ਪੰਜਾਬ ਸਰਕਾਰ ਦਾ ਸ਼ਾਨਦਾਰ ਉਪਰਾਲਾ, ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ

02/12/2024 6:47:31 PM

ਚੰਡੀਗੜ੍ਹ (ਬਿਊਰੋ) : ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀ. ਆਈ. ਐੱਸ.) ਦੇ ਅੰਮ੍ਰਿਤਸਰ, ਪਟਿਆਲਾ, ਮੋਹਾਲੀ, ਬਠਿੰਡਾ, ਰੋਪੜ, ਲੁਧਿਆਣਾ, ਜਲੰਧਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਤਰਨ ਤਾਰਨ, ਸ੍ਰੀ ਆਨੰਦਪੁਰ ਸਾਹਿਬ, ਮਾਹਿਲਪੁਰ, ਫਗਵਾੜਾ ਤੇ ਦਸੂਹਾ ਸਥਿਤ ਰੈਜੀਡੈਸ਼ਲ ਵਿੰਗਾਂ ’ਚ 2024-25 ਸੈਸ਼ਨ ਲਈ ਖਿਡਾਰੀਆਂ ਦੀ ਭਰਤੀ ਲਈ ਟਰਾਇਲਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਇਨ੍ਹਾਂ ਵਿੰਗਾਂ ’ਚ ਵੱਖ-ਵੱਖ ਉਮਰ ਵਰਗਾਂ ’ਚ ਖਿਡਾਰੀਆਂ ਦੀ ਚੋਣ ਲਈ 15 ਫਰਵਰੀ ਤੋਂ 19 ਮਾਰਚ ਤੱਕ ਵੱਖ-ਵੱਖ ਥਾਵਾਂ ਉਤੇ ਖੇਡ ਅਤੇ ਉਮਰ ਵਰਗ ਅਨੁਸਾਰ ਟਰਾਇਲ ਲਏ ਜਾਣਗੇ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ’ਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਅਧੀਨ  ਜ਼ਮੀਨੀ ਪੱਧਰ ’ਤੇ ਛੋਟੀ ਉਮਰ ਦੇ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਟਰਾਇਲ ਪ੍ਰਣਾਲੀ ਨੂੰ ਹੋਰ ਦਰੁੱਸਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਖ਼ੇਤਰ ’ਚ ਜਿਹੜੀ ਖੇਡ ਜ਼ਿਆਦਾ ਖੇਡੀ ਜਾਂਦੀ ਜਾਂ ਮਕਬੂਲ ਹੈ, ਉਸੇ ਖੇਡ ਦੇ ਟਰਾਇਲਾਂ ਲਈ ਉਨ੍ਹਾਂ ਥਾਵਾਂ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਟਰਾਇਲਾਂ ਦਾ ਹਿੱਸਾ ਬਣ ਸਕਣ।

ਇਹ ਵੀ ਪੜ੍ਹੋ : ਸੰਗਰੂਰ ਤੇ ਫਿਰੋਜ਼ਪੁਰ ਵਿਖੇ ਹੋਣ ਵਾਲੀਆਂ ਐੱਨ. ਆਰ. ਆਈ. ਮਿਲਣੀਆਂ ਦੀਆਂ ਤਾਰੀਖਾਂ ’ਚ ਬਦਲਾਅ

ਉਨ੍ਹਾਂ ਕਿਹਾ ਕਿ ਸਹੀ ਪ੍ਰਤਿਭਾ ਦੀ ਸ਼ਨਾਖਤ ਲਈ ਖੇਡ ਅਨੁਸਾਰ ਟਰਾਇਲ 15 ਫਰਵਰੀ ਤੋਂ 19 ਮਾਰਚ ਤੱਕ ਚੱਲਣਗੇ ਤਾਂ ਜੋ ਖੇਡ ਵਿਭਾਗ ਦੇ ਅਧਿਕਾਰੀ ਨਿੱਜੀ ਤੌਰ ਉਤੇ ਆਪਣੇ ਨਿਰੀਖਣ ਹੇਠ ਸਮੁੱਚੀ ਪ੍ਰਣਾਲੀ ਨੂੰ ਸੁਚੱਜੇ ਰੂਪ ’ਚਚ ਨੇਪਰੇ ਚਾੜ੍ਹ ਸਕਣ। ਖੇਡ ਵਿਭਾਗ ਵੱਲੋਂ ਟਰਾਇਲਾਂ ਦੇ ਵਿਸਥਾਰ ਪੂਰਵਕ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਅਪਲੋਡ ਕੀਤੇ ਗਏ ਹਨ, ਜਿੱਥੇ ਟਰਾਇਲ ਦੇਣ ਦੇ ਇਛੁੱਕ ਖਿਡਾਰੀ ਟਰਾਇਲ ਵਾਲੀ ਮਿਤੀ ਅਤੇ ਸਥਾਨ ਦੇਖ ਸਕਦੇ ਹਨ। ਟਰਾਇਲਾਂ ਵਾਲੇ ਦਿਨ ਖਿਡਾਰੀਆਂ ਨੂੰ ਸਵੇਰੇ 8.30 ਵਜੇ ਰਿਪੋਰਟ ਕਰਨੀ ਹੋਵੇਗੀ। ਟਰਾਇਲ ਦੇਣ ਵਾਲਾ ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਹ ਆਪਣੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ/ਵੋਟਰ ਕਾਰਡ, ਜਨਮ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਲੈ ਕੇ ਆਵੇ। ਟਰਾਇਲਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਅਧੀਨ ਵੱਡੀ ਕਾਰਵਾਈ, 533 ਗਲਤ ਬਿੱਲਾਂ ਲਈ 3 ਕਰੋੜ ਤੋਂ ਵੱਧ ਦਾ ਜੁਰਮਾਨਾ 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News