ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸੀਨੀਅਰ ਆਗੂ ਜ਼ਿਮਨੀ ਚੋਣਾਂ 'ਚੋਂ ਗਾਇਬ !
Sunday, Nov 10, 2024 - 05:44 AM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ’ਚ ਅੱਜ-ਕੱਲ ਚਾਰ ਜ਼ਿਮਨੀ ਚੋਣਾਂ ਦਾ ਰੌਲਾ-ਰੱਪਾ ਅਤੇ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਕਾਂਗਰਸ, ਭਾਜਪਾ ਤੇ 'ਆਪ' ਆਪੋ-ਆਪਣੇ ਉਮੀਦਵਾਰਾਂ ਲਈ ਸਿਰ-ਧੜ ਦੀ ਬਾਜ਼ੀ ਲਾਉਣ ਦੀ ਤਿਆਰੀ ’ਚ ਜੁਟੀਆਂ ਹੋਈਆਂ ਹਨ। ਖਾਸ ਕਰ ਕੇ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਹਲਕਾ ਖੂਬ ਸੁਰਖੀਆਂ ਬਟੋਰ ਰਹੇ ਹਨ ਕਿਉਂਕਿ ਇਥੇ 2 ਕਾਂਗਰਸੀ ਸੰਸਦ ਮੈਂਬਰਾਂ ਦੀਆਂ ਧਰਮ ਪਤਨੀਆਂ ਚੋਣ ਮੈਦਾਨ ’ਚ ਹਨ।
ਇਸ ਵਾਰ ਇਨ੍ਹਾਂ ਚਾਰ ਜ਼ਿਮਨੀ ਚੋਣਾਂ ’ਚ ਇਕ ਗੱਲ ਵੇਖਣ ਨੂੰ ਮਿਲੀ ਹੈ ਕਿ ਅਜੇ ਤੱਕ ਪੰਜਾਬ ਮੁੱਖ ਮੰਤਰੀ ਰਹਿ ਚੁੱਕੇ ਵੱਡੇ ਨੇਤਾ ਆਪਣੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਉਨ੍ਹਾਂ ਦੀ ਪਿੱਠ ਥਾਪੜਨ ਨਹੀਂ ਨਿਕਲੇ। ਜੇਕਰ ਨਜ਼ਰ ਮਾਰੀ ਜਾਵੇ ਤਾਂ ਭਾਜਪਾ ’ਚ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਮੰਡੀਆਂ ’ਚ ਤਾਂ ਗੇੜਾ ਦੇ ਗਏ ਪਰ ਭਾਜਪਾ ਪੱਖੀ ਉਮੀਦਵਾਰ ਦੀ ਚੋਣ ’ਚ ਨਹੀਂ ਪੁੱਜੇ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵੱਡੀ ਵਾਰਦਾਤ, ਮੋਟਰ 'ਤੇ ਬੈਠੇ ਕਿਸਾਨ ਦਾ ਤਾਬ.ੜਤੋੜ ਗੋ.ਲ਼ੀਆਂ ਵਰ੍ਹਾ ਕੇ ਕਰ'ਤਾ ਕ.ਤਲ
ਇਸੇ ਤਰ੍ਹਾਂ ਕਾਂਗਰਸ ਦੀ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਰਹੀ ਬੀਬੀ ਰਜਿੰਦਰ ਕੌਰ ਭੱਠਲ, ਜਿਸ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੈ, ਉਹ ਵੀ ਆਪਣੇ ਘਰ ਬੈਠੀ ਹੈ, ਜਦਕਿ ਕਾਂਗਰਸ ਦੀ ਹਕੂਮਤ ’ਚ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ, ਜੋ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਹਲਕੇ ’ਚ ਦਸਤਕ ਨਹੀਂ ਦਿੱਤੀ। ਇਸ ਤਰੀਕੇ ਨਾਲ ਇਹ ਤਿੰਨੇ ਸਾਬਕਾ ਮੁੱਖ ਮੰਤਰੀ ਇਸ ਤਰ੍ਹਾਂ ਚੁੱਪ ਬੈਠੇ ਹਨ, ਜਿਵੇਂ ਕਿਸੇ ਵੱਲੋਂ ਕਿਸੇ ਇਸ਼ਾਰੇ ਦੀ ਉਡੀਕ ਕਰ ਰਹੇ ਹੋਣ।
ਇਹ ਵੀ ਪੜ੍ਹੋੋ- ਵੱਡੀ ਖ਼ਬਰ ; ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਕੀਤੀ ਖ਼ੁਦ.ਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e