ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ

Wednesday, Feb 06, 2019 - 03:40 PM (IST)

ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ

ਮੋਗਾ (ਗੋਪੀ ਰਾਊਕੇ)— ਬੀਤੀ ਰਾਤ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰਕੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ।  ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ(50)ਵਾਸੀ ਘਲਕਲਾਂ ਵਜੋਂ ਹੋਈ ਹੈ। ਮ੍ਰਿਤਕ ਦੇ ਗਲੇ 'ਚ ਪਲਾਸਟਿਕ ਦੀ ਰੱਸੀ ਹੋਣ  ਦੇ ਕਾਰਨ ਪੁਲਸ ਦਾ ਦਾਅਵਾ ਹੈ ਕਿ ਉਕਤ ਵਿਅਕਤੀ ਦੀ ਹੱਤਿਆ ਗਲਾ ਘੋਟਕੇ ਕੀਤੀ ਗਈ ਹੈ, ਜਿਸਦੇ ਚਲਦੇ ਪੁਲਸ ਨੇ ਪਹਿਲਾਂ ਪੜਾਅ 'ਚ ਹੱਤਿਆ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੰਘਾਵਾਲਾ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਸੇਮ ਨਾਲੇ ਦੇ ਕੋਲ ਖੇਤ 'ਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ । ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਉਕਤ ਲਾਸ਼ ਨੂੰ ਕਬਜ਼ੇ 'ਚ ਲੈ ਲਿਆ । ਉਧਰ ਮ੍ਰਿਤਕ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ 20 ਸਾਲ ਤੋਂ ਇੰਗਲੈਂਡ ਆਪਣੀ ਪਤਨੀ ਨਾਲ ਰਿਹਾ ਸੀ ਅਤੇ 3 ਕੁ ਮਹੀਨੇ ਪਹਿਲਾਂ ਇੰਗਲੈਂਡ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ। 

ਪਿੰਡ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਨਾਲ ਕਬੱਡੀ ਖੇਡ ਦਾ ਸੀ । ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।


author

Shyna

Content Editor

Related News