ਸਾਢੇ 10 ਲੱਖ ਲੈ ਕੇ ਵੀ ਨਾ ਭੇਜਿਆ ਯੂਰਪ, ਪੀੜਤ ਧਿਰ ਨੇ ਏਜੰਟ ਦੇ ਘਰ ਪਹੁੰਚ ਕੇ ਕਰ 'ਤਾ ਹੰਗਾਮਾ

Sunday, Nov 03, 2024 - 05:50 AM (IST)

ਸਾਢੇ 10 ਲੱਖ ਲੈ ਕੇ ਵੀ ਨਾ ਭੇਜਿਆ ਯੂਰਪ, ਪੀੜਤ ਧਿਰ ਨੇ ਏਜੰਟ ਦੇ ਘਰ ਪਹੁੰਚ ਕੇ ਕਰ 'ਤਾ ਹੰਗਾਮਾ

ਜਲੰਧਰ (ਵਰੁਣ) : ਯੂਰਪ ਭੇਜਣ ਦੇ ਨਾਂ ’ਤੇ ਸਾਢੇ 10 ਲੱਖ ਰੁਪਏ ਲੈ ਕੇ ਪਿਛਲੇ 5 ਸਾਲਾਂ ਤੋਂ ਟਾਲ-ਮਟੋਲ ਕਰ ਰਹੇ ਏਜੰਟ ਦੇ ਘਰ ਪੀੜਤ ਧਿਰ ਨੇ ਪਹੁੰਚ ਕੇ ਹੰਗਾਮਾ ਕਰ ਦਿੱਤਾ। ਦੋਸ਼ ਹੈ ਕਿ ਏਜੰਟ ਨੇ ਪਹਿਲਾਂ ਤਾਂ ਉਨ੍ਹਾਂ ਦਾ ਨਕਲੀ ਵੀਜ਼ਾ ਲੁਆਇਆ ਅਤੇ 5 ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪੈਸੇ ਨਹੀਂ ਮੋੜੇ।

ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਦੋਵਾਂ ਪਾਰਟੀਆਂ ਨੂੰ ਐਤਵਾਰ ਦਾ ਸਮਾਂ ਦਿੱਤਾ ਅਤੇ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਅੰਮ੍ਰਿਤਸਰ ਦੇ ਮੁਕਾਮ ਪਿੰਡ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਵੇਰਕਾ ਮਿਲਕ ਪਲਾਂਟ ਦੀ ਨਵਜੋਤੀ ਕਾਲੋਨੀ ਵਿਚ ਰਹਿਣ ਵਾਲੇ ਏਜੰਟ ਨੂੰ ਯੂਰਪ ਭੇਜਣ ਲਈ ਸਾਢੇ 10 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਪੈਸੇ ਲੈ ਕੇ ਉਨ੍ਹਾਂ ਨੂੰ ਨਕਲੀ ਵੀਜ਼ਾ ਫੜਾ ਦਿੱਤਾ। ਜਦੋਂ ਉਹ ਦਿੱਲੀ ਏਅਰਪੋਰਟ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਨਕਲੀ ਵੀਜ਼ੇ ਬਾਰੇ ਪਤਾ ਲੱਗਾ। ਵਾਪਸ ਆ ਕੇ ਉਨ੍ਹਾਂ ਏਜੰਟ ਨਾਲ ਗੱਲ ਕੀਤੀ ਤਾਂ ਉਸਨੇ ਪੈਸੇ ਮੋੜਨ ਦਾ ਭਰੋਸਾ ਦਿੱਤਾ ਪਰ ਇਸੇ ਦੌਰਾਨ ਲਾਕਡਾਊਨ ਲੱਗ ਗਿਆ।

ਇਹ ਵੀ ਪੜ੍ਹੋ : 'ਖ਼ਤਰਨਾਕ' ਹੋਇਆ ਦਿੱਲੀ 'ਚ ਸਾਹ ਲੈਣਾ, MP ਸਮੇਤ ਇਨ੍ਹਾਂ 5 ਸੂਬਿਆਂ 'ਚ ਵਧੇ ਪਰਾਲੀ ਸਾੜਨ ਦੇ ਮਾਮਲੇ

ਦੋਸ਼ ਹੈ ਕਿ ਲਾਕਡਾਊਨ ਖੁੱਲ੍ਹਣ ਦੇ ਬਾਅਦ ਵੀ ਏਜੰਟ ਨੇ ਪੈਸੇ ਨਹੀਂ ਮੋੜੇ ਅਤੇ ਉਨ੍ਹਾਂ ਦੇ ਚੱਕਰ ਲੁਆ ਕੇ ਟਾਲ-ਮਟੋਲ ਕਰਦਾ ਰਿਹਾ। ਸ਼ਨੀਵਾਰ ਨੂੰ ਪੀੜਤ ਪਰਿਵਾਰ ਏਜੰਟ ਦੇ ਘਰ ਪਹੁੰਚ ਗਿਆ। ਦੋਸ਼ ਹੈ ਕਿ ਪੈਸਿਆਂ ਦਾ ਲੈਣ-ਦੇਣ ਏਜੰਟ ਦੇ ਘਰ ਵਿਚ ਹੀ ਹੋਇਆ ਸੀ। ਪੀੜਤ ਧਿਰ ਨੇ ਇਸ ਸਬੰਧੀ ਪੁਲਸ ਨੂੰ ਵੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੀ. ਸੀ. ਆਰ. ਅਤੇ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ ਅਤੇ ਇਨਸਾਫ ਦਾ ਭਰੋਸਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News