ਪੰਜਾਬ ਦੇ ਇਸ ਜ਼ਿਲ੍ਹੇ 'ਚ ਮਚੀ ਹਾਏ-ਤੌਬਾ, ਮਹਾਮਾਰੀ ਵਾਲੇ ਹਾਲਾਤ, ਸਿਹਤ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ

Tuesday, Nov 07, 2023 - 12:26 PM (IST)

ਪੰਜਾਬ ਦੇ ਇਸ ਜ਼ਿਲ੍ਹੇ 'ਚ ਮਚੀ ਹਾਏ-ਤੌਬਾ, ਮਹਾਮਾਰੀ ਵਾਲੇ ਹਾਲਾਤ, ਸਿਹਤ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ

ਲੁਧਿਆਣਾ (ਜ. ਬ.) : ਮਹਾਨਗਰ ’ਚ ਡੇਂਗੂ ਨੂੰ ਲੈ ਕੇ ਹਾਲਾਤ ਮਹਾਮਾਰੀ ਵਰਗੇ ਬਣੇ ਹੋਏ ਹਨ ਅਤੇ ਹਰ ਪਾਸੇ ਹਾਏ-ਤੌਬਾ ਮਚੀ ਹੋਈ ਹੈ। ਵੱਧ ਤੋਂ ਵੱਧ 10 ਹਸਪਤਾਲਾਂ ਦੀਆਂ ਰਿਪੋਰਟਾਂ ਮੁਸ਼ਕਲ ਨਾਲ ਸਿਹਤ ਵਿਭਾਗ ਤੱਕ ਪਹੁੰਚ ਰਹੀਆਂ ਹਨ, ਜਿਸ ਕਾਰਨ ਅਸਲ ਸਥਿਤੀ ਦਾ ਜਾਇਜ਼ਾ ਲੈਣਾ ਬਹੁਤ ਮੁਸ਼ਕਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਾਨ ਬਚਾਉਣ ਲਈ ਅਧਿਕਾਰੀ ਪਾਜ਼ੇਟਿਵ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੀ ਸੂਚੀ ’ਚ ਪਾ ਰਹੇ ਹਨ, ਜਦੋਂ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰਦੇ ਪਰ ਸਿਹਤ ਵਿਭਾਗ ਹਸਪਤਾਲਾਂ ਤੋਂ ਆਉਣ ਵਾਲੀਆਂ ਰਿਪੋਰਟਾਂ ਨੂੰ ਜਨਤਕ ਨਹੀਂ ਕਰ ਰਿਹਾ ਹੈ, ਜਿਸ ਕਾਰਨ ਪਿਛਲੇ 24 ਘੰਟਿਆਂ ’ਚ ਜ਼ਿਲ੍ਹੇ ਦੇ ਹਸਪਤਾਲਾਂ ’ਚ ਸੂਬੇ ਭਰ ਤੋਂ ਡੇਂਗੂ ਦੇ ਵੱਧ ਮਰੀਜ਼ ਸਾਹਮਣੇ ਆਏ ਹਨ ਪਰ ਸਿਹਤ ਵਿਭਾਗ ਨੇ 25 ਮਰੀਜ਼ਾਂ ’ਚ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਦੀਵਾਲੀ ਤੱਕ ਹੋਰ ਵਿਗੜ ਸਕਦੇ ਨੇ ਹਾਲਾਤ

10 ਹਸਪਤਾਲਾਂ ’ਚ ਜਿੱਥੇ ਰਿਪੋਰਟਾਂ ਸਿਹਤ ਵਿਭਾਗ ਤੱਕ ਪਹੁੰਚ ਰਹੀਆਂ ਹਨ, ਉੱਥੇ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ। ਰਿਪੋਰਟ ਦੇ ਸਬੰਧ ’ਚ ਅਧਿਕਾਰੀ ਖ਼ੁਦ ਮੰਨਦੇ ਹਨ ਕਿ ਸਾਰੇ ਹਸਪਤਾਲ ਉਨ੍ਹਾਂ ਨੂੰ ਰਿਪੋਰਟ ਨਹੀਂ ਕਰ ਰਹੇ। ਨੋਡਲ ਅਫਸਰ ਡਾ. ਰਮੇਸ਼ ਭਗਤ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਹਸਪਤਾਲਾਂ ਦੇ ਮੁਖੀਆਂ ਨੂੰ ਡੇਂਗੂ ਦੀਆਂ ਰਿਪੋਰਟਾਂ ਭੇਜਣ ਅਤੇ ਮਰੀਜ਼ਾਂ ਦੀਆਂ ਸਲਾਈਡਾਂ ਦੀ ਕ੍ਰਾਸ ਚੈਕਿੰਗ ਤੇ ਜਾਂਚ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਹਸਪਤਾਲਾਂ ਵੱਲੋਂ ਰਿਪੋਰਟ ਨਾ ਦੇਣ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ, ਇਹ ਤਾਂ ਸਪੱਸ਼ਟ ਨਹੀਂ ਹੈ ਪਰ ਕਈ ਪ੍ਰਾਈਵੇਟ ਕਲੀਨਿਕਾਂ ’ਚ ਵੀ ਡੇਂਗੂ ਕਾਰਨ ਰੋਜ਼ਾਨਾ 15 ਤੋਂ 20 ਮਰੀਜ਼ ਆ ਰਹੇ ਹਨ।
ਸਿਹਤ ਵਿਭਾਗ ਨੇ ਮੁਲਾਜ਼ਮਾਂ ਨੂੰ 24 ਘੰਟੇ ਡਿਊਟੀ ’ਤੇ ਰਹਿਣ ਲਈ ਕਿਹਾ
ਸੂਤਰਾਂ ਨੇ ਦੱਸਿਆ ਕਿ ਡੇਂਗੂ ਦੀ ਵਿਗੜ ਰਹੀ ਸਥਿਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਲੇਡੀਜ਼ ਹੈਲਥ ਵਿਜ਼ੀਟਰਜ਼ ਅਤੇ ਸਾਰੇ ਏ. ਐੱਨ. ਐੱਮਜ਼ ਅਤੇ ਸਾਰੇ ਮੈਡੀਕਲ ਅਫ਼ਸਰਾਂ ਨੂੰ 24 ਘੰਟੇ ਡਿਊਟੀ ’ਤੇ ਰਹਿਣ ਲਈ ਕਿਹਾ ਹੈ। ਉਹ 24 ਘੰਟੇ ਕਾਲ ਡਿਊਟੀ ’ਤੇ ਰਹਿਣਗੇ ਅਤੇ ਕਿਸੇ ਵੀ ਮੁਲਾਜ਼ਮ ਨੂੰ ਸਟੇਸ਼ਨ ਛੁੱਟੀ ਨਹੀਂ ਦਿੱਤੀ ਜਾਵੇਗੀ। ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਮੁਲਾਜ਼ਮ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ’ਚ ਪੈਦਾ ਹੁੰਦਾ ਹੈ ਅਤੇ ਇਸ ਦੀ ਰੋਕਥਾਮ ਲਈ ਕੀ ਉਪਾਅ ਕਰਨੇ ਚਾਹੀਦੇ ਹਨ, ਇਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ।

ਇਹ ਵੀ ਪੜ੍ਹੋ : ਦੀਵਾਲੀ 'ਤੇ ਇਸ ਸਮੇਂ ਹੀ ਚਲਾ ਸਕੋਗੇ ਪਟਾਕੇ, ਜਾਰੀ ਹੋਏ ਸਖ਼ਤ ਹੁਕਮ
ਹੁਣ ਹਰ ਦਿਨ ਖ਼ੁਸ਼ਕ ਦਿਨ ਹੋਵੇਗਾ
ਸਿਹਤ ਅਧਿਕਾਰੀਆਂ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸ਼ੁੱਕਰਵਾਰ ਦੀ ਬਜਾਏ ਹਰ ਰੋਜ਼ ਡਰਾਈ-ਡੇਅ ਸਬੰਧੀ ਗਤੀਵਿਧੀਆਂ ਜਾਰੀ ਰੱਖਣ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇ।
7 ਹਸਪਤਾਲਾਂ ’ਚ 166 ਮਰੀਜ਼ ਜ਼ੇਰੇ ਇਲਾਜ
ਸਿਹਤ ਵਿਭਾਗ ਕੋਲ ਪੁੱਜੀ ਹਸਪਤਾਲਾਂ ਦੀ ਰਿਪੋਰਟ ਦੇ ਆਧਾਰ ’ਤੇ ਦੱਸਿਆ ਗਿਆ ਹੈ ਕਿ ਇਨ੍ਹਾਂ 7 ਹਸਪਤਾਲਾਂ ’ਚ 166 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ’ਚ ਦਯਾਨੰਦ ਹਸਪਤਾਲ ’ਚ 80, ਦੀਪ ਹਸਪਤਾਲ ਵਿਚ 56, ਜੀ. ਟੀ. ਬੀ. ਵਿਚ 7, ਗਲੋਬਲ ਹਸਪਤਾਲ ’ਚ 2, ਐੱਸ. ਪੀ. ਐੱਸ. ਹਸਪਤਾਲ ਵਿਚ 5, 3 ਮਰੀਜ਼ ਸੀ. ਐੱਮ. ਸੀ. ਅਤੇ 3 ਸਿਵਲ ਹਸਪਤਾਲ ’ਚ ਦਾਖ਼ਲ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News