2 ਕੋਰੋਨਾ ਮਰੀਜ਼ਾਂ ਦੀ ਇਲਾਜ ਤੋਂ ਬਾਅਦ ਵੀ ਰਿਪੋਰਟ ਆਈ ਪਾਜ਼ੇਟਿਵ

Monday, Apr 27, 2020 - 10:49 PM (IST)

ਲੁਧਿਆਣਾ, (ਸਹਿਗਲ)— ਪਹਿਲਾਂ ਤੋਂ ਪਾਜ਼ੇਟਿਵ ਆ ਚੁੱਕੇ ਮਰੀਜ਼ਾਂ ਦੇ ਸੈਂਪਲ ਜਾਂਚ 'ਚ ਫਿਰ ਪਾਜ਼ੇਟਿਵ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅਮਰਪੁਰਾ ਨਿਵਾਸੀ ਮ੍ਰਿਤਕ ਔਰਤ ਪੂਜਾ ਦਾ ਬੇਟਾ ਦੀਪਕ ਰਾਣਾ ਜਿਸ ਨੂੰ ਕੋਰੋਨਾ ਵਾਇਰਸ ਹੋਇਆ ਸੀ ਤੇ ਨਿਰਧਾਰਤ ਗਾਈਡਲਾਈਨਜ਼ ਮੁਤਾਬਕ ਉਸ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ ਤੋਂ ਡਿਸਚਾਰਜ ਕਰਨ ਤੋਂ ਪਹਿਲਾਂ ਮੁਹੰਮਦ ਰਫੀ ਪਿਤਾ ਦੀਪਕ ਰਾਣਾ ਦੇ ਸੈਂਪਲ ਜਾਂਚ ਲਈ ਭੇਜੇ ਗਏ ਪਰ ਜਾਂਚ 'ਚ ਉਹ ਫਿਰ ਪਾਜ਼ੇਟਿਵ ਆ ਗਏ। ਉਨ੍ਹਾਂ ਦੱਸਿਆ ਕਿ ਇਸ ਹਾਲਾਤ 'ਚ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਮੁਕਤ ਐਲਾਨਿਆ ਨਹੀਂ ਜਾ ਸਕਦਾ। ਲਿਹਾਜ਼ਾ, ਉਹ ਡਾਕਟਰਾਂ ਦੀ ਦੇਖ-ਰੇਖ 'ਚ ਰਹਿਣਗੇ।

136 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
ਸਿਹਤ ਵਿਭਾਗ ਵੱਲੋਂ 136 ਵਿਅਕਤੀਆਂ ਦੇ ਕੋਰੋਨਾ ਵਾਇਰਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੀ ਦੇਰ ਸ਼ਾਮ ਰਿਪੋਰਟ ਨੈਗੇਟਿਵ ਆ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਵਿਅਕਤੀਆਂ 'ਚ ਤਾਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ, ਨਾਲ ਹੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਰਾਹਤ ਭਰੀ ਖ਼ਬਰ ਹੈ।
 


KamalJeet Singh

Content Editor

Related News