ਬਲਾਚੌਰ ਵਿਖੇ ਸਾਬਕਾ ਫ਼ੌਜੀ ਦੀ ਗੋਲ਼ੀ ਲੱਗਣ ਨਾਲ ਹੋਈ ਮੌਤ

Wednesday, Mar 24, 2021 - 02:04 PM (IST)

ਬਲਾਚੌਰ ਵਿਖੇ ਸਾਬਕਾ ਫ਼ੌਜੀ ਦੀ ਗੋਲ਼ੀ ਲੱਗਣ ਨਾਲ ਹੋਈ ਮੌਤ

ਬਲਾਚੌਰ (ਤਰਸੇਮ ਕਟਾਰੀਆ)- ਸਦਰ ਥਾਣਾ ਅਧੀਨ ਪੈਂਦੇ ਪਿੰਡ ਗਹੂਣ ਵਿਖੇ ਸਾਬਕਾ ਫ਼ੌਜੀ ਵੱਲੋਂ ਆਪਣੀ ਰਾਈਫਲ ਸਾਫ਼ ਕਰਦੇ ਅਚਾਨਕ ਗੋਲ਼ੀ ਚੱਲਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨਾਜਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜਤਿੰਦਰ ਸਿੰਘ 37 ਸਾਲ ਜੋ ਇਕ ਸਾਲ ਪਹਿਲਾਂ ਫੌਜ ’ਚ ਰਿਟਾਇਰਡ ਹੋ ਕੇ ਆਇਆ ਸੀ ਅਤੇ ਆਪਣੀ ਲਾਇਸੈਂਸੀ ਰਾਈਫਲ ਸਾਫ਼ ਕਰ ਰਿਹਾ ਸੀ। ਅਚਾਨਕ ਗੋਲ਼ੀ ਚੱਲਣ ਨਾਲ ਉਸ ਦੀ ਮੌਤ ਹੋ ਗਈ ਹੈ। ਪੁਲਸ ਨੇ ਲਾਸ਼  ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

shivani attri

Content Editor

Related News