ਮੋਰਾਂਵਾਲੀ 'ਚ ਸ਼ਰਧਾਲੂਆਂ ਲਈ ਹੋਇਆ ਸਮਾਗਮ, ਸਵਾਲਾਂ ਦੇ ਘੇਰੇ 'ਚ ਫਸੀ ਪੁਲਸ(ਵੀਡੀਓ)

Thursday, Apr 30, 2020 - 04:10 PM (IST)

ਜਲੰਧਰ (ਜ. ਬ.) : ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਏ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ ਤਿੰਨ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਸ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਦਰਅਸਲ ਸ਼੍ਰੀ ਨਾਂਦੇੜ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ 'ਚੋਂ ਕੁਝ ਸ਼ਰਧਾਲੂ ਇਸੇ ਪਿੰਡ ਦੇ ਹਨ ਅਤੇ ਸ਼ਰਧਾਲੂਆਂ ਦੀ ਵਾਪਸੀ 'ਤੇ ਪਿੰਡ ਵਾਲਿਆਂ ਨੇ ਗੁਰਦੁਆਰਾ ਸਾਹਿਬ 'ਚ ਇਕ ਸਨਮਾਨ ਸਮਾਰੋਹ ਦਾ ਆਯੋਜਨ ਕਰ ਦਿੱਤਾ ਅਤੇ ਸਥਾਨਕ ਪੁਲਸ ਦੀ ਜਾਣਕਾਰੀ 'ਚ ਹੋਣ ਦੇ ਬਾਵਜੂਦ ਪਿੰਡ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੜਾ ਦਿੱਤੀਆਂ ਗਈਆਂ। ਹੁਣ ਇਨ੍ਹਾਂ 'ਚੋਂ ਤਿੰਨ ਸ਼ਰਧਾਲੂ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਨਾਲ-ਨਾਲ ਪੁਲਸ ਦੇ ਵੀ ਹੱਥ-ਪੈਰ ਫੁੱਲ ਗਏ ਹਨ ਸਰਕਾਰ ਵਲੋਂ ਨਿਰਧਾਰਤ ਨਿਯਮਾਂ ਮੁਤਾਬਕ ਸ਼੍ਰੀ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ 21 ਦਿਨ ਤੱਕ ਸੈਲਫ ਕੁਆਰੰਟਾਈਨ 'ਚ ਜਾਣਾ ਸੀ ਪਰ ਨਾ ਤਾਂ ਇਨ੍ਹਾਂ ਸ਼ਰਧਾਲੂਆਂ ਨੇ ਇਸ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਪੁਲਸ ਵਾਲਿਆਂ ਨੇ ਇਨ੍ਹਾਂ ਨੂੰ ਰੋਕਣ ਦੀ ਲੋੜ ਸਮਝੀ।

ਇਹ ਵੀ ਪੜ੍ਹੋ : ਤਰਨਤਾਰਨ 'ਚ ਕੋਰੋਨਾ ਨੇ ਫੜੀ ਰਫਤਾਰ, 7 ਹੋਰ ਨਵੇਂ ਕੇਸ ਆਏ ਸਾਹਮਣੇ

ਸ਼ਰਧਾਲੂਆਂ ਦੇ ਸਨਮਾਨ ਬਾਰੇ ਪੁਲਸ ਨੂੰ ਸੂਚਨਾ ਨਹੀਂ ਮਿਲ ਸਕੀ
ਸ਼੍ਰੀ ਨਾਂਦੇੜ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਸਨਮਾਨ ਬਾਰੇ ਪੁਲਸ ਨੂੰ ਸੂਚਨਾ ਨਹੀਂ ਮਿਲ ਸਕੀ ਸੀ ਅਤੇ ਸੂਚਨਾ ਦੀ ਘਾਟ 'ਚ ਇਹ ਸਨਮਾਨ ਸਮਾਰੋਹ ਕਰਵਾ ਲਿਆ ਗਿਆ ਸੀ। ਪਿੰਡ ਦੇ ਕੋਰੋਨਾ ਮੁਕਤ ਹੋਣ ਦੇ ਐਲਾਨ ਤੋਂ ਬਾਅਦ ਪਿੰਡ ਤੋਂ ਪੁਲਸ ਫੋਰਸ ਹਟਾ ਲਈ ਗਈ ਸੀ ਪਰ ਜਿਵੇਂ ਹੀ ਸਾਨੂੰ ਇਸ ਘਟਨਾ ਦਾ ਪਤਾ ਲੱਗਾ ਅਸੀਂ ਮੁੜ ਪਿੰਡ 'ਚ ਪੁਲਸ ਫੋਰਸ ਲਗਾ ਰਹੇ ਹਾਂ। -ਸਤੀਸ਼ ਕੁਮਾਰ ਡੀ. ਐੱਸ. ਪੀ. ਗੜਸ਼ੰਕਰ

PunjabKesari

ਪੁਲਸ ਖੁਦ ਬਣ ਗਈ ਭੀੜ ਦਾ ਹਿੱਸਾ
ਪਿੰਡ ਦੇ ਕੋਰੋਨਾ ਮੁਕਤ ਹੋਣ ਦੀ ਖੁਸ਼ੀ 'ਚ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਡੀ. ਐੱਸ. ਪੀ. ਸਤੀਸ਼ ਕੁਮਾਰ ਸਮੇਤ ਪੂਰੀ ਪੁਲਸ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਦੌਰਾਨ ਵੀ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਦਰਜਨ ਭਰ ਦੇ ਲਗਭਗ ਪੁਲਸ ਮੁਲਾਜਮ ਮੌਜੂਦ ਸਨ ਜਦੋਂ ਕਿ ਸਰਕਾਰ ਦਾ ਆਪਣਾ ਨਿਰਦੇਸ਼ 5 ਤੋਂ ਜਿਆਦਾ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ ਦਾ ਹੈ। ਹਾਲਾਂਕਿ ਪੁਲਸ ਹੁਣ ਤਰਕ ਦੇ ਰਹੀ ਹੈ ਕਿ ਪਿੰਡ ਵਾਲਿਆਂ ਨੇ ਕੋਰੋਨਾ ਮੁਕਤ ਹੋਣ 'ਚ ਪੁਲਸ ਦੀ ਭੂਮਿਕਾ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ ਪਰ ਦੇਸ਼ 'ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਕੋਰੋਨਾ ਦੇ ਨੈਗੇਟਿਵ ਮਰੀਜ ਬਾਅਦ 'ਚ ਪਾਜ਼ੇਟਿਵ ਪਾਏ ਗਏ। ਅਜਿਹੇ 'ਚ ਪੁਲਸ ਦਾ ਖੁਦ ਭੀੜ ਦਾ ਹਿੱਸਾ ਬਣਨ 'ਤੇ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ 

ਇਹ ਵੀ ਪੜ੍ਹੋ : Breaking : ਅੰਮ੍ਰਿਤਸਰ 'ਚ 'ਕੋਰੋਨਾ' ਦਾ ਵੱਡਾ ਬਲਾਸਟ : ਨਾਂਦੇੜ ਤੋਂ ਪਰਤੇ 23 ਸ਼ਰਧਾਲੂ ਨਿਕਲੇ ਪਾਜ਼ੇਟਿਵ


author

Anuradha

Content Editor

Related News