ਜਲੰਧਰ : ਨਿੱਜੀ ਹਸਪਤਾਲ 'ਚ ਵਿਅਕਤੀ ਦੇ ਅਗਵਾ ਹੋਣ ਦੀ ਅਫ਼ਵਾਹ, ਮਾਮਲਾ ਨਿਕਲਿਆ ਕੁਝ ਹੋਰ

Friday, Aug 07, 2020 - 01:12 PM (IST)

ਜਲੰਧਰ : ਨਿੱਜੀ ਹਸਪਤਾਲ 'ਚ ਵਿਅਕਤੀ ਦੇ ਅਗਵਾ ਹੋਣ ਦੀ ਅਫ਼ਵਾਹ, ਮਾਮਲਾ ਨਿਕਲਿਆ ਕੁਝ ਹੋਰ

ਜਲੰਧਰ (ਸੁਨੀਲ) : ਸ਼ਹਿਰ ਦੇ ਈ. ਐਸ. ਆਈ. ਹਸਪਤਾਲ 'ਚ ਇਲਾਜ ਅਧੀਨ ਜਨਾਨੀ ਮਰੀਜ਼ ਦੇ ਪਤੀ ਨੂੰ ਐਂਬੂਲੈਂਸ 'ਚ ਆਏ 6 ਨੌਜਵਾਨਾਂ ਵੱਲੋਂ ਅਗਵਾ ਕੀਤੇ ਜਾਣ ਦੀ ਸੂਚਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਦੇ ਪੁੱਜਣ 'ਤੇ ਪਤਾ ਲੱਗਿਆ ਕਿ ਮਰੀਜ਼ ਦੇ ਪਤੀ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ, ਸਗੋਂ ਪੁਲਸ ਹੀ ਇੱਕ ਮਾਮਲੇ ਸਬੰਧੀ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ ਹੈ।

ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ

ਜਾਣਕਾਰੀ ਮੁਤਾਬਕ ਹਸਪਤਾਲ 'ਚ ਇਲਾਜ ਅਧੀਨ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਆਦਮਪੁਰ ਦੇ ਪਿੰਡ ਰਮੂੰਡੇ ਵਿਖੇ ਆਪਣੇ ਪਤੀ ਨਿਰਮਲ ਸਿੱਧੂ ਨਾਲ ਰਹਿੰਦੀ ਹੈ। ਉਸ ਨੇ ਦੱਸਿਆ ਕਿ 22 ਜੁਲਾਈ ਨੂੰ ਉਸ ਦੇ ਚਾਚੇ ਸਹੁਰੇ ਦੇ ਪਰਿਵਾਰ ਵੱਲੋਂ ਕੀਤੇ ਹਮਲੇ ਕਾਰਨ ਉਹ ਜ਼ਖਮੀਂ ਹੋ ਗਈ ਸੀ, ਜਿਸ ਤੋਂ ਬਾਅਦ ਇਸ ਹਸਪਤਾਲ 'ਚ ਇਲਾਜ ਲਈ ਦਾਖ਼ਲ ਹੋਈ ਸੀ। ਗੁਰਵਿੰਦਰ ਕੌਰ ਨੇ ਕਿਹਾ ਕਿ ਇਸ ਦੌਰਾਨ ਹਸਪਤਾਲ 'ਚ 6 ਦੇ ਕਰੀਬ ਲੋਕ ਆਏ ਅਤੇ ਜ਼ਬਰਦਸਤੀ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਏ।

ਇਹ ਵੀ ਪੜ੍ਹੋ : ਨਵੀਂ ਨੂੰਹ ਤੋਂ ਦੁਖੀ ਸਹੁਰੇ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਬਿਆਨ ਕੀਤਾ ਦਿਲੀ ਦਰਦ

ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਿਰਮਲ ਸਿੱਧੂ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ, ਸਗੋਂ ਜਲੰਧਰ ਦਿਹਾਤ ਦੇ ਥਾਣਾ ਆਦਮਪੁਰ ਦੀ ਪੁਲਸ ਉਸ ਨੂੰ 189/20, 380 ਆਈ. ਪੀ. ਸੀ. ਦੇ ਤਹਿਤ ਇਕ ਮਾਮਲੇ ਸਬੰਧੀ ਆਪਣੇ ਨਾਲ ਲੈ ਗਈ। ਉਨ੍ਹਾਂ ਦੱਸਿਆ ਕਿ ਥਾਣਾ ਆਦਮਪੁਰ ਦੀ ਪੁਲਸ ਨੇ ਇਸ ਬਾਰੇ ਉਨ੍ਹਾਂ ਦੇ ਥਾਣੇ ਨੂੰ ਸੂਚਿਤ ਕਰ ਦਿੱਤਾ ਸੀ, ਇਸ ਲਈ ਇਹ ਅਗਵਾ ਦਾ ਮਾਮਲਾ ਨਹੀਂ ਅਤੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਕੈਪਟਨ ਦੇ 'ਸਮਾਰਟਫੋਨ' ਉਡੀਕਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਕੋਲ ਪੁੱਜੀ ਪਹਿਲੀ ਖੇਪ


author

Babita

Content Editor

Related News