ ਕੰਢੇ ਉਤੇ ਇਕ ਐਂਬੂਲੈਂਸ ਸ਼ੱਕੀ ਹਾਲਾਤ ਵਿਚ ਖੜੀ ਹੈ। ਟੀਮ ਨੇ ਮੌਕੇ ਉਤੇ ਜਾ ਕੇ ਜਦੋਂ ਛਾਪੇਮਾਰੀ ਕੀਤੀ ਐਂਬੂਲੈਂਸ ਚਾਲਕ ਜੌਨ ਪੁੱਤਰ ਹਰਮੇਸ਼ ਨਿਵਾਸੀ ਤਰੀਆ (ਧਾਰੀਵਾਲ) ਦੀ ਐਂਬੂਲੈਂਸ ਜਿਸ ਉੱਤੇ ਕੇ. ਜੇ. ਹਸਪਤਾਲ ਧਾਰੀਵਾਲ ਲਿਖਿਆ ਹੋਇਆ ਸੀ। ਇਸ ਵਿਚੋਂ 439 ਲੀਟਰ 820 ਐੱਮ. ਐੱਲ. ਸ਼ਰਾਬ ਬਰਾਮਦ ਹੋਈ, ਜਿਸ ਬਾਰੀ ਜ਼ੋਨ ਕੋਈ ਵੀ ਲੀਗਲ ਦਸਤਾਵੇਜ਼ ਨਹੀਂ ਵਿਖਾ ਸਕਿਆ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਆਬਕਾਰੀ ਮਹਿਕਮੇ ਦੀ ਟੀਮ ਨੇ ਸ਼ਰਾਬ ਅਤੇ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈ ਕੇ ਟਾਂਡਾ ਪੁਲਸ ਦੇ ਹਵਾਲੇ ਕੀਤਾ ਹੈ। ਟਾਂਡਾ ਪੁਲਸ ਨੇ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦੀ ਉਮੀਦਵਾਰ ਦੇ ਪਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ